ਮਾਲਦੀਵ ‘ਚ ਭਾਰਤ ਲਈ ਚੁਣੌਤੀ

Challenge, India, Maldives

ਦਰਅਸਲ ਚੀਨ ਤੇ ਮਾਲਦੀਵ ਦੀ ਯੁਗਲਬੰਦੀ ਭਾਰਤ ਲਈ ਚੁਣੌਤੀ ਬਣ ਗਈ ਹੈ

  • ਚੀਨ ਪਾਕਿਸਤਾਨ ਤੇ ਨੇਪਾਲ ‘ਚ ਪਹਿਲਾਂ ਹੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕਾ ਹੈ

ਸੰਵਿਧਾਨਕ ਸੰਕਟ ‘ਚ ਘਿਰਿਆ ਮਾਲਦੀਵ ਕੂਟਨੀਤਕ ਮੋਰਚੇ ‘ਤੇ ਭਾਰਤ ਲਈ ਨਵੀਂ ਚੁਣੌਤੀ ਬਣ ਗਿਆ ਹੈ ਮਾਲਦੀਵ ਨੇ ਖੇਤਰੀ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਦੇ ਅਭਿਆਸ ‘ਚ ਸ਼ਾਮਲ ਹੋਣ ਦੇ ਭਾਰਤ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ ਭਾਵੇਂ ਮਾਲਦੀਵ ਨੇ ਸਪੱਸ਼ਟ ਤੌਰ ‘ਤੇ ਸੱਦਾ ਨਾ ਠੁਕਰਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਹਾਲਾਤਾਂ ਤੋਂ ਸਪੱਸ਼ਟ ਹੈ।

ਇਹ ਵੀ ਪੜ੍ਹੋ : ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ

ਕਿ ਮਾਲਦੀਵ ਨੇ ਚੀਨ ਨੂੰ ਖੁਸ਼ ਕਰਨ ਤੇ ਭਾਰਤ ਨੂੰ ਚਿੜਾਉਣ ਲਈ ਹੀ ਅਜਿਹਾ ਕੀਤਾ ਹੈ ਯਾਮੀਨ ਸਰਕਾਰ ਵੱਲੋਂ ਐਮਰਜੈਂਸੀ ਦਾ ਐਲਾਨ ਕਰਨ ਤੇ ਇਸ ਨੂੰ ਇੱਕ ਮਹੀਨੇ ਲਈ ਅੱਗੇ ਵਧਾਉਣ ਖਿਲਾਫ਼ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਕੀਤੀ ਸੀ ਭਾਰਤ ਦੀ ਇਸ ਟਿੱਪਣੀ ਤੋਂ ਮਾਲਦੀਵ ਸਮੇਤ ਚੀਨ ਵੀ ਔਖਾ ਸੀ ਚੀਨ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਮਾਲਦੀਵ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਨਾ ਦੇਵੇ ਅਤੇ ਮਾਲਦੀਵ ਸਰਕਾਰ ਵੀ ਸੰਕਟ ਨਾਲ ਨਜਿੱਠਣ ਦੇ ਸਮਰੱਥ ਹੈ।

ਦਰਅਸਲ ਚੀਨ ਤੇ ਮਾਲਦੀਵ ਦੀ ਯੁਗਲਬੰਦੀ ਭਾਰਤ ਲਈ ਚੁਣੌਤੀ ਬਣ ਗਈ ਹੈ ਚੀਨ ਪਾਕਿਸਤਾਨ ਤੇ ਨੇਪਾਲ ‘ਚ ਪਹਿਲਾਂ ਹੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਚੁੱਕਾ ਹੈ ਸ੍ਰੀਲੰਕਾ ਤੇ ਬੰਗਲਾਦੇਸ਼ ‘ਚ ਉਸ ਦੀਆਂ ਕੋਸ਼ਿਸ਼ਾਂ ਜ਼ਰੂਰ ਨਾਕਾਮ ਹੋ ਰਹੀਆਂ ਹਨ ਪਰ ਇਹਨਾਂ ਮੁਲਕਾਂ ‘ਚ ਚੀਨ ਨੇ ਆਪਣੀ ਮੁਹਿੰਮ ਜਾਰੀ ਰੱਖੀ ਹੋਈ ਹੈ ਡੋਕਲਾਮ ਵਿਵਾਦ ਕੁਝ ਹੱਦ ਤੱਕ ਹੱਲ ਹੋਣ ਦੇ ਬਾਵਜੂਦ ਚੀਨ ਭੂਟਾਨ ‘ਚ ਆਪਣੇ ਪੈਰ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਚੀਨ ਦਾ ਸਰਕਾਰੀ ਮੀਡੀਆ ਲਗਾਤਾਰ ਭਾਰਤ ਵਿਰੁੱਧ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਿਹਾ ਹੈ ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਅੰਦਰ ਭਾਰਤੀ ਸ਼ਾਸਨ ਪ੍ਰਸ਼ਾਸਨ ਦੀਆਂ ਸਰਗਰਮੀਆਂ ‘ਤੇ ਚੀਨ ਕਿੰਤੂ-ਪਰੰਤੂ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ

ਭਾਰਤ ਲਈ ਇਹਨਾਂ ਹਾਲਾਤਾਂ ਨਾਲ ਨਜਿੱਠਣ ਤੇ ਸ਼ਕਤੀ ਸੰਤੁਲਨ ਕਾਇਮ ਰੱਖਣ ‘ਚ ਵੱਡਾ ਅੜਿੱਕਾ ਦੋ ਵਿਰੋਧੀ ਤਾਕਤਾਂ ਅਮਰੀਕਾ ਤੇ ਰੂਸ ਨਾਲ ਬਰਾਬਰ ਦੋਸਤੀ ਵਾਲੀ ਕੂਟਨੀਤੀ ਹੈ ਇਸ ਸ਼ਸ਼ੋਪੰਜ ਕਾਰਨ ਹੀ ਕਦੇ ਅਮਰੀਕਾ ਭਾਰਤ ਦੇ ਪ੍ਰਭਾਵ ਹੇਠ ਪਾਕਿ ਦੀ ਖਿਚਾਈ ਕਰਦਾ ਹੈ ਤੇ ਕਦੇ ਰੂਸ-ਭਾਰਤ ਦੀ ਦੋਸਤੀ ਦੇ ਮੱਦੇਨਜ਼ਰ ਪਾਕਿ ਨਾਲ ਨਰਮਾਈ ਵਰਤਦਾ ਹੈ ਬਿਨਾਂ ਸ਼ੱਕ ਸਾਡੀ ਗੁਟ-ਨਿਰਲੇਪਤਾ ਕਮਜ਼ੋਰ ਪਈ ਹੈ।

ਇਸ ਦੇ ਬਾਵਜੂਦ ਅਸੀਂ ਅਮਰੀਕਾ ਤੋਂ ਲੋੜੀਂਦੀ ਹਮਾਇਤ ਹਾਸਲ ਕਰਨ ਦੇ ਸਮਰੱਥ ਨਹੀਂ ਹੋਏ ਹੁਣ ਮਾਲਦੀਵ ‘ਚ ਚੀਨ ਦਾ ਵਧ ਰਿਹਾ ਪ੍ਰਭਾਵ ਕਾਫ਼ੀ ਮੁਸ਼ਕਲ ਭਰਿਆ ਮਾਲਦੀਵ ਦਾ ਬਹੁਤ ਪੱਛੜ ਕੇ ਹਮਦਰਦ ਬਣਿਆ ਚੀਨ ਉਸ ਦਾ ਸਭ ਤੋਂ ਵੱਡਾ ਪੱਕਾ ਦੋਸਤ ਹੋਣ ਦਾ ਵਿਖਾਵਾ ਕਰ ਰਿਹਾ ਹੈ ਛੋਟੇ ਤੇ ਗਰੀਬ ਮੁਲਕਾਂ ‘ਚ ਚੀਨ ਦੇ ਪੈਸੇ ਤੇ ਤਕਨੀਕ ਦੀ ਤਾਕਤ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਮਜ਼ਬੂਤ ਠੋਸ ਕੁਟਨੀਤੀ ਘੜਨ ਦੀ ਜ਼ਰੂਰਤ ਹੈ ਤਾਂ ਕਿ ਨੇਪਾਲ ਵਾਂਗ ਕਿਤੇ ਭੂਟਾਨ ਤੇ ਮਾਲਦੀਵ ਵੀ ਸਾਡੇ ਹੱਥੋਂ ਨਾ ਨਿਕਲ ਜਾਣ।