ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਨਹੀਂ ਮਿਲੀ ਜਮਾਨਤ, ਜੇਲ੍ਹ ’ਚ ਰਹਿਣਾ ਪਵੇਗਾ

ਜ਼ਮਾਨਤ ਪਟੀਸ਼ਨ ’ਤੇ ਕੋਰਟ 20 ਅਕਤੂਬਰ ਕਰੇਗੀ ਸੁਣਵਾਈ

(ਸੱਚ ਕਹੰ ਨਿਊਜ਼) ਮੰੁਬਈ। ਕਰਜ਼ੂ ਡਰੱਗ ਕੇਸ ’ਚ ਫਸੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਜੇਲ੍ਹ ’ਚ ਹੀ ਰਹਿਣਾ ਪਵੇਗਾ। ਮੁੰਬਈ ਦੀ ਸਪੈਸ਼ਲ ਐਨਡੀਪੀਐਸ ਕੋਰਟ ਨੇ ਅੱਜ ਅਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ। ਕੋਰਟ ਨੇ ਹੁਣ ਅਗਲੀ ਸੁਣਵਾਈ ਲਈ 20 ਤਾਰੀਕ ਤੈਅ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਏਡੀਸ਼ਨਲ ਸਾਲੀਸੀਟਰ ਜਨਰਲ (ਏਐਸਜੀ) ਦੇ ਦੇਰ ਤੋਂ ਪਹੁੰਚਣ ਕਾਰਨ ਕੋਰਟ ਦੀ ਕਾਰਵਾਈ ਲੇਟ ਸ਼ੁਰੂ ਹੋਈ।

ਉਨ੍ਹਾਂ ’ਚ ਕੋਰਟ ’ਚ ਪੁੱਜਦੇ ਹੀ ਦੇਰੀ ਲਈ ਮਾਫ਼ੀ ਮੰਗੀ। ਕੋਰਟ ’ਚ ਆਰੀਅਨ ਖਾਨ ਦੇ ਵਕੀਲ ਨੇ ਆਪਣੀ ਪੱਖ ਰੱਖਦਿਆਂ ਕਿਹਾ ਕਿ ਆਰੀਅਨ ਖਾਨ ਤੋਂ ਜਦੋਂ ਡਰੱਗ ਜਬਤ ਹੀ ਨਹੀਂ ਹੋਈ ਤਾਂ ਉਸ ਨੂੰ ਜਮਾਨਤ ਦਿੱਤੀ ਜਾਣੀ ਚਾਹੀਦੀ ਹੈ। ਡਰੱਗ ਕੇਸ ’ਚ ਮੁਲਜ਼ਮ ਅਰਬਾਜ ਮਰਚੇਟ ਤੇ ਮੁਨਮੁਨ ਧਮੀਜਾ ਨੂੰ ਵੀ ਜੇਲ੍ਹ ’ਚ ਹੀ ਰਹਿਣਾ ਪਵੇਗਾ ਆਰੀਅਨ ਖਾਨ ਪਿਛਲੇ 7 ਦਿਨਾਂ ਤੋਂ ਜੇਲ੍ਹ ’ਚ ਬੰਦ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ