ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ

ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ

ਏਜੰਸੀ, ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 ਲਈ ਸੂਬਾ ਆਪਦਾ ਪ੍ਰਤੀਕਿਰਿਆ ਕੋਸ਼ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸਤ 8873.6 ਕਰੋੜ ਰੁਪਏ ਦੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਕੀਤੀ ਗਈ ਰਾਸ਼ੀ ਦਾ 50 ਫੀਸਦੀ ਤੱਕ ਭਾਵ 4436.8 ਕਰੋੜ ਦਾ ਉਪਯੋਗ ਸੂਬਿਆਂ ਦੁਆਰਾ ਕੋਵਿਡ-19 ਦੀ ਰੋਕਥਾਮ ਲਈ ਕੀਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਦੀ ਸਿਫਾਰਿਸ ’ਤੇ 8873.6 ਕਰੋੜ ਰੁਪਏ ਦੀ ਰਾਸ਼ੀ ਸੂਬਿਆਂ ਨੂੰ ਜਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਐੱਸਪੀਆਰਐੱਡ ਦੀ ਪਹਿਲੀ ਕਿਸਤ ਵਿੱਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਜੂਨ ਮਹੀਨੇ ’ਚ ਜਾਰੀ ਕੀਤੀ ਜਾਂਦੀ ਹੈ। ਮੰਤਰਾਲੇ ਵੱਲੋਂ ਜਾਰੀ ਇੱਕ ਅਧਿਕਾਰਿਕ ਬਿਆਨ ’ਚ ਕਿਹਾ ਗਿਆ ਹੈ, ਐੱਸਡੀਆਰਐੱਡ ਲਈ ਇਹ ਪੈਸੇ ਬਰਾਬਰ ਪ੍ਰੀਕਿਰਿਆ ’ਚ ਢਿੱਲ ਦਿੰਦੇ ਹੋਏ ਜਾਰੀ ਕੀਤੇ ਗਏ ਹਨ, ਸਗੋਂ ਇਹ ਰਾਸ਼ੀ ਵਿੱਤੀ ਸਾਲ ’ਚ ਸੂਬਿਆਂ ਨੂੰ ਪ੍ਰਦਾਨ ਕੀਤੀ ਗਈ ਰਾਸ਼ੀ ਦੇ ਉਪਯੋਗ ’ਚ ਪ੍ਰਮਾਣ ਦੀ ਉਡੀਕ ਕੀਤੇ ਬਿਨਾ ਵੀ ਜਾਰੀ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।