ਕੈਪਟਨ ਨੇ ਸੁਣਾਈਆਂ ਇਮਰਾਨ ਨੂੰ ਖਰੀਆਂ-ਖਰੀਆਂ

Captain, Imran

ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪੁਲਵਾਮਾ ਹਮਲੇ ‘ਤੇ ਭਾਰਤ ਖਿਲਾਫ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਹਮਲੇ ਦੀ ਸਾਜਿਸ਼ ਰਚਣ ਵਾਲਾ ਜੈਸ਼ ਦਾ ਮੁਖੀ ਮਸੂਦ ਅਜਹਰ ਬਹਾਵਲਪੁਰ ‘ਚ ਬੈਠਾ ਹੋਇਆ ਹੈ ਅਤੇ ਆਈ. ਐੱਸ. ਆਈ. ਦੀ ਮਦਦ ਨਾਲ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ।

Captain

ਕੈਪਟਨ ਨੇ ਟਵੀਟ ਕਰਕੇ ਪਾਕਿ ਪ੍ਰਧਾਨ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਜਾਓ ਪਹਿਲਾਂ ਉਸ ਨੂੰ ਫੜ੍ਹ ਕੇ ਲਿਆਓ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਡੇ ਲਈ ਇਹ ਕਰ ਦੇਵਾਂਗੇ। ਕੈਪਟਨ ਨੇ ਕਿਹਾ ਕਿ ਅੱਜ ਪੁਲਵਾਮਾ ਹਮਲੇ ਦਾ ਸਬੂਤ ਮੰਗਣ ਵਾਲੇ ਪਾਕਿਸਤਾਨ ਨੇ 26/11 ਦੇ ਹਮਲੇ ਦੇ ਦਿੱਤੇ ਸਬੂਤਾਂ ਦਾ ਕੀ ਕੀਤਾ? ਕੈਪਟਨ ਨੇ ਕਿਹਾ ਕਿ ਇਹ ਗੱਲਾਂ ‘ਤੇ ਅਮਲ ਕਰਨ ਦਾ ਸਮਾਂ ਹੈ।

ਥੋੜ੍ਹੀ ਦੇਰ ਪਹਿਲਾਂ ਹੀ ਪੁਲਵਾਮਾ ਹਮਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਆਇਆ ਸੀ ਕਿ ਭਾਰਤ ਬਿਨਾਂ ਸਬੂਤ ਪਾਕਿਸਤਾਨ ‘ਤੇ ਦੋਸ਼ ਲਾ ਰਿਹਾ ਹੈ ਅਤੇ ਜੇਕਰ ਭਾਰਤ ਪਾਕਿਸਤਾਨ ‘ਤੇ ਹਮਲਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ ‘ਤੇ ਪਲਟਵਾਰ ਕਰਦਿਆਂ ਕੈਪਟਨ ਨੇ ਵੀ ਇਮਰਾਨ ਖਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।