Homely Shelter: ਬਜ਼ੁਰਗ ਜੋੜੇ ਨੂੰ ਮੁੱਕਿਆ ਮੀਂਹ ਹਨ੍ਹੇਰੀ ਦਾ ਡਰ

Homely Shelter
ਸ਼ੇਰਪੁਰ/ਧੂਰੀ ਬਜ਼ੁਰਗ ਜੋੜੇ ਨੂੰ ਮਕਾਨ ਬਣਾ ਕੇ ਦਿੰਦੇ ਹੋਏ ਸੇਵਾਦਾਰ ਅਤੇ ਨਵੇਂ ਬਣੇ ਮਕਾਨ ਨਾਲ ਬਜ਼ੁਰਗ ਜੋੜਾ।

ਡੇਰਾ ਸ਼ਰਧਾਲੂਆਂ ਨੇ ਬਣਾ ਕੇ ਦਿੱਤਾ ਮਕਾਨ (Homely Shelter)

(ਰਵੀ ਗੁਰਮਾ) ਸ਼ੇਰਪੁਰ/ਧੂਰੀ। ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਬਜ਼ੁਰਗ ਜੋੜੇ ਦਾ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਜ਼ੁਰਗ ਜਾਗਰ ਸਿੰਘ ਤੇ ਉਸ ਦੀ ਪਤਨੀ ਪਿਆਰੀ ਰਾਣੀ ਵਾਸੀ ਕਾਤਰੋਂ ਇਕੱਲੇ ਖੰਡਰਨੁਮਾ ਮਕਾਨ ’ਚ ਜ਼ਿੰਦਗੀ ਬਤੀਤ ਕਰ ਰਹੇ ਸਨ। ਆਮਦਨ ਦਾ ਸਾਧਨ ਨਾ ਹੋਣ ਕਾਰਨ ਬਜ਼ੁਰਗ ਮਾਤਾ ਪਿੰਡ ਵਿੱਚ ਘਰਾਂ ਦਾ ਕੰਮ ਕਰਦੀ ਹੈ ਤੇ ਬਜ਼ੁਰਗ ਜਾਗਰ ਸਿੰਘ ਚੱਲਣ ਫਿਰਨ ਤੋਂ ਵੀ ਅਸਮਰਥ ਹੈ, ਜਿਸ ਕਰਕੇ ਪਰਿਵਾਰ ਦੀ ਆਰਥਿਕ ਹਾਲਾਤ ਬਹੁਤ ਜਿਆਦਾ ਕਮਜ਼ੋਰ ਹੈ। Homely Shelter

ਇਹ ਵੀ ਪੜ੍ਹੋ: ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਪਿਆਰਾ ਸਿੰਘ ਇੰਸਾਂ

ਮੀਂਹ ਹਨੇ੍ਹਰੀ ਦੇ ਦਿਨਾਂ ’ਚ ਚਾਰ ਤੋਂ ਪੰਜ ਫੁੱਟ ਪਾਣੀ ਘਰ ’ਚ ਭਰ ਜਾਂਦਾ ਸੀ, ਜਿਸ ਕਰਕੇ ਮੀਂਹ ਦੇ ਦਿਨਾਂ ’ਚ ਬਜ਼ੁਰਗ ਜੋੜੇ ਨੂੰ ਗਲੀਆਂ ’ਚ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਬਜ਼ੁਰਗ ਜੋੜੇ ਵੱਲੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਾਲ ਸੰਪਰਕ ਕੀਤਾ ਗਿਆ ਤਾਂ ਸਾਧ ਸੰਗਤ ਵੱਲੋਂ ਕੁਝ ਸਮਾਂ ਪਹਿਲਾਂ ਉਸ ਖੁੰਡਰਨੁਮਾ ਜਗ੍ਹਾ ’ਚ ਭਰਤ ਪਾਈ ਗਈ ਤਾਂ ਜੋ ਮੀਂਹ ਦਾ ਪਾਣੀ ਮਕਾਨ ’ਚ ਨਾ ਜਾਵੇ। ਹੁਣ ਉਸ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ, ਜਿਸ ਵਿੱਚ ਕਮਰਾ, ਫਲੱਸ਼, ਬਾਥਰੂਮ ਤੇ ਚਾਰਦੀਵਾਰੀ ਦੀ ਕੰਧ ਬਣਾਈ ਗਈ। ਇਸ ਸਮੇਂ ਸਮੂਹ ਬਲਾਕ ਸੇਰਪੁਰ ਦੀ ਸਾਧ-ਸੰਗਤ ਤੇ 85 ਮੈਂਬਰ ਦੁਨੀ ਚੰਦ ਇੰਸਾਂ, ਜਗਦੇਵ ਸਿੰਘ ਸੋਹਣਾ, ਨਛੱਤਰ ਖੇੜੀ, ਭੈਣ ਸਰਬਜੀਤ ਸਿੰਘ, ਪ੍ਰੇਮਲਤਾ ਇੰਸਾਂ ਹਾਜ਼ਰ ਸਨ। Homely Shelter