ਪੂਜਨੀਕ ਗੁਰੂ ਜੀ ਦੇ Live ਆਉਂਦੇ ਹੀ ਮੋਬਾਇਲਾਂ ‘ਤੇ ਵੱਜਣ ਲੱਗਦੀਆਂ ਨੇ ਘੰਟੀਆਂ

Saint Dr MSG

ਬਰਨਾਵਾ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਬਾਗਪਤ ਸਥਿੱਤ ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਹਰ ਰੋਜ਼ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਆਨਲਾਈਨ ਰੂ-ਬ-ਰੂ ਹੋ ਕੇ ਦਰਸ਼-ਦੀਦਾਰ ਦੇ ਰਹੇ ਹਨ। ਪੂਜਨੀਕ ਗੁਰੂ ਜੀ ਹਰ ਰੋਜ਼ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਕੇ ਰਾਮ-ਨਾਮ ਨਾਲ ਜੋੜ ਰਹੇ ਹਨ। ਉੱਥੇ ਹੀ ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਆਉਂਦੇ ਹਨ ਉਵੇਂ ਹੀ ਮੋਬਾਇਲ ’ਚ ਘੰਟੀ ਵੱਜਣ ਲੱਗਦੀ ਹੈ। ਸਾਧ-ਸੰਗਤ ਆਪਣੇ ਸਤਿਗੁਰੂ ਦੇ ਦਰਸ਼ਨ ਪਾ ਕੇ ਖੁਸ਼ੀ ਨਾਲ ਝੂਮ ਉੱਠਦੀ ਹੈ।

ਪੂਜਨੀਕ ਗੁਰੂ ਜੀ (Saint Dr MSG) ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਸਾਧ-ਸੰਗਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੀ ਹੈ ਤੇ ਉਨ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਰਫ਼ਤਾਰ ਦੇ ਰਹੀ ਹੈ। ਉੱਧਰ ਪੂਜਨੀਕ ਗੁਰੂ ਜੀ ਦੇ ਜਦੋਂ ਤੋਂ ਸੋਸ਼ਲ ਮੀਡੀਆ ’ਤੇ ਪ੍ਰੋਗਰਾਮ ਸ਼ੁਰੂ ਹੋਏ ਹਨ ਉਦੋਂ ਤੋਂ ਡੇਰਾ ਸ਼ਰਧਾਲੂ ਫੇਸਬੁੱਕ, ਟਵੀਟਰ, ਯੂਟਿਊਬ, ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਰੂਹਾਨੀ ਦਿਲ ਖਿੱਚਵੇਂ ਸਰੂਪ, ਵੀਡੀਓ ਰੋਜ਼ਨਾ ਅਪਲੋਡ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਇਸ ਹੜ੍ਹ ’ਚ ਗੂਗਲ ’ਤੇ ਵੀ ਪੂਜਨੀਕ ਗੁਰੂ ਜੀ ਦੇ ਨਾਂਅ ਨੂੰ ਵੱਡੇ ਪੱਧਰ ’ਤੇ ਸਰਚ ਕੀਤਾ ਜਾ ਰਿਹਾ ਹੈ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ ਹੋਮ ਪੇਜ਼ ਓਪਨ ਕਰੋਗੇ ਤਾਂ ਤੁਹਾਨੂੰ ਹੋਮ ਪੇਜ਼ ’ਤੇ ਪਹਿਲੀ ਖ਼ਬਰ ਪੂਜਨੀਕ ਗੁਰੂ ਜੀ ਨਾਲ ਸਬੰਧਤ ਹੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ