ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ

AUS Vs ENG Ashes Series

ਅਸਟਰੇਲੀਆ ਨੇ ਬਿਨ੍ਹਾਂ ਕੋਈ ਵਿਕਟ ਗੁਆਏ ਬਣਾਇਆਂ 14 ਦੌੜਾਂ | AUS Vs ENG Ashes Series

ਬਰਮਿੰਘਮ (ਏਜੰਸੀ)। ਵਿਸਵ ਚੈਂਪੀਅਨ ਅਸਟਰੇਲੀਆ ਅਤੇ (AUS Vs ENG Ashes Series) ਇੰਗਲੈਂਡ ਵਿਚਕਾਰ ਖੇਡੀ ਗਈ ਏਸ਼ੇਜ ਲੜੀ ਦਾ ਪਹਿਲਾ ਮੈਚ ਬਰਮਿੰਘਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 398/8 ਦੇ ਸਕੋਰ ’ਤੇ ਪਾਰੀ ਦਾ ਐਲਾਨ ਕਰ ਦਿੱਤਾ ਹੈ। ਅਸਟਰੇਲੀਆ ਨੇ ਸਟੰਪ ਤੋਂ ਪਹਿਲਾਂ ਬੱਲੇਬਾਜੀ ਸ਼ੁਰੂ ਕੀਤੀ। ਦਿਨ ਦੀ ਸਮਾਪਤੀ ’ਤੇ 4 ਓਵਰਾਂ ਤੋਂ ਬਾਅਦ ਕੰਗਾਰੂਆਂ ਦਾ ਸਕੋਰ ਬਿਨਾਂ ਕੋਈ ਵਿਕਟ ਗੁਆਏ 14 ਦੌੜਾਂ ਹੈ। ਡੇਵਿਡ ਵਾਰਨਰ (8) ਅਤੇ ਉਸਮਾਨ ਖਵਾਜਾ (4) ਕਰੀਜ ’ਤੇ ਹਨ।

ਇੰਗਲੈਂਡ ਨੇ 393 ਦੌੜਾਂ ’ਤੇ ਆਪਣੀ ਪਾਰੀ ਐਲਾਨੀ

ਇੰਗਲੈਂਡ (AUS Vs ENG Ashes Series) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕੀਤੀ। ਇੰਗਲੈਂਡ ਲਈ ਜੈਕ ਕ੍ਰਾਲੀ ਅਤੇ ਬੇਨ ਡਕੇਟ ਨੇ ਓਪਨਿੰਗ ਕੀਤੀ। ਬੇਨ ਡਕੇਟ ਚੌਥੇ ਓਵਰ ’ਚ ਹੀ ਜੋਸ ਹੇਜਲਵੁੱਡ ਦਾ ਸ਼ਿਕਾਰ ਬਣ ਗਏ। ਡਕੇਟ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰਾਲੀ ਅਤੇ ਓਲੀ ਪੋਪ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਓਲੀ ਪੋਪ 31 ਅਤੇ ਕ੍ਰਾਲੀ 61 ਦੌੜਾਂ ਬਣਾ ਕੇ ਆਊਟ ਹੋ ਗਏ। ਜੋ ਰੂਟ ਨੇ ਆ ਕੇ 118 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹੈਰੀ ਬਰੂਕ 32 ਦੌੜਾਂ ਬਣਾ ਕੇ ਅਤੇ ਕਪਤਾਨ ਬੇਨ ਸਟੋਕਸ 1 ਦੌੜਾਂ ਬਣਾ ਕੇ ਆਊਟ ਹੋਏ।

ਇਹ ਵੀ ਪੜ੍ਹੋ : ਭੂਚਾਲ ਦੇ ਜ਼ੋਰਦਾਰ ਝਟਕੇ, ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 6.5

ਵਿਕਟਕੀਪਰ ਜੌਨੀ ਬੇਅਰਸਟੋ ਨੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੋਇਨ ਅਲੀ ਅਤੇ ਸਟੂਅਰਟ ਬ੍ਰਾਡ 18 ਅਤੇ 16 ਦੌੜਾਂ ਬਣਾ ਕੇ ਆਊਟ ਹੋ ਗਏ। ਐਲੀ ਰੌਬਿਨਸਨ ਰੂਟ 17 ਦੌੜਾਂ ਬਣਾ ਕੇ ਨਾਬਾਦ ਰਹੇ। ਟੀਮ ਨੇ 393 ਦੌੜਾਂ ’ਤੇ ਆਪਣੀ ਪਾਰੀ ਦਾ ਐਲਾਨ ਕੀਤਾ। ਅਸਟਰੇਲੀਅਆ ਦੇ ਲਾਇਨ ਨੇ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਆਉਟ ਕੀਤਾ ਅਤੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ।