Welfare Work: ਡੇਰਾ ਸੱਚਾ ਸੌਦਾ ਦੀ ‘ਆਤਮ-ਨਿਰਭਰਤਾ’ ਮੁਹਿੰਮ ਬਣੀ ਵਰਦਾਨ

Welfare Work
Welfare Work: ਡੇਰਾ ਸੱਚਾ ਸੌਦਾ ਦੀ ‘ਆਤਮ-ਨਿਰਭਰਤਾ’ ਮੁਹਿੰਮ ਬਣੀ ਵਰਦਾਨ

Welfare Work: ਬਰਨਾਲਾ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਈ-ਰਿਕਸ਼ਾ ਦੇ ਕੇ ਬੇਰੁਜ਼ਗਾਰ ਨੂੰ ਦਿੱਤਾ ਰੁਜ਼ਗਾਰ

  • ਲਾਭਪਾਤਰੀ ਪਵਨ ਕੁਮਾਰ ਨੇ ਕਿਹਾ- ਧੰਨ ਹਨ ਪੂਜਨੀਕ ਗੁਰੂ ਜੀ ਅਤੇ ਧੰਨ ਹਨ ਡੇਰਾ ਸ਼ਰਧਾਲੂ | Welfare Work

Welfare Work: ਬਰਨਾਲਾ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਖ਼ੇਤਰ ’ਚ ਮਾਨਵਤਾ ਭਲਾਈ ਕਾਰਜਾਂ ਦੇ ਰਿਕਾਰਡ ਕਾਇਮ ਕਰ ਰਹੇ ਹਨ ਇਸ ਲੜੀ ਨੂੰ ਅੱਗੇ ਤੋਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਰਨਾਲਾ ਸ਼ਹਿਰ ਦਾ ਇੱਕ ਡੇਰਾ ਸ਼ਰਧਾਲੂ ਪਰਿਵਾਰ ਇੱਕ ਬੇਰੁਜ਼ਗਾਰ ਵਿਅਕਤੀ ਦੇ ਰੁਜ਼ਗਾਰ ਦਾ ਜ਼ਰੀਆ ਬਣਿਆ ਹੈ ਅਤੇ ਡੇਰਾ ਸ਼ਰਧਾਲੂ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਉਸ ਨੂੰ ਰੁਜ਼ਗਾਰ ਦਾ ਸਾਧਨ ਹੀ ਬਣਾ ਕੇ ਨਹੀਂ ਦਿੱਤਾ, ਸਗੋਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਅੱਗੇ ਵੀ ਉਨ੍ਹਾਂ ਨੂੰ ਕੋਈ ਮੱਦਦ ਦੀ ਲੋੜ ਪਈ ਤਾਂ ਉਹ ਉਸ ਦੇ ਨਾਲ ਖੜ੍ਹੇ ਹਨ।

Read Also : Welfare: ਆਟੋ ਮਾਰਕਿਟ ’ਚ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਰਿੰਦਰ ਜਿੰਦਲ ਨੇ ਦੱਸਿਆ ਕਿ ਬਰਨਾਲਾ ਦੇ ਬਾਜਾਖਾਨਾ ਰੋਡ ’ਤੇ ਰਹਿੰਦਾ ਪਵਨ ਕੁਮਾਰ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਸੀ ਅਤੇ ਉਸ ਦਾ ਕੋਈ ਕੰਮ ਧੰਦਾ ਵੀ ਚੱਲ ਨਹੀਂ ਸੀ, ਰਿਹਾ ਅਤੇ ਉਹ ਨਵੇਂ ਕੰਮ ਚਲਾਉਣ ਲਈ ਉਸ ਕੋਈ ਵਿੱਤੀ ਸਾਧਨ ਵੀ ਨਹੀਂ ਸਨ, ਜਿਸ ਕਾਰਨ ਉਸ ਦਾ ਪਰਿਵਾਰ ਤੰਗੀਆਂ ਵਿੱਚ ਦਿਨ ਕਟੀਆਂ ਕਰ ਰਿਹਾ ਸੀ ।

Welfare Work

ਇਸ ਸਬੰਧੀ ਜਦੋਂ ਬਲਾਕ ਬਰਨਾਲਾ ਦੇ ਡੇਰਾ ਸ਼ਰਧਾਲੂ ਜਲੌਰ ਸਿੰਘ (ਕਾਲਾ ਸੇਖੇ ਵਾਲਾ) ਤੇ ਉਨ੍ਹਾਂ ਦੀ ਧਰਮਪਤਨੀ ਕਿਰਨਜੀਤ ਕੌਰ ਇੰਸਾਂ ਵਾਸੀ ਰਾਮ ਬਾਗ ਰੋਡ ਬਰਨਾਲਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਵਨ ਕੁਮਾਰ ਦੀ ਮੱਦਦ ਕਰਨ ਦਾ ਫੈਸਲਾ ਲਿਆ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪੱਲਿਓਂ ਡੇਢ ਲੱਖ ਰੁਪਏ ਖਰਚ ਕੇ ਉਸ ਵਿਅਕਤੀ ਲਈ ਇੱਕ ਨਵਾਂ ਈ-ਰਿਕਸ਼ਾ ਲੈ ਕੇ ਦਿੱਤਾ ਹੁਣ ਪਵਨ ਕੁਮਾਰ ਈ-ਰਿਕਸ਼ਾ ’ਤੇ ਮਜ਼ਦੂਰੀ ਕਰਨ ਜਾਂਦਾ ਹੈ ਅਤੇ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਕਰ ਰਿਹਾ ਹੈ।

Welfare Work

ਇਸ ਮੌਕੇ ਗੱਲਬਾਤ ਕਰਦਿਆਂ ਪਵਨ ਕੁਮਾਰ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਾ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਾ ਵੀ ਕਿਸੇ ਦੀ ਸਾਰ ਨਹੀਂ ਲੈ ਰਿਹਾ ਉੱਥੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਿਸੇ ਦੀ ਮੱਦਦ ਕਰਨ ਵਿੱਚ ਕਦੇ ਪਿੱਛੇ ਨਹੀਂ ਹਟਦੇ ਉਨ੍ਹਾਂ ਕਿਹਾ ਕਿ ਧੰਨ ਨੇ ਅਜਿਹੇ ਗੁਰੂ ਅਤੇ ਉਨ੍ਹਾਂ ਦੇ ਸ਼ਿਸ਼ ਜਿਹੜੇ ਇਸ ਤਰ੍ਹਾਂ ਕਿਸੇ ਦੇ ਦਰਦ ਨੂੰ ਆਪਣਾ ਸਮਝਦੇ ਹਨ।

ਇਸ ਮੌਕੇ ਡੇਰਾ ਸ਼ਰਧਾਲੂ ਜਲੌਰ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨਜੀਤ ਕੌਰ ਨੇ ਕਿਹਾ ਕਿ ਇਹ ਸਿੱਖਿਆ ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਭਲਾਈ ਦੇ ਕਾਰਜ ਕਰਕੇ ਦਿਲ ਨੂੰ ਸਕੂਨ ਮਿਲਦਾ ਹੈ। ਇਸ ਮੌਕੇ ਬਰਨਾਲਾ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਰਿੰਦਰ ਜਿੰਦਲ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਬਲਜਿੰਦਰ ਭੰਡਾਰੀ, ਪ੍ਰੇਮੀ ਸੰਮਤੀ ਮੈਂਬ ਹਨੀ ਬਾਂਸਲ ਇੰਸਾਂ ਵੀ ਮੌਜ਼ੂਦ ਸਨ।