ਸੋਹਣੇ ਫੁੱਲ

ਸੋਹਣੇ ਫੁੱਲ

ਚਿੱਟੇ ਪੀਲੇ ਲਾਲ ਗੁਲਾਬੀ,
ਕੁਝ ਖਿੜੇ ਕੁਝ ਰਹੇ ਨੇ ਖੁੱਲ੍ਹ,
ਕਿੰਨੇ ਸੋਹਣੇ ਪਿਆਰੇ ਫੁੱਲ।
ਖਿੜੇ ਬਾਗ਼ ਵਿੱਚ ਏਦਾਂ ਲੱਗਣ,
ਜਿਵੇਂ ਅਰਸ਼ ਦੇ ਤਾਰੇ ਫੁੱਲ,
ਕਿੰਨੇ ਸੋਹਣੇ……….।
ਮਹਿਕਾਂ ਦੇ ਭੰਡਾਰ ਨੇ ਪੂਰੇ,
ਪਰ ਖੁਸ਼ਬੂ ਨਾ ਵੇਖਣ ਮੁੱਲ,
ਕਿੰਨੇ ਸੋਹਣੇ……….।
ਪਿਆਰ ਨਾਲ ਜੇ ਅਸੀਂ ਬੁਲਾਈਏ,
ਭਰਦੇ ਫੇਰ ਹੁੰਗਾਰੇ ਫੁੱਲ,
ਕਿੰਨੇ ਸੋਹਣੇ……….।
ਮਾਨਵਤਾ ਨੂੰ ਦੇਣ ਸੁਨੇਹਾ,
ਲੜਨਾ-ਭਿੜਨਾ ਜਾਓ ਭੁੱਲ,
ਕਿੰਨੇ ਸੋਹਣੇ……….।
ਬੰਦਿਓ ਕਰੋ ਵਿਸ਼ਾਲ ਦਿਲਾਂ ਨੂੰ,
ਪਿਆਰ-ਮੁਹੱਬਤ ਹੈ ਅਣਮੁੱਲ,
ਕਿੰਨੇ ਸੋਹਣੇ……….।
ਰੰਗ-ਬਿਰੰਗੇ ਫੁੱਲਾਂ ਵਾਲੇ,
ਭਾਰਤ ਵੀ ਗੁਲਦਸਤੇ ਤੁੱਲ,
ਕਿੰਨੇ ਸੋਹਣੇ……….।
ਰੰਗ ਨਸਲ ਦੇ ਭੇਦਭਾਵ ਦੀ,
ਮਨ ਤੋਂ ਕਰ ਦਿਓ ਬੱਤੀ ਗੁੱਲ,
ਕਿੰਨੇ ਸੋਹਣ ਪਿਆਰੇ ਫੁੱਲ।
ਮਾਸਟਰ ਪ੍ਰੇਮ ਸਰੂਪ,
ਛਾਜਲੀ, ਸੰਗਰੂਰ
ਮੋ. 94171-34982

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।