ਨਹੀਂ ਰਹੇ ਰਾਮਾਇਣ ਦੇ ਰਾਵਣ

ਅਰਵਿੰਦ ਤ੍ਰਿਵੇਦੀ ਦਾ 83 ਸਾਲ ਦੀ ਉਮਰ ‘ਚ ਦਿਹਾਂਤ

ਨਵੀਂ ਦਿੱਲੀ (ਏਜੰਸੀ)। ਟੈਲੀਵਿਜ਼ਨ ਦੇ ਸਭ ਤੋਂ ਪ੍ਰਸਿੱਧ ਸ਼ੋਅ ਰਾਮਾਇਣ ਵਿੱਚ ਲੰਕਾਧੀਪਤੀ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ 5 ਅਕਤੂਬਰ ਨੂੰ ਦੇਰ ਰਾਤ ਦੇਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ। ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸਤੁਭ ਤ੍ਰਿਵੇਦੀ ਨੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਅਰਵਿੰਦ ਦੀ ਸਿਹਤ ਪਿਛਲੇ 2 3 ਦਿਨਾਂ ਤੋਂ ਵਿਗੜ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਤ੍ਰਿਵੇਦੀ ਦਾ ਜਨਮ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਗੁਜਰਾਤੀ ਥੀਏਟਰ ਨਾਲ ਹੋਈ ਸੀ। ਲੰਕੇਸ਼ ਅਰਥਾਤ ਅਰਵਿੰਦ ਤ੍ਰਿਵੇਦੀ, ਜਿਨ੍ਹਾਂ ਨੇ ਮਸ਼ਹੂਰ ਹਿੰਦੀ ਸ਼ੋਅ ਰਾਮਾਇਣ ਨਾਲ ਘਰੇਲੂ ਨਾਂਅ ਕਮਾਇਆ, ਨੇ ਲਗਭਗ 300 ਹਿੰਦੀ ਅਤੇ ਗੁਜਰਾਤੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਤ੍ਰਿਵੇਦੀ ਨੇ ਗੁਜਰਾਤ ਸਰਕਾਰ ਦੁਆਰਾ ਦਿੱਤੇ ਗਏ ਗੁਜਰਾਤੀ ਪੁਰਸਕਾਰ

ਫਿਲਮਾਂ ਵਿੱਚ ਸਰਬੋਤਮ ਅਦਾਕਾਰੀ ਲਈ ਸੱਤ ਪੁਰਸਕਾਰ ਜਿੱਤੇ ਸਨ। 2002 ਵਿੱਚ ਉਨ੍ਹਾਂ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਅਰਵਿੰਦ 20 ਜੁਲਾਈ 2002 ਤੋਂ 16 ਅਕਤੂਬਰ 2003 ਤੱਕ ਸੀਬੀਐਫਸੀ ਦੇ ਮੁਖੀ ਦੇ ਅਹੁਦੇ ਤੇ ਰਹੇ।

1991 ਤੋਂ 1996 ਤੱਕ ਸੰਸਦ ਮੈਂਬਰ ਰਹੇ

1991 ਵਿੱਚ, ਅਰਵਿੰਦ ਤ੍ਰਿਵੇਦੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਸਾਬਰਕਾਠਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ 1996 ਤੱਕ ਇਸ ਅਹੁਦੇ ਤੇ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ