ਹੋਲੀ ’ਤੇ ਦਿਲ ਮਿਲੇ ਦਾ ਪਤਾ ਨਹੀਂ, ਪਰ ਚਲਾਨ ਧੜਾਧੜ ਕੱਟੇ ਗਏ

Holi

ਮੋਹਾਲੀ/ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਟਰਾਈਸਿਟੀ (ਮੋਹਾਲੀ, ਚੰਡੀਗੜ੍ਹ ਪੰਚਕੂਲਾ) ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਹੋਲੀ (Holi) ਦਾ ਤਿਉਹਾਰ ਮਨਾਉਣ ਲਈ ਲੋਕ ਦੂਰੋਂ-ਦੂਰੋਂ ਟਰਾਈਸਿਟੀ ਵਿੱਚ ਆਏ। ਹੋਲੀ ਨੂੰ ਪਿਆਰ ਨਾਲ ਦਿਲਾਂ ਨੂੰ ਜੋੜਨ ਵਾਲੇ ਤਿਉਹਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਟਰਾਈਸਿਟੀ ‘ਚ ਹੋਲੀ ‘ਤੇ ਦਿਲ ਮਿਲੇ ਜਾਂ ਨਹੀਂ, ਪਤਾ ਨਹੀਂ ਪਰ ਕਈ ਚਲਾਨ ਜ਼ਰੂਰ ਕੱਟੇ ਗਏ ਹਨ। ਦਰਅਸਲ ਹੋਲੀ ਵਾਲੇ ਦਿਨ ਹਰ ਜਗ੍ਹਾ ਚਲਾਨ ਕੱਟੇ ਗਏ ਹਨ। ਇਸੇ ਤਰ੍ਹਾਂ ਚੰਡੀਗੜ੍ਹ, ਮੋਹਾਲੀ ਟ੍ਰੈਫਿਕ ਪੁਲਿਸ ਨੇ ਕਾਫੀ ਚਲਾਨ ਕੀਤੇ ਹਨ। ਟਰੈਫਿਕ ਪੁਲਿਸ ਨੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖ ਕੇ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੋਲੀ ਦੇ ਤਿਉਹਾਰ ‘ਤੇ ਵਾਹਨਾਂ ਦੇ ਚਲਾਨਾਂ ਦਾ ਡਾਟਾ ਜਾਰੀ ਕੀਤਾ ਹੈ। ਜਿਸ ਅਨੁਸਾਰ 8 ਮਾਰਚ ਨੂੰ ਸ਼ਹਿਰ ਵਿੱਚ ਕੁੱਲ 1219 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁੱਲ 146 ਵਾਹਨ ਵੀ ਜ਼ਬਤ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਚੰਡੀਗੜ੍ਹ ਟਰੈਫਿਕ ਪੁਲਸ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ‘ਚ ਟ੍ਰੈਫਿਕ ਦੇ ਖਾਸ ਪ੍ਰਬੰਧ ਕੀਤੇ ਗਏ ਸਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਬੜੇ ਸੁਚੱਜੇ ਢੰਗ ਨਾਲ ਸ਼ਹਿਰ ‘ਚ ਟ੍ਰੈਫਿਕ ਵਿਵਸਥਾ ਕੀਤੀ ਗਈ ਸੀ। ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ ਕੁੱਲ 10 ਸ਼ਰਾਬੀ ਡਰਾਈਵਿੰਗ ਨਾਕੇ ਲਗਾਏ ਗਏ ਸਨ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ 300 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਹਿਰ ਭਰ ਵਿੱਚ ਤਾਇਨਾਤ ਕੀਤੇ ਗਏ ਸਨ।

Holi ਹੋਲੀ ’ਤੇ ਕੁੱਲ 1219 ਵਾਹਨਾਂ ਦੇ ਚਲਾਨ ਕੀਤੇ

ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਨਸ਼ਾ ਵਿਰੋਧੀ ਨਾਕੇ ਦੌਰਾਨ 60 ਸ਼ਰਾਬੀ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਦਕਿ 29 ਸ਼ਰਾਬੀ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੇ 364 ਚਲਾਨ ਕੀਤੇ ਗਏ ਹਨ। 265 ਦੇ ਤੇਜ਼ ਰਫਤਾਰ, ਜ਼ੈਬਰਾ ਕਰਾਸਿੰਗ ‘ਤੇ 146, ਹੈਲਮੇਟ ਨਾ ਪਹਿਨਣ ਅਤੇ ਟ੍ਰਿਪਲਿੰਗ ਕਰਨ ‘ਤੇ 332, ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 60 ਅਤੇ 52 ਹੋਰਾਂ ਦੇ ਚਲਾਨ ਕੀਤੇ ਗਏ।

ਟਰੈਫਿਕ ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਹੋਲੀ ’ਤੇ ਕੁੱਲ 1219 ਵਾਹਨਾਂ ਦੇ ਚਲਾਨ ਕੀਤੇ ਗਏ। ਜਦੋਂਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਲਈ 29 ਵਾਹਨਾਂ ਸਮੇਤ ਕੁੱਲ 146 ਵਾਹਨ ਜ਼ਬਤ ਕੀਤੇ ਗਏ ਹਨ। ਟਰੈਫਿਕ ਪੁਲੀਸ ਅਨੁਸਾਰ ਜੋ ਵੀ ਚਲਾਨ ਕੀਤੇ ਗਏ ਹਨ, ਉਹ ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਤੋਂ ਵੀ ਰਿਕਾਰਡ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ