ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਰੇ ਕਾਗਜ਼

Kejriwal

ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ, ਉਨ੍ਹਾਂ ਦਾ ਹੈ ਮੈਨੂੰ ਹਰਾਉਣਾ : ਕੇਜਰੀਵਾਲ
ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਗਜ਼ ਭਰਨ ਦਾ ਅੱਜ ਆਖ਼ਰੀ ਦਿਨ

ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਹਰਾਉਣਾ ਅਤੇ ਦਿੱਲੀ ਨੂੰ ਅੱਗੇ ਲੈ ਕੇ ਜਾਣਾ। ਸ੍ਰੀ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਨਾਮਜ਼ਦ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇਹ ਗੱਲ ਕਹੀ। ਉਹ ਚੋਣ ਅਧਿਕਾਰੀ ਦੇ ਦਫ਼ਤਰ ‘ਚ ਸਮੇਂ ‘ਤੇ ਨਾ ਪਹੁੰਚਣ ਕਾਰਨ ਕੱਲ੍ਹ ਪਰਚਾ ਨਹੀਂ ਭਰ ਸਕੇ ਸਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ, ਜੇਡੀਯੂ, ਐੱਨਜੇਪੀ, ਜੇਜੇਪੀ, ਕਾਂਗਰਸ, ਆਰਜੇਡੀ, ਦੂਜੇ ਪਾਸੇ ਸਕੂਲ, ਹਸਪਤਾਲ, ਪਾਣੀ, ਬਿਜਲੀ, ਮੁਫ਼ਤਾ ਮਹਿਲਾ ਯਾਤਰਾ, ਦਿੱਲੀ ਦੀ ਜਨਤਾ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮਕਸਦ ਹੈ ਭ੍ਰਿਸ਼ਟਾਚਾਰ ਨੂੰ ਹਰਾਉਣਾ ਅਤੇ ਦਿੱਲੀ ਨੂੰ ਅੱਗੇ ਲੈ ਕੇ ਜਾਣਾ, ਉਨ੍ਹਾਂ ਦਾ ਮਕਸਦ ਹੈ ਹੈ ਮੈਨੂੰ ਹਰਾਉਣਾ। ਭਾਜਪਾ ਨੇ ਕੇਜਰੀਵਾਲ ਦੇ ਮੁਕਾਬਲੇ ਆਪਣੇ ਨੌਜਵਾਨ ਨੇਤਾ ਭਾਰਤੀ ਨੌਜਵਾਨ ਜਨਤਾ ਮੋਰਚਾ ਦੇ ਪ੍ਰਧਾਨ ਸੁਨੀਲ ਯਾਦਵ ਅਤੇ ਕਾਂਗਰਸ ਦੇ ਨੌਜਵਾਨ ਨੇਤਾ ਰਮੇਸ਼ ਸਬਰਵਾਲ ਨੂੰ ਉਮੀਦਵਾਰ ਬਣਾਇਆ ਹੈ।

  • ਦਿੱਲੀ ਵਿਧਾਨ ਸਭਾ ਦੀਆਂ ਅੱਠ ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦ ਪੱਤਰ ਭਰਨ ਦਾ ਅੱਜ ਆਖ਼ਰੀ ਦਿਨ ਹੈ।
  • ਭਾਜਪਾ ਅਤੇ ਕਾਂਗਰਸ ਨੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਨਵੀਂ ਦਿੱਲੀ ਤੋਂ ਆਪਣੇ ਉਮੀਦਵਾਰ ਐਲਾਨ ਕੀਤੇ ਹਨ।
  • ਸ੍ਰੀ ਕੇਜਰੀਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਵੀ ਨਵੀਂ ਦਿੱਲੀ ਸੀਟ ਤੋਂ ਜੇਤੂ ਰਹੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।