ਡਾਕ ਵਿਭਾਗ ਸ਼ੇਰਪੁਰ ਨੇ ਕਰਮਚਾਰੀ ਜਗਦੇਵ ਸਿੰਘ ਧਾਲੀਵਾਲ ਨੂੰ ਦਿੱਤੀ ਵਿਦਾਇਗੀ ਪਾਰਟੀ

posmatn

ਡਾਕ ਵਿਭਾਗ ਦਾ ਵੱਲੋਂ  ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ (Farewell Party )

ਸ਼ੇਰਪੁਰ, (ਰਵੀ ਗੁਰਮਾ)। ਕਸਬਾ ਸ਼ੇਰਪੁਰ ਦੇ ਸਥਾਨਕ ਡਾਕਘਰ ਵਿਚ ਪਿਛਲੇ ਸਮੇਂ ਤੋਂ ਸੇਵਾ ਨਿਭਾ ਰਹੇ ਜਗਦੇਵ ਸਿੰਘ ਧਾਲੀਵਾਲ ਨੂੰ ਸਮੂਹ ਸਟਾਫ਼ ਸੇਰਪੁਰ ਵੱਲੋਂ ਰਿਟਾਇਰਮੈਂਟ ਉੱਤੇ ਵਿਦਾਇਗੀ ਪਾਰਟੀ ਦਿੱਤੀ ਗਈ । ਵਿਦਾਇਗੀ ਪਾਰਟੀ ਮੌਕੇ ’ਤੇ ਬੋਲਦਿਆਂ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਡਿਵੀਜ਼ਨ ਸੰਗਰੂਰ ਦੇ ਵਾਈਸ ਜਰਨਲ ਸੈਕਟਰੀ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਜਗਦੇਵ ਸਿੰਘ ਧਾਲੀਵਾਲ ਵੱਲੋਂ ਵਿਭਾਗ ਵਿਚ ਲੰਮਾ ਸਮਾਂ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਅੱਜ ਉਹ 35 ਸਾਲ ਵਿਭਾਗ ਵਿੱਚ ਕੰਮ ਕਰਨ ਉਪਰੰਤ ਪੋਸਟਲ ਅਸਿਸਟੈਂਟ ਦੀ ਪੋਸਟ ਤੋਂ ਬੇਦਾਗ ਰਿਟਾਇਰਡ ਹੋਏ ਹਨ ।

ਜਗਦੇਵ ਸਿੰਘ ਧਾਲੀਵਾਲ ਨੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ (Farewell Party)

ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਡਾਕ ਵਿਭਾਗ ਸ਼ੇਰਪੁਰ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਅੱਜ ਦੇ ਸ਼ੁੱਭ ਅਵਸਰ ’ਤੇ ਮੁਬਾਰਕਵਾਦ ਦਿੰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਜਗਦੇਵ ਸਿੰਘ ਧਾਲੀਵਾਲ ਬਾਕੀ ਰਹਿੰਦੀ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਬਤੀਤ ਕਰਨ। ਇਸ ਮੌਕੇ ਬੋਲਦਿਆਂ ਜਗਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨਾਲ ਮੈਂ ਆਪਣੀ ਡਿਊਟੀ ਆਪਣੇ ਪਰਿਵਾਰ ਵਾਂਗ ਰਹਿ ਕੇ ਕੀਤੀ ਹੈ। ਮੈਨੂੰ ਸਾਡੇ ਸਟਾਫ ਵਿਚ ਕਦੇ ਵੀ ਕੋਈ ਦਿੱਕਤ ਪੇਸ਼ ਨਹੀਂ ਆਈ। ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀ ਆਪਣਾ ਕੰਮ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਤਾਂ ਕੇ ਉਨ੍ਹਾਂ ਨੂੰ ਕਦੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ।

ਡਾਕ ਵਿਭਾਗ ਸ਼ੇਰਪੁਰ ਦੇ ਸਾਰੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੈਡਮ ਸਰਬਜੀਤ ਕੌਰ ਸਬ ਪੋਸਟਮਾਸਟਰ ,ਹਰਦੀਪ ਸਿੰਘ ਪੀ .ਏ, ਮੇਵਾ ਸਿੰਘ ਐੱਸ. ਪੀ. ਐੱਮ , ਮੇਲ ਓਵਰਸੀਅਰ ਗੁਰਸਿਮਰਤ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਨਵਦੀਪ ਸਿੰਘ ਧਾਲੀਵਾਲ, ਰੇਣੂਕਾ ਗੋਇਲ ਗੁਰਮਾਂ, ਮਨਜੋਤ ਕੌਰ ਬੀਪੀਐਮ ਹੇੜੀਕੇ, ਮਨਪ੍ਰੀਤ ਕੌਰ ਬੀ ਪੀ ਐੱਮ ਕਾਤਰੋਂ, ਗੁਰਮੀਤ ਕੌਰ ਬੀਪੀਐਮ ਖੇੜੀ ਕਲਾਂ, ਮਨਪ੍ਰੀਤ ਕੌਰ ਬੀ.ਪੀ.ਐਮ ਠੁੱਲੀਵਾਲ ,ਹਰਵਿੰਦਰ ਸਿੰਘ ਬੀਪੀਐਮ ਚਾਂਗਲੀ, ਜਿੰਦਰ ਸਿੰਘ ਪੰਜਗਰਾਈਆਂ , ਗੁਰਮੇਲ ਸਿੰਘ ਝਲੂਰ,ਕਰਮ ਸਿੰਘ ਘਨੌਰੀ ਕਲਾਂ , ਹਰਜਿੰਦਰ ਸਿੰਘ ਠੁੱਲੀਵਾਲ, ਹਰਜਿੰਦਰ ਸਿੰਘ ਬਿੱਲੂ ਸ਼ੇਰਪੁਰ, ਸ਼ਿਵ ਪ੍ਰਕਾਸ਼ ਗਰਗ,ਕਰਮਜੀਤ ਸਿੰਘ ਧਾਲੀਵਾਲ ਬੀਪੀਐਮ ਹਮੀਦੀ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ