IND Vs AFG ਦੂਜਾ ਟੀ20 ਅੱਜ : ਲੜੀ ਜਿੱਤਣ ਉੱਤਰੇਗੀ ਭਾਰਤੀ ਟੀਮ, ਵਿਰਾਟ ਕੋਹਲੀ ਦੀ ਵਾਪਸੀ

IND Vs AFG

ਇੰਦੌਰ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | IND Vs AFG

  • ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ | IND Vs AFG

ਇੰਦੌਰ (ਏਜੰਸੀ)। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਟੀ-20 ਸੀਰੀਜ ਖੇਡੀ ਜਾ ਰਹੀ ਹੈ। ਮੋਹਾਲੀ ’ਚ ਪਹਿਲਾ ਮੁਕਾਬਲਾ ਜਿੱਤਣ ਤੋਂ ਬਾਅਦ ਹੁਣ ਭਾਰਤੀ ਟੀਮ ਦਾ ਦੂਜਾ ਮੈਚ ਅੱਜ ਇੰਦੌਰ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਹੋਲਕਰ ਸਟੇਡੀਅਮ ’ਚ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਦੋਵੇਂ ਟੀਮਾਂ ਪਹਿਲੀ ਵਾਰ ਇੰਦੌਰ ’ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਅੱਜ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਤੇ ਉੱਤਰੇਗੀ। ਪਹਿਲਾ ਮੁਕਾਬਲਾ ਭਾਰਤੀ ਟੀਮ ਨੇ 6 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਹੁਣ ਲੜੀ ’ਚ ਭਾਰਤੀ ਟੀਮ 1-0 ਨਾਲ ਅੱਗੇ ਹੈ। ਇਸ ਸਾਲ ਟੀਮ ਇੰਡੀਆ ਦਾ ਇਹ ਦੂਜਾ ਟੀ-20 ਮੈਚ ਹੋਵੇਗਾ।

IND Vs AFG

ਭਾਰਤੀ ਟੀਮ ਦੇ ਸਟਾਰ ਬੱਲੇਬਾਜ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਮੈਚ ’ਚ ਵਾਪਸੀ ਕਰਨ ਲਈ ਤਿਆਰ ਹਨ ਅਤੇ ਉਹ ਸ਼ਨਿੱਚਰਵਾਰ ਨੂੰ ਇੰਦੌਰ ਪਹੁੰਚ ਗਏ ਹਨ। ਵਿਰਾਟ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ’ਚ ਨਹੀਂ ਖੇਡੇ ਸਨ। ਟੀਮ ਇੰਡੀਆ ਅੱਜ ਦਾ ਮੈਚ ਜਿੱਤ ਸੀਰੀਜ ’ਤੇ ਕਬਜਾ ਕਰਨ ਦੇ ਇਰਾਦੇ ਨਾਲ ਉਤਰੇਗੀ। ਅਫਗਾਨ ਟੀਮ ਸੀਰੀਜ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਟੀ-20 ਵਿਸ਼ਵ ਕੱਪ 2024 ਦੇ ਨਜਰੀਏ ਤੋਂ ਭਾਰਤੀ ਟੀਮ ਲਈ ਇਹ ਸੀਰੀਜ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ। (IND Vs AFG)

ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਹੋਏ ਹਨ 6 ਟੀ20 ਮੈਚ | IND Vs AFG

IND Vs AFG IND Vs AFG

ਇਹ ਪਹਿਲੀ ਵਾਰ ਹੈ ਜਦੋਂ ਦੋਵਾਂ ਟੀਮਾਂ ਵਿਚਕਾਰ ਦੁਵੱਲੀ ਟੀ-20 ਸੀਰੀਜ ਖੇਡੀ ਜਾ ਰਹੀ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਟੀ-20 ਫਾਰਮੈਟ ’ਚ 6 ਮੈਚ ਹੋ ਚੁੱਕੇ ਹਨ। ਭਾਰਤ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਇੱਕ ਮੈਚ ਨਿਰਣਾਇਕ ਰਿਹਾ। ਇਹ ਸਾਰੇ ਮੈਚ ਵੱਖ-ਵੱਖ ਟੂਰਨਾਮੈਂਟਾਂ ’ਚ ਖੇਡੇ ਗਏ ਹਨ। (IND Vs AFG)

ਪਿੱਚ ਰਿਪੋਰਟ | IND Vs AFG

ਇੰਦੌਰ ਦੇ ਹੋਲਕਰ ਮੈਦਾਨ ਦੀ ਪਿੱਚ ’ਤੇ ਹਮੇਸ਼ਾ ਹੀ ਬੱਲੇਬਾਜਾਂ ਦਾ ਦਬਦਬਾ ਰਿਹਾ ਹੈ। ਇਸ ਤੋਂ ਇਲਾਵਾ ਸਪਿਨਰਾਂ ਨੂੰ ਵੀ ਇੱਥੇ ਮਦਦ ਮਿਲਦੀ ਹੈ। ਹੋਲਕਰ ਸਟੇਡੀਅਮ ’ਚ ਕੁੱਲ 3 ਟੀ-10 ਅੰਤਰਰਾਸ਼ਟਰੀ ਮੈਚ ਖੇਡੇ ਗਏ। ਪਹਿਲੀ ਪਾਰੀ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ 2 ਮੈਚ ਜਿੱਤੇ ਹਨ ਅਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ 1 ਮੈਚ ਜਿੱਤਿਆ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 260 ਹੈ ਜੋ ਭਾਰਤ ਨੇ 2017 ’ਚ ਸ੍ਰੀਲੰਕਾ ਖਿਲਾਫ ਬਣਾਇਆ ਸੀ। ਸਭ ਤੋਂ ਘੱਟ ਸਕੋਰ 172 ਹੈ ਜੋ ਸ੍ਰੀਲੰਕਾ ਨੇ 2017 ’ਚ ਭਾਰਤ ਖਿਲਾਫ ਬਣਾਇਆ ਸੀ। (IND Vs AFG)

ਮੌਸਮ ਸਬੰਧੀ ਜਾਣਕਾਰੀ | IND Vs AFG

ਇੰਦੌਰ ’ਚ ਐਤਵਾਰ ਨੂੰ ਮੌਸਮ ਸਾਫ ਰਹੇਗਾ। ਅੱਜ ਇੱਥੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇੱਥੇ ਠੰਢ ਕਾਫੀ ਰਹੇਗੀ। ਹਵਾ ਦੀ ਰਫਤਾਰ 13 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ 27 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਹੋ ਸਕਦਾ ਹੈ।

ਰੋਹਿਤ ਬਣ ਸਕਦੇ ਹਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ

ਰੋਹਿਤ ਸ਼ਰਮਾ ਅੱਜ ਸਭ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਬਣ ਸਕਦੇ ਹਨ। ਰੋਹਿਤ ਨੇ 51 ਟੀ-20 ’ਚ 1527 ਦੌੜਾਂ ਬਣਾਈਆਂ ਹਨ। ਉਨ੍ਹਾਂ ਤੋਂ ਅੱਗੇ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ ਬਤੌਰ ਕਪਤਾਨ 50 ਟੀ-20 ਮੈਚਾਂ ’ਚ 1570 ਦੌੜਾਂ ਬਣਾਈਆਂ ਹਨ। ਭਾਵ ਰੋਹਿਤ ਕੋਲ ਵਿਰਾਟ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਆਉਣ ਲਈ 44 ਦੌੜਾਂ ਦੀ ਹੀ ਜ਼ਰੂਰਤ ਹੈ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ/ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼ਿਵਮ ਦੂਬੇ, ਰਿੰਕੂ ਸਿੰਘ, ਜਿਤੇਸ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ/ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ/ਆਵੇਸ਼ ਖਾਨ।

ਇਹ ਵੀ ਪੜ੍ਹੋ : ਤੇਜ਼ੀ ਨਾਲ ਵਧ ਰਹੀ ਹੈ ਭਾਰਤੀਆਂ ਦੀ ਕਮਾਈ, ਕੀ ਤੁਸੀਂ ਵੀ ਹੋ ਸਕਦੇ ਇਨ੍ਹਾਂ ਵਿੱਚ ਸ਼ਾਮਲ?, ਜਾਣੋ

ਅਫਗਾਨਿਸਤਾਨ : ਇਬਰਾਹਿਮ ਜਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਹਿਮਤ ਸ਼ਾਹ, ਅਜਮਤੁੱਲਾ ਉਮਰਜਈ, ਨਜੀਬੁੱਲਾ ਜਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਫਜਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ।