ਕੜਾਕੇ ਦੀ ਠੰਢ ਦੇ ਬਾਵਜ਼ੂਦ ਬਲਾਕ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪਹੁੰਚੀ ਸਾਧ-ਸੰਗਤ

MSG Bhandara Month
ਬਠਿੰਡਾ: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਗੁਰੂ ਜੱਸ ਸਰਵਣ ਕਰਦੀ ਹੋਈ ਸਾਧ ਸੰਗਤ ਅਤੇ ਸੰਬੋਧਨ ਕਰਦਾ ਬੁਲਾਰਾ। ਤਸਵੀਰ : ਸੁਖਨਾਮ

ਨਾਮ ਚਰਚਾ ਦੇ ਨਾਲ-ਨਾਲ ਸੇਵਾ ਕਾਰਜਾਂ ਦਾ ਮਾਣਿਆ ਨਿੱਘ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬਠਿੰਡਾ ਦੀ ਨਾਮ ਚਰਚਾ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਬੜੀ ਧੂਮ-ਧਾਮ ਨਾਲ ਕੀਤੀ ਗਈ ਕੜਾਕੇ ਦੀ ਠੰਢ ਦੇ ਬਾਵਜ਼ੂਦ ਭਾਰੀ ਗਿਣਤੀ ’ਚ ਪਹੁੰਚੀ ਸਾਧ ਸੰਗਤ ਨੇ ਕਵੀਰਾਜ ਵੀਰਾਂ ਵੱਲੋਂ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੇ ਸਬੰਧ ’ਚ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। (MSG Bhandara Month)

MSG Bhandara Month
ਬਠਿੰਡਾ: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਗੁਰੂ ਜੱਸ ਸਰਵਣ ਕਰਦੀ ਹੋਈ ਸਾਧ ਸੰਗਤ ਅਤੇ ਸੰਬੋਧਨ ਕਰਦਾ ਬੁਲਾਰਾ। ਤਸਵੀਰ : ਸੁਖਨਾਮ

ਸਾਧ-ਸੰਗਤ ਨੇ ਸ਼ਬਦ ਬਾਣੀ ਦੇ ਨਾਲ-ਨਾਲ ਇੱਥੇ ਚੱਲ ਰਹੇ ਸੇਵਾ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਇਸ ਮੌਕੇ 85 ਮੈਂਬਰ ਪੰਜਾਬ ਵਿਕਾਸ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਇਲਾਹੀ ਨਾਅਰਾ ਲਗਾ ਕਿ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਨ੍ਹਾਂ ਸਾਧ ਸੰਗਤ ਨੂੰ ਅੱਗੇ ਤੋਂ ਵੀ ਵੱਧ ਚੜ੍ਹ ਕੇ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। (MSG Bhandara Month)

ਇਹ ਵੀ ਪੜ੍ਹੋ: IND Vs AFG ਦੂਜਾ ਟੀ20 ਅੱਜ : ਲੜੀ ਜਿੱਤਣ ਉੱਤਰੇਗੀ ਭਾਰਤੀ ਟੀਮ, ਵਿਰਾਟ ਕੋਹਲੀ ਦੀ ਵਾਪਸੀ

ਬਠਿੰਡਾ: ਨਾਮ ਚਰਚਾ ਦੌਰਾਨ ਸੇਵਾ ਕਾਰਜਾਂ ’ਚ ਹਿੱਸਾ ਲੈਂਦੀ ਹੋਈ ਸਾਧ ਸੰਗਤ। ਤਸਵੀਰ : ਸੁਖਨਾਮ

ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਸਾਧ-ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਾਈ ਹੈ ਅਤੇ ਹਰ ਉਮਰ ਵਰਗ ਦੇ ਸੇਵਾਦਾਰ ਸੇਵਾ ਕਾਰਜਾਂ ਵਿਚ ਵੀ ਜੀ ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਐੱਮ.ਐੱਸ.ਜੀ. ਆਈ ਵਿੰਗ ਦੇ ਸਟੇਟ ਕਮੇਟੀ ਮੈਂਬਰ ਇਸ਼ਾਂਤ ਸੁਨਾਰੀਆ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੋਸ਼ਲ ਮੀਡੀਆ ਬਾਰੇ ਜਾਗਰੂਕ ਕੀਤਾ ਨਾਮ ਚਰਚਾ ਵਿਚ ਪਹੁੰਚੀ ਵੱਡੀ ਗਿਣਤੀ ਸਾਧ-ਸੰਗਤ ਦਾ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ, ਜਸਵਿੰਦਰ ਕਾਲਾ ਇੰਸਾਂ, 85 ਮੈਂਬਰ ਭੈਣਾਂ ਕੁਲਦੀਪ ਇੰਸਾਂ, ਅਮਰਜੀਤ ਇੰਸਾਂ, ਚਰਨਜੀਤ ਇੰਸਾਂ, ਜਸਵੰਤ ਇੰਸਾਂ, ਵੀਨਾ ਇੰਸਾਂ ਅਤੇ ਵੱਖ-ਵੱਖ ਏਰੀਆ ਦੀਆਂ ਪ੍ਰੇਮੀ ਸੰਮਤੀਆਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।