ਜ਼ਮੀਨ ‘ਚ ਦੱਬੀ 23 ਕਰੋੜ ਦੀ ਹੈਰੋਇਨ ਬਰਾਮਦ

23 Crore, Heroin, Seized Land

ਬਰਾਮਦ ਹੈਰੋਇਨ ਦਾ ਵਜ਼ਨ ਕਰੀਬ 4 ਕਿੱਲੋ 680 ਗ੍ਰਾਮ

ਫਿਰੋਜ਼ਪੁਰ, ਸਤਪਾਲ ਥਿੰਦ/ਸੱਚ ਕਹੂੰ ਨਿਊਜ

ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੇ ਜ਼ਮੀਨ ‘ਚ ਦੱਬੀ 23 ਕਰੋੜ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।  ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਨਾਲ 29 ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਬੀ.ਓ.ਪੀ. ਜਗਦੀਸ਼ ਦੇ ਇਲਾਕੇ ‘ਚ ਜਵਾਨਾਂ ਨੂੰ ਕਿਸਾਨ ਦੇ ਖੇਤ ‘ਚ ਲੱਗੇ ਟਿਊਬਵੈੱਲ ਕੋਲ ਪੀਲੇ ਰੰਗ ਦੇ ਸ਼ੱਕੀ ਪੈਕਟ ਵਿਖਾਈ ਦਿੱਤੇ ਤਾਂ ਜ਼ਮੀਨ ਪੁੱਟ ਕੇ ਦੇਖਿਆ ਤਾਂ ਕਰੀਬ 8 ਪੈਕਟ ਹੈਰੋਇਨ ਦੇ ਬਰਾਮਦ ਹੋਏ। ਬੀਐੱਸਐਫ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀ ਹੈਰੋਇਨ ਦਾ ਵਜ਼ਨ ਕਰੀਬ 4 ਕਿੱਲੋ 680 ਗ੍ਰਾਮ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 23 ਕਰੋੜ ਰੁਪਏ ਤੋਂ ਜ਼ਿਆਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।