ਮਨੁੱਖ ਦੇ ਨਾਲ-ਨਾਲ ਚੱਲਿਆ ਟੱਲੀ ਦਾ ਸਫ਼ਰ

Trip, Man, Along, Pillow

ਲੀਆਂ, ਟੱਲ, ਘੜਿਆਲ ਤਾਂ ਅਸੀਂ ਰੋਜ਼ ਹੀ ਧਾਰਮਿਕ ਸਥਾਨ ਵਿੱਚ ਸੁਬ੍ਹਾ-ਸ਼ਾਮ ਖੜਕਦੇ ਸੁਣਦੇ ਹਾਂ ਇਹ ਟੱਲੀਆਂ ਦੀ ਕਾਢ ਤੇ ਸ਼ੁਰੂ ਵਿੱਚ ਕਦੋਂ ਤੋਂ ਵੱਜਣੀਆਂ ਸ਼ੁਰੂ ਹੋਈਆਂ ਤੇ ਮੁੱਢ ਕਦੀਮ ਬਾਰੇ ਇਤਿਹਾਸ ਵਿੱਚ ਕੋਈ ਸਮਾਂ, ਮਿਤੀ ਦਾ ਜਿਕਰ ਨਹੀਂ ਕੀਤਾ ਗਿਆ ਫਿਰ ਵੀ ਮਿਥਿਹਾਸ ਦੇ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਸਤਿਯੁੱਗ, ਦੁਆਪਰ ਤੇ ਤ੍ਰੇਤਾ ਯੁੱਗਾਂ ਵਿੱਚ ਵੀ ਹੁਣ ਵਾਂਗ ਸੰਤ-ਮਹਾਤਮਾ, ਗੁਰੂ-ਪੀਰ ਆਉਂਦੇ ਰਹੇ ਉਹ ਉਸ ਸਮੇਂ ਵਿੱਚ ਵੀ ਆਪਣੇ ਭਗਤਾਂ, ਸੇਵਕਾਂ ਤੇ ਜਨ ਸਮੂਹ ਨੂੰ ਆਦਿ ਸ਼ਕਤੀ ਰੱਬ, ਪ੍ਰਮਾਤਮਾ ਬਾਰੇ ਗਿਆਨ ਕਰਾਉਂਦੇ ਰਹੇ।

ਉਹ ਗੁਰੂ-ਪੀਰ ਭਗਤਾਂ ਨੂੰ ਰੱਬ, ਪਰਮਾਤਮਾ ਨੂੰ ਯਾਦ ਕਰਨ ਲਈ, ਉਸ ਤਾਕਤ, ਸ਼ਕਤੀ ਦੇ ਕੀਤੇ  ਪਰਉਪਕਾਰਾਂ ਨੂੰ ਸ਼ਬਦ ਬੋਲੀ ਰਾਹੀਂ ਇਕੱਠਿਆਂ ਬੈਠਕੇ ਚਰਚਾ ਕਰਨ ਲਈ ਉਪਦੇਸ਼ ਕੀਤਾ ਸੋ ਭਜਨਾਂ ਨੂੰ ਗਾਉਣ ਸਮੇਂ ਵੱਧ ਰਸਮਈ ਬਣਾਉਣ ਲਈ ਸਾਜ਼ ਦੀ ਲੋੜ ਪਈ ਸੋ ਸਭ ਤੋਂ ਪਹਿਲਾਂ ਇਸ ਛੋਟੇ ਸਾਜ਼ ਟੱਲੀ ਨੂੰ ਪਹਿਲ ਮਿਲੀ ਸੋ ਅੱਜ ਵੀ ਧਰਮ-ਕਰਮ ਸਮੇਂ ਆਰਤੀ, ਭਜਨ, ਭੇਟਾ ਗਾਉਣ ਵੇਲੇ ਟੱਲੀ ਨੂੰ ਵੱਡਾ ਮਾਣ ਪ੍ਰਾਪਤ ਹੈ ਹਿੰਦੂ ਧਰਮ ਵਿੱਚ ਟੱਲੀ ਰਾਗ ਨੂੰ ਵੱਧ ਸਤਿਕਾਰ ਦਿੱਤਾ ਜਾਂਦਾ ਹੈ ਬੈਰਾਗੀ ਮਹੰਤ, ਵਿਸ਼ੇਸ਼ ਲਿਬਾਸ ਪਹਿਨਕੇ ਹੱਥ ਵਿੱਚ ਟੱਲੀ ਫੜ੍ਹ ਪਿੰਡਾਂ-ਸ਼ਹਿਰਾਂ ਵਿੱਚ ਫੇਰੀ ਪਾਉਣ ਵੇਲੇ ਪ੍ਰਭੂ ਦੇ ਸ਼ਬਦ, ਦੋਹੇ ਗਾਉਂਦੇ ਤੇ ਟੱਲੀ ਟੁਣਕਾਉਂਦੇ ਆਮ ਵੇਖੇ ਜਾਂਦੇ ਹਨ।

ਇਹ ਵੀ ਪੜ੍ਹੋ : ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ

ਪਹਿਲਾਂ ਖੇਤੀਬਾੜੀ ਬਲਦਾਂ ਨਾਲ ਹਲ਼ ਵਾਹ ਕੇ ਕੀਤੀ ਜਾਂਦੀ ਸੀ ਉਸ ਸਮੇਂ ਮਸ਼ੀਨਰੀ ਦੀ ਘਾਟ ਸੀ ਸੋ ਟੱਲੀ ਦੀ ਸੁਰੀਲੀ ਅਵਾਜ਼ ਹੋਣ ਕਰਕੇ ਸੁੰਦਰ ਗਾਨੀ ਵਿੱਚ ਪਰੋਅ ਕੇ ਇਹ ਬਲਦਾਂ ਦੇ ਗਲ ਲਟਕਾਈ ਜਾਂਦੀ ਸੀ ਭਾਵ ਕਿ ਟੱਲੀ ਦੀ ਪਿਆਰੀ ਟੁਣਕਾਰ ਰਸਤੇ ਵਿੱਚ ਜਾਣ ਸਮੇਂ ਦੂਰ ਤੱਕ ਸੁਣਾਈ ਦੇਵੇ ਆਜੜੀਆਂ ਤੇ ਚਰਵਾਹਿਆਂ ਦਾ ਸਮਾਂ ਵੀ ਆਇਆ ਧਰਤੀ ‘ਤੇ ਜੰਗਲਾਤ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ ਚਰਾਂਦਾਂ ਵਿੱਚ ਗੁਆਲੇ ਗਊਆਂ ਚਰਾਉਂਦੇ ਉਹ ਆਪਣੇ ਪਸ਼ੂਆਂ ਦੇ ਗਲ਼ ਟੱਲੀਆਂ ਬੰਨ੍ਹ ਕੇ ਚਰਨ ਛੱਡ ਦਿੰਦੇ ਤੇ ਆਪ ਕਿਸੇ ਉੱਚੀ ਜਗ੍ਹਾ ‘ਤੇ ਬੈਠ ਜਾਂਦੇ ਉਹ ਟੱਲੀਆਂ ਦੀ ਟੁਣਕਾਰ ਸੁਣ ਕੇ ਆਪਣੀਆਂ ਗਊਆਂ, ਵੱਗ ਦੀ ਦੂਰੀ ਬਾਰੇ ਜਾਣ ਲੈਂਦੇ ਸਨ ਅੱਜ-ਕੱਲ੍ਹ ਪੰਜਾਬੀ ਬੋਲੀ ਵਿੱਚ ਟੱਲੀ ਸ਼ਬਦ ਦੇ ਕਈ ਮਨਘੜਤ ਮਾਇਨੇ, ਭਾਵ ਲੋਕ ਸੁਭਾਵਿਕ ਹੀ ਵਰਤਣ ਲੱਗ ਪਏ ਜਿਵੇਂ ਨਵ ਵਿਆਹੇ ਜੋੜੇ ਵਿੱਚ, ਆਦਮੀ ਦਾ ਕੱਦ ਪਤਨੀ ਤੋਂ ਲੰਮਾ ਹੋਵੇ ਤਾਂ ਆਮ ਹੀ ਕਹਿ ਦਿੰਦੇ ਹਨ ਕਿ ਇਹ ਤਾਂ ਉੱਠ ਦੇ ਗਲ ਟੱਲੀ ਬੰਨ੍ਹ ਦਿੱਤੀ ਹੈ ਭਾਵ ਇਹ ਬਰਾਬਰ ਕੱਦਵਾਰ ਜੋੜੀ ਨਹੀਂ।

ਇੱਕ ਵਾਰ ਮੈਂ ਸਕੂਟਰ ‘ਤੇ ਦਫ਼ਤਰ ਜਾ ਰਿਹਾ ਸੀ ਰਸਤੇ ਵਿੱਚ ਸਕੂਟਰ ਖਰਾਬ ਹੋ ਗਿਆ ਮੈਂ ਮਿਸਤਰੀ ਕੋਲ ਸਕੂਟਰ ਲੈ ਕੇ ਗਿਆ ਤਾਂ ਉਸ ਕਿਹਾ, ‘ਸਕੂਟਰ ਰੱਖ ਜਾਵੋ ਜੀ, ਸ਼ਾਮੀ ਲੈ ਜਾਣਾ ਮੈਂ ਰੁਝੇਵੇਂ ਵਿੱਚ ਹਾਂ ਸ਼ਾਮ ਤੱਕ ਮੈਂ ਤੁਹਾਡਾ ਸਕੂਟਰ ਟੱਲੀ ਬਣਾ ਦੇਵਾਂਗਾ’ ਸੋ ਟੱਲੀ ਸ਼ਬਦ ਨੂੰ ਉਹ ਵਧੀਆ ਮੁਰੰਮਤ ਲਈ ਇਸਤੇਮਾਲ ਕਰ ਰਿਹਾ ਸੀ ਦਫ਼ਤਰ ਗਿਆ ਤਾਂ ਸਹਾਇਕ ਅਫ਼ਸਰ ਨੇ ਮੀਟਿੰਗ ਬੁਲਾ ਲਈ ਸਾਰੇ ਜਿੰਮੇਵਾਰਾਂ ਨੂੰ ਹਦਾਇਤ ਕੀਤੀ ਕਿ ਦਫ਼ਤਰ ਦਾ ਨਿਰੀਖਣ ਆਡਿਟ ਵਿਭਾਗ ਵੱਲੋਂ ਹੋਵੇਗਾ ਸੋ ਤੁਸੀਂ ਆਪਣਾ ਰਿਕਾਰਡ ਟੱਲੀ ਬਣਾ ਕੇ ਰੱਖੋ ਉਸਦਾ ਭਾਵ ਟੱਲੀ ਤੋਂ- ਬਿਲਕੁਲ ਮੁਕੰਮਲ ਤਿਆਰ ਕਰਕੇ ਰੱਖੋ ਸੀ।

ਇਹ ਵੀ ਪੜ੍ਹੋ : ਮਨੀਪੁਰ ਹਿੰਸਾ : ਥਾਣੇ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ

ਇੱਕ ਵਾਰ ਮੇਰੇ ਤਾਇਆ ਜੀ ਬਿਮਾਰ ਹੋ ਗਏ ਸਿਹਤ ਵਿਗੜਦੀ ਵੇਖ, ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਦੋਂ ਮੈਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਦੀ ਦੇਖਭਾਲ ਲਈ ਮੈਂ ਵੀ ਹਸਪਤਾਲ ਪੁੱਜਾ ਮੈਂ ਡਾਕਟਰ ਸਾਹਿਬ ਨੂੰ ਤਾਏ ਦੀ ਸਿਹਤ ਦੀ ਬਹਾਲੀ ਬਾਰੇ ਪੁੱਛਿਆ ਤਾਂ ਡਾਕਟਰ ਸਾਹਿਬ ਬੋਲੇ, ‘ਬਰਖੁਰਦਾਰ ਇਨ੍ਹਾਂ ਨੂੰ ਅਜੇ ਦੋ ਦਿਨ ਹੋਰ ਦਾਖਲ ਰੱਖਾਂਗੇ ਤੇ ਇਨ੍ਹਾਂ ਨੂੰ ਬਿਲਕੁਲ ਟੱਲੀ ਵਰਗਾ ਬਣਾ ਕੇ ਘਰ ਭੇਜਾਂਗੇ’ ਸੋ ਡਾਕਟਰ ਦਾ ਟੱਲੀ ਤੋਂ ਭਾਵ ਬਿਲਕੁਲ ਠੀਕ ਕਰਨ ਬਾਰੇ ਸੀ।

ਸ਼ਹਿਰ ਵਿੱਚ ਰਹਿਣ ਕਰਕੇ ਮੈਂ ਪਿੰਡ ਵਾਲੀ ਜ਼ਮੀਨ ਅੱਧ-ਵੰਡਾਈ ਦਿੱਤੀ ਹੋਈ ਹੈ ਪਿਛਲੇ ਹਫ਼ਤੇ ਮੈਂ ਪਿੰਡ ਗਿਆ ਤੇ ਜ਼ਮੀਨ ਦੀ ਦੇਖਭਾਲ ਕਰਨ ਵਾਲੇ ਤੋਂ ਖੇਤ ਬਾਰੇ ਜਾਣਕਾਰੀ ਲਈ ਉਸ ਕਿਹਾ, ‘ਜੀ ਤੁਸੀਂ ਫਿਕਰ ਨਾ ਕਰੋ ਸੁਹਾਗਾ ਫੇਰ ਕੇ ਬੀਜਣ ਲਈ ਜ਼ਮੀਨ ਟੱਲੀ ਬਣਾ ਕੇ ਰੱਖ ਦਿੱਤੀ ਹੈ’ ਉਸ ਦਾ ਟੱਲੀ ਤੋਂ ਭਾਵ ਜ਼ਮੀਨ ਬਿਜਾਈ ਕਰਨ ਲਈ ਬਿਲਕੁਲ ਤਿਆਰ ਹੈ ਸੀ।

ਸੋ ਟੱਲੀ ਧਾਤ ਦਾ ਬਣਿਆ ਹੋਇਆ ਇੱਕ ਛੋਟਾ ਜਿਹਾ ਸਾਜ਼ ਹੈ ਜੋ ਕੇਵਲ ਟੁਣਕਾਰ ਸਣਾਉਂਦਾ ਹੈ ਸੋ ਟੱਲੀ ਦੇ ਸ਼ਬਦੀ ਅਰਥ ਭਾਵੇਂ ਹੋਰ ਹਨ, ਪਰ ਹਰ ਕੋਈ ਇਸ ਟੱਲੀ ਸ਼ਬਦ ਨੂੰ ਜੁਗਾੜ ਸ਼ਬਦ ਵਾਂਗ ਆਪਣੇ ਭਾਵ ਨੂੰ ਜ਼ਾਹਿਰ ਕਰਨ ਲਈ ਵਰਤ ਲੈਂਦਾ ਹੈ ਸੋ ਹਰ ਕੋਈ ਟੱਲੀ ਦੀਆਂ ਟੁਣਕਾਰਾਂ ਦੀ ਸੁਰ ਆਪਣੇ ਮੁਤਾਬਿਕ ਕੱਢ ਰਿਹਾ ਹੈ ਬਸ਼ਰਤੇ ਕਿ ਟੱਲੀ ਦੀ ਟੁਣਕਾਰ ਦਾ ਅੰਤਰੀਣ ਭਾਵ ਸਰੋਤੇ ਨੂੰ ਵੀ ਉਸੇ ਰੂਪ ਵਿੱਚ ਸਮਝ ਆ ਰਿਹਾ ਹੈ।