ਤੀਜਾ ਟੈਸਟ ਮੈਚ ਜਿੱਤ ਕੇ ਇੰਗਲੈਂਡ ਨੇ ਕੀਤਾ ਕਲੀਨ ਸਵੀਪ, ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

England Clean Sweep

ਹੈਰੀ ਬਰੂਕ ਨੇ ਲੜੀ ’ਚ ਸਭ ਤੋਂ ਵੱਧ 468 ਦੌੜਾਂ ਬਣਾਈਆਂ

  • ਪਾਕਿਸਤਾਨ ’ਚ ਇੰਗਲੈਂਡ ਨੇ ਪਹਿਲੀ ਵਾਰ ਕੀਤਾ ਕਲੀਨ ਸਵੀਪ (England Clean Sweep)
  • ਪਾਕਿਸਤਾਨ ਨੇ ਪਹਿਲੀ ਪਾਰੀ ’ਚ 306 ਦੌੜਂ ਤੇ ਦੂਜੀ ਪਾਰੀ ’ਚ 216 ਦੌੜਾਂ ਬਣਾਈਆਂ
  • ਇੰਗਲੈਂਡ ਨੇ ਪਹਿਲੀ ਪਾਰੀ ’ਚ 354 ਦੌੜਂ ਅਤੇ ਦੂਜੀ ਪਾਰੀ ’ਚ 170 ਦੌੜਾਂ ਬਣਾਈਆਂ

ਕਰਾਚੀ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਟੈਸਟ ਮੈਚ ਵੀ ਇੰਗਲੈਂਡ ਨੇ ਜਿੱਤ ਲਿਆ। ਇਸ ਤੋਂ ਪਹਿਲਾਂ ਇੰਗਲੈਂਡ ਲੜੀ ’ਚ 2-0 ਅੱਗੇ ਸੀ। ਇੰਗਲੈਂਡ ਨੇ ਪਾਕਿਸਤਾਨੀ ਧਰਤੀ ‘ਤੇ ਟੈਸਟ ਸੀਰੀਜ਼ ‘ਚ ਕਲੀਨ ਸਵੀਪ (England Clean Sweep) ਕਰ ਲਿਆ ਹੈ। ਉਸ ਨੇ 3 ਮੈਚਾਂ ਦੀ ਸੀਰੀਜ਼ ‘ਚ ਪਾਕਿਸਤਾਨ ਨੂੰ 3-0 ਨਾਲ ਹਰਾਇਆ। ਇੰਗਲੈਂਡ ਨੇ ਇਹ ਕਾਰਨਾਮਾ ਬੇਨ ਸਟੋਕਸ ਦੀ ਕਪਤਾਨੀ ‘ਚ ਕੀਤਾ। ਇੰਗਲੈਂਡ ਟੀਮ ਨੇ ਤੀਜਾ ਟੈਸਟ 8 ਵਿਕਟਾਂ ਨਾਲ ਜਿੱਤ ਲਿਆ। ਟੈਸਟ ਇਤਿਹਾਸ ‘ਚ ਪਹਿਲੀ ਵਾਰ ਅੰਗਰੇਜ਼ਾਂ ਨੇ ਪਾਕਿਸਤਾਨ ’ਚ ਕਲੀਨ ਸਵੀਪ ਕੀਤਾ ਹੈ।

ਛੌਥੇ ਦਿਨ ਜਿੱਤ ਲਈ ਚਾਹੀਦੀਆਂ ਸਨ 55 ਦੌੜਾਂ

ਇੰਗਲੈਂਡ ਨੂੰ ਚੌਥੇ ਦਿਨ ਜਿੱਤ ਲਈ 55 ਦੌੜਾਂ ਚਾਹੀਦੀਆਂ ਸਨ ਜੋ ਇੰਗਲੈਂਡ ਨੇ ਪਹਿਲੇ ਸੈਸ਼ਨ ਵਿੱਚ ਹੀ ਬਿਨਾਂ ਕੋਈ ਵਿਕਟ ਗੁਆਏ ਬਣਾ ਲਈਆਂ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਜੇਤੂ ਰਹੇ ਬੇਨ ਡਕੇਟ (50) ਅਤੇ ਕਪਤਾਨ ਬੇਨ ਸਟੋਕਸ (10) ਨੇ ਦੂਜੀ ਪਾਰੀ ‘ਚ 167 ਦੌੜਾਂ ਦੇ ਟੀਚੇ ਨੂੰ ਹਾਸਲ ਕਰਦੇ ਹੋਏ ਇੰਗਲੈਂਡ ਦੀ ਪਾਰੀ ਨੂੰ 2 ਵਿਕਟਾਂ ‘ਤੇ 112 ਦੌੜਾਂ ਤੋਂ ਅੱਗੇ ਕਰ ਲਿਆ। ਦੋਵਾਂ ਵਿਚਾਲੇ 73 ਦੌੜਾਂ ਦੀ ਸਾਂਝੇਦਾਰੀ ਹੋਈ। ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ 35 ਅਤੇ ਬੇਨ ਡਕੇਟ 82 ਦੌੜਾਂ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਲਈ ਅਬਰਾਰ ਅਹਿਮਦ ਨੇ ਆਖਰੀ ਪਾਰੀ ‘ਚ ਦੋ ਵਿਕਟਾਂ ਲਈਆਂ। ਬਾਕੀ ਗੇਂਦਬਾਜ਼ ਨੂੰ ਕੋਈ ਸਫਲਤਾ ਨਹੀਂ ਮਿਲੀ।

ਹੈਰੀ ਬਰੂਕ ਪਲੇਅਰ ਆਫ ਦ ਸੀਰੀਜ਼ ਅਤੇ ਮੈਨ ਆਫ ਦਾ ਮੈਚ ਬਣੇ

ਇੰਗਲੈਂਡ ਦੇ ਧਾਕੜ ਬੱਲੇਬਾਜ਼ ਹੈਰੀ ਬਰੂਕ ਨੇ ਲੜੀ ’ਚ ਸਭ ਤੋਂ ਵੱਧ ਦੌੜਾਂ ਬਣਾਈਆਂ ਜਿਸ ਦੇ ਲਈ ਉਸ ਨੂੰ ਪਲੇਅਰ ਆਫ ਦਾ ਸੀਰੀਜ਼ ਅਤੇ ਮੈਨ ਆਫ ਦਾ ਮੈਚ ਰਿਹਾ। ਬਰੂਕ ਨੇ ਤੀਜੇ ਟੈਸਟ ਮੈਚ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਾਚੀ ‘ਚ ਖੇਡੇ ਗਏ ਆਖਰੀ ਮੈਚ ‘ਚ ਪਹਿਲੀ ਪਾਰੀ ‘ਚ 111 ਦੌੜਾਂ ਬਣਾਈਆਂ ਸਨ। ਤਿੰਨ ਮੈਚਾਂ ਦੀ ਸੀਰੀਜ਼ ਦੀਆਂ 5 ਪਾਰੀਆਂ ‘ਚ ਲਗਭਗ 94 ਦੀ ਔਸਤ ਨਾਲ 468 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸ ਨੇ ਰਾਵਲਪਿੰਡੀ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਪਹਿਲੀ ਪਾਰੀ ਵਿੱਚ 153 ਅਤੇ ਦੂਜੀ ਪਾਰੀ ਵਿੱਚ 87 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਮੁਲਤਾਨ ‘ਚ ਖੇਡੇ ਗਏ ਦੂਜੇ ਟੈਸਟ ‘ਚ ਉਸ ਨੇ ਪਹਿਲੀ ਪਾਰੀ ‘ਚ 9 ਦੌੜਾਂ ਅਤੇ ਦੂਜੀ ਪਾਰੀ ‘ਚ 108 ਦੌੜਾਂ ਬਣਾਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ