ਰੇਲਵੇ ਸਟੇਸ਼ਨ ’ਤੇ ਹਮਲੇ ਤੋਂ ਬਾਅਦ 31 ਨੂੰ ਬੰਦੀ ਬਣਾਇਆ

Railway station

ਰੇਲਵੇ ਸਟੇਸ਼ਨ ’ਤੇ ਹਮਲੇ ਤੋਂ ਬਾਅਦ 31 ਨੂੰ ਬੰਦੀ ਬਣਾਇਆ

ਲਾਗੋਸ (ਏਜੰਸੀ)। ਦੱਖਣੀ ਨਾਈਜੀਰੀਆ ਦੇ ਈਦੋ ਰਾਜ ’ਚ ਬੰਦੂਕਧਾਰੀਆ ਨੇ ਇੱਕ ਰੇਲ ਗੱਡੀ (Railway station) ’ਤੇ ਹਮਲਾ ਕਰਕੇ 31 ਯਾਤਰੀਆਂ ਨੂੰ ਬੰਦੀ ਬਣਾ ਲਿਆ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਦੂਕਧਾਰੀਆਂ ਦੇ ਇੱਕ ਸਮੂਹ ਨੇ ਸ਼ਨਿੱਚਰਵਾਰ ਸ਼ਾਮ ਨੂੰ ਇਗੁਏਬੇਨ ਰੇਲਵੇ ਸਟੇਸ਼ਨ ’ਤੇ ਹਮਲਾ ਕੀਤਾ, ਛਿਟਪੁਟ ਰੂਪ ’ਚ ਹਵਾ ’ਚ ਗੋਲੀਆਂ ਚਲਾਈਆਂ ਅਤੇ ਗੁਆਂਢੀ ਡੈਲਟਾ ਰਾਜ ਦੇ ਇੱਕ ਸ਼ਹਿਰ ਵਾਰੀ ਵੱਲ ਜਾ ਰਹੇ ਯਾਤਰੀਆਂ ਨੂੰ ਅਗਵਾ ਕਰ ਲਿਆ। ਬੁਲਾਰੇ ਕ੍ਰਿਸ ਨੇਹਿਖਰੇ ਨੈ ਐਤਵਾਰ ਨੂੰ ਰਾਜ ਦੀ ਰਾਜਧਾਨੀ ਬੇਨਿਨ ਸਿਟੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਰੂ ’ਚ 32 ਜਣਿਆਂ ਨੂੰ ਬੰਦੀ ਲਿਆ ਸੀ ਸੀ ਪਰ ਇਹ ਭੱਜਣ ’ਚ ਸਫ਼ਲ ਰਹੇ। ਨੇਹਿਖਰੇ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਨੇ ਭੱਜ ਰਹੇ ਬੰਦੂਕਧਾਰੀਆਂ ਅਗਵਾ ਹੋਏ ਪੀੜਤਾਂ ਦੀ ਭਾਲ ’ਚ ਸਟੇਸ਼ਨ ਦੇ ਨੇੜੇ-ਤੇੜੇ ਝਾੜੀਆਂ ’ਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। Railway station

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ