ਬੰਗਲਾਦੇਸ਼ ’ਚ ਫਿਰਕੂਪ੍ਰਸਤੀ

ਬੰਗਲਾਦੇਸ਼ ’ਚ ਫਿਰਕੂਪ੍ਰਸਤੀ

ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ’ਤੇ ਕੱਟੜਪੰਥੀਆਂ ਦਾ ਹਮਲਾ ਨਿੰਦਣਯੋਗ ਘਟਨਾ ਹੈ ਇਸ ਘਟਨਾਚੱਕਰ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਭਰ ’ਚੋਂ ਫਿਰਕਾਪ੍ਰਸਤ ਹਮਲੇ ਰੋਕਣ ਲਈ ਠੋਸ ਪਹਿਲਕਦਮੀਆਂ ਕਰਨ ਲਈ ਕਦਮ ਚੁੱਕਣੇ ਪੈਣਗੇ ਪਿਛਲੇ ਮਹੀਨਿਆਂ ’ਚ ਅਫ਼ਗਾਨਿਸਤਾਨ ’ਚ ਸਿੱਖ ਭਾਈਚਾਰੇ ’ਤੇ ਹੋਏ ਹਮਲੇ ਚਰਚਾ ’ਚ ਆਏ ਸਨ

ਇਸੇ ਤਰ੍ਹਾਂ ਪਾਕਿਸਤਾਨ ਅੰਦਰ ਵੀ ਹਿੰਦੂ, ਸਿੱਖ ਤੇ ਈਸਾਈ ਧਰਮ ਦੇ ਲੋਕਾਂ ’ਤੇ ਹਮਲੇ ਚਿੰਤਾ ਦਾ ਵਿਸ਼ਾ ਰਹੇ ਹਨ ਪਾਕਿਸਤਾਨ ਅੰਦਰ ਘੱਟ-ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ’ਤੇ ਹਮਲਿਆਂ ਦੇ ਨਾਲ-ਨਾਲ ਘੱਟ-ਗਿਣਤੀ ਲੋਕਾਂ ਦੀਆਂ ਕੁੜੀਆਂ ਨੂੰ ਅਗਵਾ ਕਰਨ ਤੇ ਧਰਮ ਤਬਦੀਲੀ ਦੇ ਮਸਲੇ ਵੀ ਉੱਠਦੇ ਰਹੇ ਹਨ ਭਾਵੇਂ ਬੰਗਲਾਦੇਸ਼ ਦੇ ਮੁਕਾਬਲੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਜ਼ਿਆਦਾ ਮਾੜੇ ਰਹੇ ਹਨ ਫਿਰ ਵੀ ਬੰਗਲਾਦੇਸ਼ ’ਚ ਪਿਛਲੇ ਲੰਮੇ ਸਮੇਂ ਤੋਂ ਫਿਰਕਾਪ੍ਰਸਤੀ ਹਮਲਿਆਂ ਦਾ ਦੌਰ ਜਾਰੀ ਰਿਹਾ ਹੈ

ਖਾਲਿਦਾ-ਜਿਆ ਦੇ ਸ਼ਾਸਨ ਵੇਲੇ ਕੱਟੜਪੰਥੀ ਵਧੇਰੇ ਸਰਗਰਮ ਰਹੇ ਹਨ ਹਾਲਾਂਕਿ ਸ਼ੇਖ ਹਸੀਨਾ ਦੀ ਸਰਕਾਰ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਦਬਾਅ ਰਿਹਾ ਹੈ ਧਰਮਾਂ ’ਚ ਕੱਟੜਤਾ ਤੇ ਹਿੰਸਾ ਲਈ ਕੋਈ ਥਾਂ ਨਹੀਂ ਪਰ ਜਿੱਥੋਂ ਤੱਕ ਬੰਗਲਾਦੇਸ਼ ਦਾ ਸਬੰਧ ਹੈ ਇੱਥੇ ਸਿਆਸਤ ਤੇ ਕੱਟੜਵਾਦ ਘੁਲ-ਮਿਲ ਚੁੱਕੇ ਹਨ ਖਾਸਕਰ ਸ਼ੇਖ ਹਸੀਨਾ ਸਰਕਾਰ ਨੂੰ ਮੁਸ਼ਕਲ ’ਚ ਪਾਉਣ ਲਈ ਕੱਟੜਪੰਥੀ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਅਸਲ ’ਚ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੂੰ ਠੋਸ ਤੇ ਦਰੁਸਤ ਕਦਮ ਚੁੱਕਣ ਦੇ ਨਾਲ-ਨਾਲ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਧਰਮ ਨਿਰਪੱਖ ਸੰਗਠਨਾਂ ਨੂੰ ਘੱਟ-ਗਿਣਤੀਆਂ ਦੀ ਸਲਾਮਤੀ ਲਈ ਅੱਗੇ ਆਉਣਾ ਚਾਹੀਦਾ ਹੈ

ਕੌਮਾਂਤਰੀ ਪੱਧਰ ’ਤੇ ਹਿੰਸਾ ਤੇ ਧਰਮ ਨੂੰ ਵੱਖ-ਵੱਖ ਕਰਨ ਦੇ ਨਾਲ-ਨਾਲ ਹਿੰਸਾ ਬਾਰੇ ਇੱਕੋ ਮਾਪਦੰਡ ਅਪਣਾਏ ਜਾਣ ਦੀ ਜ਼ਰੂਰਤ ਹੈ ਜਿਹੜੇ ਮੁਸਲਮਾਨ ਮੁਲਕ ਇਸਲਾਮ ਦੀ ਗੱਲ ਕਰਦੇ ਹਨ ਉਹਨਾਂ ਮੁਲਕਾਂ ਨੂੰ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਤਸਾਨ ’ਚ ਘੱਟ-ਗਿਣਤੀ ਹਿੰਦੂ, ਸਿੱਖਾਂ ਤੇ ਈਸਾਈਆਂ ਉੱਤੇ ਹਮਲਿਆਂ ਦੀ ਨਿੰਦਾ ਕਰਨ ਤੋਂ ਕੰਨੀ ਨਹੀਂ ਕਤਰਾਉਣੀ ਚਾਹੀਦੀ ਹਿੰਸਾ ਨੂੰ ਇਨਸਾਨੀਅਤ ’ਤੇ ਹਮਲਾ ਮੰਨਿਆ ਜਾਣਾ ਚਾਹੀਦਾ ਹੈ ਹਮਲੇ ’ਚ ਕਿੰਨੇ ਸਿੱਖ ਮਰੇ ਜਾਂ ਹਿੰਦੂ ਮਰੇ ਦੀ ਬਜਾਇ ਇਸ ਨੂੰ ਇਨਸਾਨ ਮਰੇ ਮੰਨਿਆ ਜਾਵੇ ਕੌਮਾਂਤਰੀ ਸੰਸਥਾਵਾਂ/ਸੰਗਠਨ ਤੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਤਾਂ ਹਮਲੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ

ਇਨਸਾਨਾਂ ਨੂੰ ਧਰਮਾਂ ’ਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਹਰ ਇਨਸਾਨ ਦੀ ਜ਼ਿੰਦਗੀ ਕੀਮਤੀ ਹੈ ਹਾਲ ਦੀ ਘੜੀ ਅਜਿਹਾ ਚੱਲ ਰਿਹਾ ਹੈ ਜਿਸ ਧਰਮ ਵਿਸ਼ੇਸ਼ ਦੇ ਲੋਕਾਂ ’ਤੇ ਹਮਲਾ ਹੁੰਦਾ ਹੈ ਉਹੀ ਧਰਮ ਦੇ ਸੰਗਠਨ ਸਿਆਸੀ ਪਾਰਟੀਆਂ/ਸਰਕਾਰਾਂ ਬੋਲਦੀਆਂ ਆ ਰਹੀਆਂ ਹਨ ਪਰ ਦੂਜੇ ਧਰਮਾਂ ਦੇ ਸੰਗਠਨ ਚੁੱਪ ਰਹਿੰਦੇ ਹਨ ਜੁਲ਼ਮ/ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਸ ਲਈ ਇਨਸਾਨੀਅਤ ਦੀ ਰੱਖਿਆ ਲਈ ਇਨਸਾਨੀਅਤ ਦਾ ਜ਼ਜ਼ਬਾ ਬਰਕਰਾਰ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ