ਮਸ਼ਹੂਰ singer KK ਦਾ ਹਇਆ ਦਿਹਾਂਤ

ਮਸ਼ਹੂਰ singer KK ਦਾ ਹਇਆ ਦਿਹਾਂਤ

ਕੋਟਕਪੂਰਾ| ਮਸ਼ਹੂਰ ਗਾਇਕ ਕੇਕੇ (singer KK) ਯਾਨੀ ਕ੍ਰਿਸ਼ਨ ਕੁਮਾਰ ਕੁਨਾਥ ਦਾ ਮੰਗਲਵਾਰ ਨੂੰ ਕੋਲਕਾਤਾ ਵਿੱਚ ਇੱਕ ਸੰਗੀਤ ਸਮਾਰੋਹ ਤੋਂ ਕੁਝ ਘੰਟਿਆਂ ਬਾਅਦ ਦੇਹਾਂਤ ਹੋ ਗਿਆ| 53 ਸਾਲ ਦੇ ਕੇਕੇ ਦਿੱਲੀ ਤੋਂ ਆਏ ਸਨ| ਕੇਕੇ ਦੇ ਗੀਤ ਇੱਕ ਦਰਜਨ ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ ਪ੍ਰਸਿੱਧ ਹਨ| ਕੇਕੇ ਨੇ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਮਾਰਕੀਟਿੰਗ ਦਾ ਕੰਮ ਵੀ ਕੀਤਾ ਹੈ| ਬਾਲੀਵੁੱਡ ਗਾਇਕ ਕੇਕੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ| ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਸੰਗੀਤ ਜਗਤ ’ਚ ਸੋਗ ਦੀ ਲਹਿਰ ਦੌੜ ਗਈ ਹੈ|

ਕੋਲਕਾਤਾ ਵਿੱਚ ਸ਼ੋਅ ਤੋਂ ਬਾਅਦ ਹੋਟਲ ਵਿੱਚ ਠਹਿਰੇ

ਕੋਲਕਾਤਾ ਵਿੱਚ ਨਜ਼ਰੁਲ ਮੰਚ ਦੇ ਆਡੀਟੋਰੀਅਮ ਵਿੱਚ ਇੱਕ ਸੰਗੀਤ ਸਮਾਰੋਹ ਕਰਨ ਗਏ ਸਨ| ਸ਼ੋਅ ਤੋਂ ਬਾਅਦ ਉਹ ਇਕ ਹੋਟਲ ’ਚ ਰੁਕੇ| ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋਟਲ ਦੀਆਂ ਪੌੜੀਆਂ ਤੋਂ ਡਿੱਗਣ ਨਾਲ ਹੋਈ ਹੈ, ਜਦਕਿ ਕੁਝ ਲੋਕ ਦਿਲ ਦਾ ਦੌਰਾ ਪੈਣ ਦਾ ਦਾਅਵਾ ਕਰ ਰਹੇ ਹਨ| ਹਾਲਾਂਕਿ, ਮੌਤ ਦੇ ਕਾਰਨਾਂ ਦਾ ਅਜੇ ਅਧਿਕਾਰਤ ਤੌਰ ’ਤੇ ਸਪੱਸ਼ਟ ਨਹੀਂ ਹੋਇਆ ਹੈ| ਸੀਐਮਆਰਆਈ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗਾਇਕ ਨੂੰ ਮ੍ਰਿਤਕ ਲਿਆਂਦਾ ਗਿਆ ਸੀ|

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ