ਸਿਰਫ਼ ਚਾਰ ਸਾਲ ਦੀ ਉਮਰ ’ਚ ਵਿਦਿਆਰਥਣਾਂ ਨੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਕਰਾਇਆ ਨਾਂਅ ਦਰਜ਼

India Book of Records

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਸਲੋਮੀ ਗਿੱਲ ਤੇ ਅਨਵੀਰ ਕੌਰ ਨੇ ਕਰਾਈ ਆਪਣੇ ਹੁਨਰ ਦੀ ਪਛਾਣ

ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਆਧੁਨਿਕ ਸਿੱਖਿਆ ਦੇ ਨਾਲ ਹੀ ਖੇਡਾਂ ਤੇ ਹੋਰ ਸਹਾਇਕ ਗਤੀਵਿਧੀਆਂ ਦਾ ਬੇਜੋੜ ਸੰਗਮ ਹੈ। ਵੱਡੀਆਂ ਧੀਆਂ ਦੇ ਨਾਲ ਹੀ ਇੱਥੋਂ ਦੀਆਂ ਨੰਨ੍ਹੀਆਂ ਧੀਆਂ ਵੀ ਆਪਣਾ ਹੁਨਰ ਦਿਖਾਉਣ ’ਚ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਸਕੂਲ ਦੇ ਪ੍ਰੀ ਨਰਸਰੀ ਤੇ ਨਰਸਰੀ ਕਲਾਸ ’ਚ ਪੜ੍ਹਨ ਵਾਲੀ ਸਿਰਫ਼ 4 ਸਾਲ ਦੀਆਂ ਦੋ ਵਿਦਿਆਰਥਣਾਂ ਨੇ ਆਪਣੇ ਹੁਨਰ ਦੇ ਜ਼ੋਰ ’ਤੇ ਇੰਡੀਆ ਬੁੱਕ ਆਫ਼ ਰਿਕਾਰਡ (India Book of Records) ’ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ। ਇਨ੍ਹਾਂ ਬੱਚੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਸ਼ਾਹ ਸਤਿਨਾਮ ਜੀ ਗਲਰਜ਼ ਸਕੂਲ ਦੇ ਪਿ੍ਰੰਸੀਪਲ ਦੇ ਮਾਰਗਦਰਸ਼ਨ ਤੇ ਸਟਾਫ਼ ਨੂੰ ਦਿੱਤਾ।

ਇਹ ਧੀਆਂ ਹਨ ਸਲੋਮੀ ਗਿੱਲ ਤੇ ਅਨਵੀਰ ਕੌਰ। ਧੀਆਂ ਦੇ ਹੁਨਰ ਤੋਂ ਖੁਸ਼ ਹੋ ਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਪਿ੍ਰੰਸੀਪਲ ਡਾ। ਸ਼ੀਲਾ ਪੂਨੀਆ ਇੰਸਾਂ ਤੇ ਸਟਾਫ਼ ਮੈਂਬਰਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਨਹਿਰੇ ਭਵਿੱਖ ਦੀ ਕਾਮਨਾ ਕੀਤੀ। ਬੈਜ, ਪੈੱਨ ਤੇ ਮੈਡਲ ਸਲੋਮੀ ਕੋਲ ਸਨਮਾਨ ਵਜੋਂ ਪਹੁੰਚੇ ਹਨ। ਸ਼ਾਹ ਸਤਿਨਾਮ ਜੀ ਗਲਰਜ਼ ਸਕੂਲ ਦੇ ਪਿ੍ਰੰਸੀਪਲ ਡਾ। ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਸਕੂਲ ’ਚ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਛੁਪੇ ਹੋਏ ਹੁਨਰ ਨੂੰ ਨਿਰਖਾਰਨ ਲਈ ਵੀ ਕਾਰਜ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਹੈ ਸਲੋਮੀ ਗਿੱਲ ਤੇ ਅਨਵੀਰ ਕੌਰ ਨੂੰ ਮਿਲੇ ਇੰਡੀਆ ਬੁੱਕ ਆਫ਼ ਰਿਕਾਰਡ। ਇਸ ਲਈ ਦੋਵੇਂ ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ। ਵਿਦਿਆਰਥਣਾਂ ਨੇ ਛੋਟੀ ਉਮਰ ’ਚ ਹੀ ਹੈਰਾਨ ਕਰਨ ਵਾਲਾ ਹੁਨਰ ਮਨਵਾਇਆ।

ਦੋ ਮਿੰਟ ’ਚ 17 ਦੇਸ਼ਾਂ ਦੇ ਝੰਡਿਆਂ ਦੀ ਕੀਤੀ ਪਛਾਣ

7 ਅਕਤੂਬਰ 2018 ਨੂੰ ਜਨਮੀ ਸਰਸਾ ਨਿਵਾਸੀ ਅਨਵੀਰ ਕੌਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਨਰਸਰੀ ਜਮਾਤ ’ਚ ਪੜ੍ਹ ਰਹੀ ਹੈ। ਅਨਵੀਰ ਕੌਰ ਨੇ ਸਿਰਫ਼ ਦੋ ਮਿੰਟ ’ਚ ਸਰੀਰ ਦੇ 24 ਅੰਗਾਂ ਦੀ ਪਛਾਣ, 11 ਫਲਾਂ, 10 ਸਬਜ਼ੀਆਂ, 32 ਪਸ਼ੂ, 11 ਪੰਛੀ, 2 ਕੀੜੇ-ਮਕੌੜੇ, 6 ਫੁੱਲ ਤੇ 11 ਫੁਟਕਲ ਤਸਵੀਰਾਂ ਦੀ ਪਛਾਣ ਕਰਨ ਦੇ ਨਾਲ ਹੀ 17 ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦੀ ਪਛਾਣ ਕਰਕੇ ਆਪਣੇ ਹੁਨਰ ਨੂੰ ਦਿਖਾਇਆ। ਅਨਵੀਰ ਕੌਰ ਦਾ 20 ਅਕਤੂਬਰ 2022 ਨੂੰ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ਼ ਹੋਇਆ। ਹੁਣ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਅਨਵੀਰ ਕੌਰ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਨੇ ਸਰਟੀਫ਼ਿਕੇਟ, ਪੈੱਨ, ਪ੍ਰਸੰਸਾ ਪੱਤਰ, ਬੈਜ ਤੇ ਮੈਡਲ ਭੇਜ ਕੇ ਸਨਮਾਨਿਤ ਕੀਤਾ ਹੈ।

ਸਿਰਫ਼ 57 ਸੈਕਿੰਡ ’ਚ 11 ਝੰਡਿਆਂ ਦੇ ਨਾਲ ਫ਼ਲ-ਫੁੱਲ ਤੇ ਸਬਜ਼ੀਆਂ ਦੀ ਕੀਤੀ ਪਛਾਣ | India Book of Records

ਪੰਜਾਬ ਦੇ ਫਿਰੋਜ਼ਪੁਰ ਨਿਵਾਸੀ ਸਲੋਮੀ ਗਿੱਲ, ਜਿਸ ਦਾ ਜਨਮ 25 ਅਕਤੂਬਰ 2018 ਨੂੰ ਹੋਇਆ ਹੈ। ਵਰਤਮਾਨ ’ਚ ਉਹ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ’ਚ ਪ੍ਰੀ ਨਰਸਰੀ ਜਮਾਤ ’ਚ ਪੜ੍ਹ ਰਹੀ ਹੈ। ਸਲੋਮੀ ਗਿੱਲ ਨੇ ਸਿਰਫ਼ 57 ਸੈਕਿੰਡ ’ਚ 13 ਫੁੱਲ, 15 ਫ਼ਲ, 12 ਵਾਹਨ, 9 ਸਬਜ਼ੀਆਂ, 11 ਜਾਨਵਰਾਂ, 8 ਰੰਗਾਂ, 8 ਹੀ ਸਰੀਰ ਦੇ ਅੰਗਾਂ ਤੇ 11 ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਂਅ ਦਰਜ਼ ਕਰਵਾਇਆ। ਸਲੋਮੀ ਗਿੱਲ ਦੇ ਰਿਕਾਰਡ ਦੀ 24 ਅਕਤੂਬਰ 2022 ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਪੁਸ਼ਟੀ ਕੀਤੀ ਗਈ ਤੇ ਰਿਕਾਰਡ ਸਬੰਧਿਤ ਸਰਟੀਫਿਕੇਟ, ਪ੍ਰਸੰਸਾ ਪੱਤਰ ਸਨਮਾਨ ਵਜੋਂ ਪੁੱਜੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ