ਧੁੰਦ ਤੇ ਠੰਢ ਨੇ ਹੱਡ ਠਾਰੇ ; ਹਵਾਈ, ਸੜਕ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

Help in Cold

ਧੁੰਦ ਤੇ ਠੰਢ ਨੇ ਹੱਡ ਠਾਰੇ, ਹਵਾਈ, ਸੜਕ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) : ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ (Today Weather) ਦਾ ਪ੍ਰਕੋਪ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ’ਚ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਜਦਕਿ ਦੱਖਣੀ ਭਾਰਤ ’ਚ ਕਈ ਥਾਵਾਂ ’ਤੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਸਭ ਤੋਂ ਠੰਢੀ ਸਵੇਰ ਦਰਜ ਕੀਤੀ ਗਈ। ਇਸ ਦੇ ਨਾਲ ਹੀ ਐਨਸੀਆਰ ਖੇਤਰ ਵਿੱਚ ਵੀ ਜਨਜੀਵਨ ਪ੍ਰਭਾਵਿਤ ਹੋਇਆ।

ਸਫਦਰਜੰਗ ਮੌਸਮ ਵਿਗਿਆਨ ਕੇਂਦਰ ’ਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਪਿਛਲੇ ਦੋ ਸਾਲਾਂ ਵਿੱਚ ਦਿੱਲੀ ਵਿੱਚ ਜਨਵਰੀ ਮਹੀਨੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ। ਧੁੰਦ ਨੇ ਉੱਤਰ ਪੱਛਮੀ ਭਾਰਤ ਅਤੇ ਦੇਸ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਸੜਕ, ਰੇਲ ਅਤੇ ਹਵਾਈ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਉੱਥੇ ਹੀ, 25 ਉਡਾਣਾਂ ਲੇਟ ਹਨ।

ਧੁੰਦ ਦੀ ਚਾਦਰ ’ਚ ਬੰਨ੍ਹਿਆ ਉੱਤਰੀ ਭਾਰਤ

ਉੱਤਰ-ਪੱਛਮੀ ਭਾਰਤ ਸੰਘਣੀ ਧੁੰਦ ਦੀ ਚਾਦਰ ਵਿੱਚ ਬੱਝਾ ਰਿਹਾ ਅਤੇ ਤੇਜ ਸੀਤ ਲਹਿਰ ਨੇ ਆਮ ਲੋਕਾਂ ਦੀਆਂ ਮੁਸਕਿਲਾਂ ਵਧਾ ਦਿੱਤੀਆਂ ਹਨ। ਧੁੰਦ ਕਾਰਨ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਭਾਵਿਤ ਹਵਾਈ ਸੇਵਾ ਕਾਰਨ ਏਅਰਲਾਈਨਜ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਲੰਬੀ ਅਤੇ ਛੋਟੀ ਦੂਰੀ ਦੀਆਂ ਟਰੇਨਾਂ ਵੀ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਕੜਾਕੇ ਦੀ ਠੰਢ ’ਚ ਯਾਤਰੀਆਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Today Weather

ਚੰਡੀਗੜ੍ਹ ਸਮੇਤ ਇਲਾਕੇ ’ਚ ਕਈ ਦਿਨਾਂ ਤੋਂ ਚੰਗੀ ਧੁੱਪ ਨਾ ਨਿੱਕਲਣ ਕਾਰਨ ਠੰਢ ਦਾ ਅਸਰ ਦੇਖਣ ਨੂੰ ਮਿਲਿਆ ਹੈ। ਹੱਥ-ਪੈਰ ਸੁੰਨ ਹੋ ਰਹੇ ਹਨ ਅਤੇ ਅਗਲੇ ਤਿੰਨ ਦਿਨਾਂ ਤੱਕ ਹੱਡ ਚੀਰਵੀਂ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਕੜਾਕੇ ਦੀ ਠੰਢ ਵਿੱਚ ਕਿਧਰੇ ਵੀ ਪੰਛੀਆਂ ਦੀ ਚਹਿਕ ਨਹੀਂ ਸੁਣ ਰਹੀ ਅਤੇ ਲੋਕ ਅੱਗ ਬਾਲ ਕੇ ਠੰਢ ਤੋਂ ਨਿਜ਼ਾਤ ਪਾਉਣ ਦੀ ਕੋਸ਼ਿਸ਼ ਵਿੱਚ ਹਨ। 10 ਜਨਵਰੀ ਤੱਕ ਸੁੱਕੀ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਅਗਲੇ ਤਿੰਨ ਦਿਨਾਂ ਤੱਕ ਕੜਾਕੇ ਦੀ ਠੰਢ (Today Weather)

ਮੌਸਮ ਕੇਂਦਰ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਪਰ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਪ੍ਰਕੋਪ ਰਹੇਗਾ ਅਤੇ 10 ਜਨਵਰੀ ਤੋਂ ਮੌਸਮ ’ਚ ਬਦਲਾਅ ਦੀ ਸੰਭਾਵਨਾ ਹੈ। ਪਹਾੜਾਂ ’ਤੇ ਤੇਜ ਧੁੱਪ ਸੀ ਪਰ ਸਾਮ ਤੋਂ ਹੀ ਤੇਜ ਸੀਤ ਲਹਿਰ ਦਾ ਪ੍ਰਕੋਪ ਵਧ ਗਿਆ। ਪਹਾੜਾਂ ’ਤੇ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਪਵੇਗਾ। ਚੰਡੀਗੜ੍ਹ ਦਾ ਅੱਜ ਸਭ ਤੋਂ ਘੱਟ ਤਾਪਮਾਨ ਚਾਰ ਡਿਗਰੀ ਰਿਹਾ। ਅੰਬਾਲਾ ਦਾ ਪਾਰਾ ਚਾਰ ਡਿਗਰੀ, ਹਿਸਾਰ, ਗੁੜਗਾਉਂ ਤੇ ਮਹਿੰਦਰਗੜ੍ਹ ਦਾ ਪਾਰਾ ਇੱਕ ਡਿਗਰੀ ਰਿਹਾ। ਕਰਨਾਲ 3 ਡਿਗਰੀ, ਨਾਰਨੌਲ 3 ਡਿਗਰੀ, ਰੋਹਤਕ 3 ਡਿਗਰੀ ਅਤੇ ਭਿਵਾਨੀ 4 ਡਿਗਰੀ।

ਅੰਮਿ੍ਰਤਸਰ ਦਾ ਪਾਰਾ 6 ਡਿਗਰੀ

ਅੰਮਿ੍ਰਤਸਰ ਦਾ ਪਾਰਾ 6 ਡਿਗਰੀ, ਲੁਧਿਆਣਾ, ਫਰੀਦਕੋਟ ਦਾ ਪਾਰਾ 5 ਡਿਗਰੀ, ਗੁਰਦਾਸਪੁਰ 4 ਡਿਗਰੀ, ਰੋਪੜ 3 ਡਿਗਰੀ ਸਮੇਤ ਸੂਬੇ ਵਿੱਚ 3 ਤੋਂ 6 ਡਿਗਰੀ ਤਾਪਮਾਨ ਰਿਹਾ। ਡਿਗਰੀ ਦੇ ਵਿਚਕਾਰ ਰਿਹਾ ਅਤੇ ਤੇਜ ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਸੰਘਣੀ ਧੁੰਦ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ ਪਰ ਸਬਜ਼ੀਆਂ ਸਮੇਤ ਕੁਝ ਫਸਲਾਂ ਨੂੰ ਧੁੰਦ ਅਤੇ ਖਰਾਬ ਮੌਸਮ ਦੀ ਮਾਰ ਪਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਝਾਰਖੰਡ ਵਿੱਚ ਮੌਸਮ ਖੁਸ਼ਕ ਰਹੇਗਾ। ਬਿਹਾਰ ਦੇ ਨਾਲ-ਨਾਲ ਝਾਰਖੰਡ ’ਚ ਵੀ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ