ਆਸਟਰੇਲੀਆਈ ਅੰਡਰ 19 ਕ੍ਰਿਕਟ: ਇੱਕ ਓਵਰ ‘ਚ 6  ਛੱਕੇ ਫਿਰ ਡਬਲ ਸੈਂਚੁਰੀ

ਅੰਡਰ 19 ਦੇ ਬੱਲੇਬਾਜ਼ ਓਲੀਵਰ ਨੇ ਪਹਿਲਾਂ ਇੱਕ ਓਵਰ ‘ਚ ਛੇ ਛੱਕੇ ਲਾਏ ਅਤੇ ਫਿਰ ਦੂਹਰਾ ਸੈਂਕੜਾ ਵੀ ਠੋਕਿਆ

ਪਾਰੀ ‘ਚ ਲਾਏ 17 ਛੱਕੇ, ਰੋਹਿਤ, ਏਬੀ, ਗੇਲ ਨੂੰ ਛੱਡਿਆ ਪਿੱਛੇ

 
ਨਵੀਂ ਦਿੱਲੀ, 3 ਦਸੰਬਰ

 

ਸਿਡਨੀ ਦੇ ਨੌਜਵਾਨ ਕ੍ਰਿਕਟਰ ਓਲੀਵਰ ਡੇਵਿਸ ਨੇ ਆਸਟਰੇਲੀਆ ਦੀ ਅੰਡਰ 19 ਰਾਸ਼ਟਰੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਈ ਰਿਕਾਰਡ ਬਣਾ ਦਿੱਤੇ ਇਸ ਨੌਜਵਾਨ ਬੱਲੇਬਾਜ਼ ਨੇ ਪਹਿਲਾਂ ਇੱਕ ਓਵਰ ‘ਚ ਛੇ ਛੱਕੇ ਲਾਏ ਅਤੇ ਫਿਰ ਸ਼ਾਨਦਾਰ ਦੂਹਰਾ ਸੈਂਕੜੇ ਵੀ ਬਣਾਇਆ ਨਿਊ ਸਾਊਥ ਵੇਲਜ਼ ਮੈਟਰੋ ਵੱਲੋਂ ਖੇਡਦਿਆਂ ਡੇਵਿਸ ਨੇ ਨਾਰਥਨ ਟੈਰੀਟਰੀ ਵਿਰੁੱਧ ਗਲੈਨਡੋਰ ਓਵਲ ਮੈਦਾਨ ‘ਤੇ ਆਪਣੀ ਪਾਰੀ ‘ਚ 17 ਛੱਕੇ ਲਾਏ ਡੇਵਿਸ ਨੇ ਸਿਰਫ਼ 115 ਗੇਂਦਾਂ ‘ਚ 207 ਦੌੜਾਂ ਦੀ ਪਾਰੀ ਖੇਡੀ

 
ਡੇਵਿਸ ਨੇ ਪਹਿਲਾਂ 74 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ ਇਸ ਤੋਂ ਬਾਅਦ 18 ਸਾਲਾ ਇਸ ਬੱਲਬਾਜ਼ ਨੇ ਅਗਲੀਆਂ 100 ਦੌੜਾਂ ਬਣਾਉਣ ਲਈ ਸਿਰਫ਼ 39 ਗੇਂਦਾਂ ਦਾ ਸਾਹਮਣਾ ਕੀਤਾ ਕ੍ਰਿਕਟ ਆਸਟਰੇਲੀਆ ਦੀ ਵੇਬਸਾਈਟ ਮੁਤਾਬਕ ਸ਼ਾਨ ਮਾਰਸ਼ ਨੂੰ ਆਦਰਸ਼ ਮੰਨਣ ਵਾਲੇ ਇਸ ਬੱਲੇਬਾਜ਼ ਨੇ ਅੰਡਰ 19 ਚੈਂਪੀਅਨਸ਼ਿਪ ਦੇ ਇੱਕ ਓਵਰ ‘ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਬਣਾਇਆ ਡੇਵਿਸ ਨੇ ਮੈਚ ਦੇ 40ਵੇਂ ਓਵਰ ‘ਚ ਆਫ ਸਪਿੱਨਰ ਜੈਕ ਜੇਮਸ ਦੀਆਂ ਗੇਂਦਾਂ ‘ਤੇ ਲਗਾਤਾਰ ਛੇ ਛੱਕੇ ਲਾਏ ਇਸ ਤੋਂ ਇਲਾਵਾ ਡੇਵਿਸ ਨੇ ਆਪਣੀ ਪਾਰੀ ‘ਚ 14 ਚੌਕੇ ਵੀ ਲਾਏ ਡੇਵਿਸ ਦੀ ਟੀਮ ਨੇ 50 ਓਵਰਾਂ ‘ਚ 4 ਵਿਕਟਾਂ ਰ’ਤੇ 406 ਦੌੜਾਂ ਬਣਾਈਆਂ ਨਾਰਥਰਨ ਟੈਰਿਟਰੀ ਦੀ ਟੀਮ ਆਖ਼ਰੀ ਓਵਰ ‘ਚ 238 ਦੌੜਾਂ ‘ਤੇ ਸਿਮਟ ਗਈ ਅਤੇ ਡੇਵਿਸ ਦੀ ਪਾਰੀ ਦੀ ਬਦੌਲਤ ਉਹਨਾਂ ਦੀ ਟੀਮ ਨੂੰ 168 ਦੌੜਾਂ ਨਾਲ ਜਿੱਤ ਮਿਲੀ

 
ਇੱਕ ਰੋਜ਼ਾ ਦੇ ਅੰਤਰਰਾਸ਼ਟਰੀ ਮੈਚਾਂ ‘ਚ ਇੱਕ ਮੈਚ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਰਿਕਾਰਡ ਦੀ ਗਿਣਤੀ 16 ਹੈ ਡੇਵਿਸ ਦੀ ਪਾਰੀ 2001-02 ਤੋਂ ਬਾਅਦ ਆਸਟਰੇਲੀਆ ਦੇ ਅੰਡਰ 19 ਚੈਂਪੀਅਨਸ਼ਿਪ ਦੇ ਕਿਸੇ ਵੀ ਫਾਰਮੇਟ ‘ਚ ਲਾਇਆ ਪਹਿਲਾ ਦੂਹਰਾ ਸੈਂਕੜਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।