ਪਰਿਵਾਰ ਤੋਂ ਵਿੱਛੜੇ ਮਾਨਸਿਕ ਤੌਰ ’ਤੇ ਕਮਜ਼ੋਰ ਨੂੰ ਪਰਿਵਾਰ ਨਾਲ ਮਿਲਾਇਆ

ਪਰਿਵਾਰ ਤੋਂ ਵਿੱਛੜੇ ਮਾਨਸਿਕ ਤੌਰ ’ਤੇ ਕਮਜ਼ੋਰ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ

ਰਘਬੀਰ ਸਿੰਘ, ਲੁਧਿਆਣਾ। ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਨਾ ਸਦਕਾ ਅੱਜ ਸੈਂਕੜੇ ਦਿਮਾਗੀ ਤੌਰ ’ਤੇ ਕਮਜ਼ੋਰ ਵਿਅਕਤੀ ਆਪਣੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ। ਸਾਧ-ਸੰਗਤ ਰੋਜਾਨਾ ਅਜਿਹੇ ਕਿਸੇ ਨਾ ਕਿਸੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾ ਕੇ ਜਿੱਥੇ ਪੂਜਨੀਕ ਗੁਰੂ ਜੀ ਤੋਂ ਖੁਸ਼ੀ ਹਾਸਲ ਕਰ ਰਹੀ ਹੈ, ਉੱਥੇ ਉਹ ਪਰਿਵਾਰ ਵੀ ਆਪਣੇ ਵਿੱਛੜੇ ਪਰਿਵਾਰਿਕ ਮੈਬਰ ਦੇ ਮਿਲਣ ਨਾਲ ਖੁਸ਼ੀ ਮਾਣਦਾ ਹੋਇਆ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਾ ਨਹੀਂ ਥੱਕਦਾ।

ਅਜਿਹੇ ਹੀ ਇੱਕ ਲੁਧਿਆਣਾ ਦੇ ਪਰਿਵਾਰ ਨੇ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਅੱਖਾਂ ਵਿੱਚ ਅੱਥਰੂਆਂ ਨਾਲ ਤਹਿ ਦਿਲ ਤੋਂ ਵਾਰ-ਵਾਰ ਧੰਨਵਾਦ ਕੀਤਾ ਜਦੋਂ ਸਾਧ-ਸੰਗਤ ਨੇ ਉਨ੍ਹਾਂ ਦੇ ਵਿੱਛੜੇ ਦਿਮਾਗੀ ਤੌਰ ’ਤੇ ਕਮਜ਼ੋਰ ਮੈਂਬਰ ਪੱਪੂ ਨੂੰ ਉਨ੍ਹਾਂ ਨਾਲ ਮਿਲਾਇਆ। ਦਿਮਾਗੀ ਤੌਰ ’ਤੇ ਕਮਜ਼ੋਰ ਵਿਅਕਤੀ ਪੱਪੂ ਦੇ ਪਿਤਾ ਗੁਰਜੀਤ ਸਿੰਘ ਵਾਸੀ ਸ਼ਰਨ ਨਗਰ ਟਿੱਬਾ ਰੋਡ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੱਪੂ ਕੁਝ ਦਿਨ ਪਹਿਲਾਂ ਘਰੋਂ ਚਲਾ ਗਿਆ ਸੀ। ਸਾਰਾ ਪਰਿਵਾਰ ਪੱਪੂ ਸਬੰਧੀ ਬਹੁਤ ਪਰੇਸ਼ਾਨ ਸੀ।

ਅੱਜ ਉਸ ਮੌਕੇ ਪਰਿਵਾਰ ਦੇ ਚਿਹਰੇ ’ਤੇ ਰੌਣਕ ਆ ਗਈ ਜਦੋਂ ਡੇਰਾ ਸ਼ਰਧਾਲੂ ਗੋਲਡੀ ਸ਼ਰਮਾ ਗੁੜੇ, ਲਵਲੀ ਇੰਸਾਂ ਮੁੱਲਾਂਪੁਰ ਅਤੇ ਰਮਨ ਇੰਸਾਂ ਬੱਦੋਵਾਲ ਪੱਪੂ ਨੂੰ ਲੈ ਕੇ ਪਰਿਵਾਰ ਕੋਲ ਆਏ। ਡੇਰਾ ਸ਼ਰਧਾਲੂ ਗੋਲਡੀ ਸ਼ਰਮਾ ਗੁੜੇ, ਲਵਲੀ ਇੰਸ਼ਾ ਮੁੱਲਾਂਪੁਰ ਅਤੇ ਰਮਨ ਇੰਸਾਂ ਬੱਦੋਵਾਲ ਨੇ ਦੱਸਿਆ ਕਿ ਪੱਪੂ ਜਗਰਾਓ ਰੋਡ ਪੰਡੋਰੀ ਪਿੰਡ ਕੋਲ ਡਗਮਗਾਉਦਾ ਹੋਇਆ ਜਗਰਾਓਂ ਵੱਲ ਜਾ ਰਿਹਾ ਸੀ। ਉਨ੍ਹਾਂ ਨੇ ਪੱਪੂ ਦੀ ਸੰਭਾਲ ਕਰਕੇ ਉਸ ਨੂੰ ਭੋਜਨ ਵਗੈਰਾ ਖੁਆਇਆ ਅਤੇ ਉਸ ਨਾਲ ਗੱਲਬਾਤ ਕਰਕੇ ਉਸ ਦੇ ਘਰ ਦਾ ਪਤਾ ਕਰਨ ਦੀ ਕੋਸਸਿ ਸ਼ੁਰੂ ਕੀਤੀ। ਪਰੰਤੂ ਪੱਪੂ ਦੇ ਦੱਸਣ ਤੋਂ ਉਨ੍ਹਾਂ ਨੂੰ ਕੁਝ ਸਾਫ ਸਮਝ ਨਹੀਂ ਸੀ ਆ ਰਿਹਾ। ਕਾਫੀ ਦੇਰ ਗੱਲਬਾਤ ਕਰਨ ’ਤੇ ਉਨ੍ਹਾਂ ਨੂੰ ਲੁਧਿਆਣਾ ਦੇ ਟਿੱਬਾ ਰੋਡ ਦਾ ਸੁਰਾਗ ਮਿਲਿਆ। ਉਸ ਤੋਂ ਅੱਗੇ ਉਨ੍ਹਾਂ ਨੇ ਟਿੱਬਾ ਰੋਡ ਦੀ ਸਾਧ-ਸੰਗਤ ਨਾਲ ਰਾਬਤਾ ਕਾਇਮ ਕਰਕੇ ਪੱਪੂ ਦੇ ਪਰਿਵਾਰ ਦਾ ਪਤਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।