ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ

Jaspreet Singh
ਬਠਿੰਡਾ : ਮਿਰਤਕ ਨੌਜਵਾਨ ਜਸਪ੍ਰੀਤ ਸਿੰਘ ਦੀ ਫਾਈਲ ਫੋਟੋ।

ਡਾ. ਐਸਪੀ ਸਿੰਘ ਓਬਰਾਏ ਨੇ ਕੀਤੀ ਮੱਦਦ | Jaspreet Singh

ਬਠਿੰਡਾ (ਸੁਖਜੀਤ ਮਾਨ)। ਲੰਘੇ ਸਾਲ ਦੇ ਆਖ਼ਰੀ ਹਫ਼ਤੇ ‘ਚ ਦੁਬਈ ਵਿਚ ਮ੍ਰਿਤਕ ਪਾਏ ਗਏ ਇੱਕ ਨੌਜਵਾਨ ਦੀ ਦੇਹ ਆਖ਼ਰਕਾਰ ਪਰਿਵਾਰ ਕੋਲ ਪੁੱਜ ਗਈ ਹੈ। ਇਹ ਮਿਰਤਕ ਦੇਹ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਪੁੱਜੀ ਹੈ । ਗੁਰਬਤ ‘ਚ ਰਹਿ ਰਹੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੇਰਵਿਆਂ ਮੁਤਾਬਿਕ ਪਿੰਡ ਮਹਿਰਾਜ ਦੀ ਕਾਲਾ ਪੱਤੀ ਦਾ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਪਰਿਵਾਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸਾਲ 2018 ਵਿਚ ਦੁਬਈ ਗਿਆ ਸੀ।

ਜਸਪ੍ਰੀਤ ਸਿੰਘ ਨੂੰ ਪੇਟ ਦੀ ਬੀਮਾਰੀ ਸੀ, ਜਿਸਦੇ ਚੱਲਦੇ ਮੁਢਲੀ ਜਾਣਕਾਰੀ ਮੁਤਾਬਕ ਉਸਦੀ ਮੌਤ ਹੋ ਗਈ। ਪ੍ਰਦੇਸ਼ ਵਿਚ ਹੋਈ ਨੌਜਵਾਨ ਪੁੱਤ ਦੀ ਮੌਤ ਤੇ ਉਤੋਂ ਲਾਸ਼ ਨੂੰ ਵਾਪਸ ਲਿਆਉਣਾ ਪਰਿਵਾਰ ਲਈ ਪਹਾੜ ਖੋਦ ਕੇ ਲਿਆਉਣ ਦੇ ਬਰਾਬਰ ਸੀ। ਅਜਿਹੇ ਹਾਲਾਤਾਂ ਵਿੱਚ ਜਿਸਦੇ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ.ਪੀ.ਸਿੰਘ ਓਬਰਾਏ ਵਲੋਂ ਪਰਿਵਾਰ ਦੀ ਮੱਦਦ ਕੀਤੀ ਗਈ ਤੇ ਲਾਸ਼ ਨੂੰ ਘਰ ਤੱਕ ਪਹੁੰਚਾਉਣ ਦਾ ਇੱਕ ਵੀ ਪੈਸਾ ਪਰਿਵਾਰ ਦੇ ਪੱਲਿਓ ਨਹੀਂ ਲੱਗਣ ਦਿੱਤਾ।

Also Read : ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…

ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਯੂਨਿਟ ਦੇ ਪ੍ਰਧਾਨ ਪ੍ਰੋ. ਜੇ ਐਸ ਬਰਾੜ ਨੇ ਦੱਸਿਆ ਕਿ ਦੁਬਈ ਦੇ ਭਾਰਤੀ ਸਫ਼ਾਰਤਖ਼ਾਨੇ ਨੇ ਇਸ ਨੌਜਵਾਨ ਦੀ ਲਾਸ਼ ਦੇ ਬਾਰੇ ਡਾ. ਐਸ.ਪੀ. ਸਿੰਘ ਓਬਰਾਏ ਦੇ ਧਿਆਨ ‘ਚ ਲਿਆਂਦਾ ਸੀ, ਜਿਸ ਤੋਂ ਬਾਅਦ ਇੱਥੋਂ ਪਰਿਵਾਰ ਨਾਲ ਸੰਪਰਕ ਕਰਕੇ ਲਾਸ਼ ਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਗਏ।ਪ੍ਰੋ. ਬਰਾੜ ਵੱਲੋਂ ਕਿਹਾ ਗਿਆ ਕਿ ਪਰਿਵਾਰ ਦੀ ਹਰ ਸੰਭਵ ਲੋੜੀਂਦੀ ਸਹਾਇਤਾ ਟਰੱਸਟ ਵੱਲੋਂ ਕੀਤੀ ਜਾਵੇਗੀ । ਜਨਰਲ ਸੈਕਟਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 352 ਦੇ ਕਰੀਬ ਮਿ੍ਤਕ ਸਰੀਰ ਉਹਨਾਂ ਦੇ ਵਾਰਸਾ ਤੱਕ ਪਹੁੰਚਾਏ ਜਾ ਚੁੱਕੇ ਹਨ। ਸਰਬੱਤ ਦਾ ਭਲਾ ਟਰੱਸਟ ਬਠਿੰਡਾ ਇਕਾਈ ਦੀ ਹਾਜ਼ਰੀ ਵਿੱਚ ਨੌਜਵਾਨ ਸੰਸਕਾਰ ਕੀਤਾ ਗਿਆ।

ਇਸ ਮੌਕੇ ਅਮਰਜੀਤ ਸਿੰਘ ਜਨਰਲ ਸੈਕਟਰੀ, ਬਲਦੇਵ ਸਿੰਘ ਚਹਿਲ ਕੈਸ਼ੀਅਰ, ਦਵਿੰਦਰ ਸਿੰਗਲਾ ਮੈਂਬਰ, ਰਘਵੀਰ ਸ਼ਰਮਾ ਮੈਂਬਰ , ਬਲਵੀਰ ਸਿੰਘ ਮੈਂਬਰ, ਰਾਜਿੰਦਰ ਕੁਮਾਰ ਲੂੰਬਾ ਮੈਂਬਰ , ਸੰਜੀਵ ਕੁਮਾਰ ਸੱਚਦੇਵਾ ਮੈਂਬਰ ,ਗੁਰਪਿਆਰ ਸਿੰਘ ਮੈਂਬਰ ਅਤੇ ਪਰਮਜੀਤ ਸਿੰਘ ਢਿੱਲੋ ਹਾਜ਼ਰ ਸਨ ।