ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ

China

ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ

ਸੰਯੁਕਤ ਰਾਸ਼ਟਰ ‘ਚ ਚੀਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਕਸ਼ਮੀਰ ਮਾਮਲਾ ਉਠਾਉਣ ‘ਤੇ ਬ੍ਰਿਟੇਨ ਤੇ ਫਰਾਂਸ ਨੇ ਚੀਨ ਦਾ ਸਾਥ ਨਹੀਂ ਦਿੱਤਾ ਚਿੱਤ ਹੋਣ ਤੋਂ ਬਾਅਦ ਹੁਣ ਚੀਨ ਦੁਹਾਈ ਦੇ ਰਿਹਾ ਹੈ ਕਿ ਭਾਰਤ ਪਾਕਿ ਦਰਮਿਆਨ ਸਬੰਧਾਂ ਨੂੰ ਠੀਕ ਰੱਖਣ ਲਈ ਉਸ ਨੇ ਸੰਯੁਕਤ ਰਾਸ਼ਟਰ ‘ਚ ਮੁੱਦਾ ਉਠਾਇਆ ਹੈ ਦਰਅਸਲ ਇਹ ਚੀਨ ਦੀ ਚਾਲ ਹੀ ਹੈ ਕਿ ਉਹ ਦੱਖਣੀ ਏਸ਼ੀਆ ‘ਚ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਭਾਰਤ ਵਿਰੋਧੀ ਮੁਲਕਾਂ ਨਾਲ ਦੋਸਤੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ ਤੇ ਚੀਨ ਨੂੰ ਮਿਲ ਕੇ ਚੱਲਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਅਮਰੀਕਾ ਨਾਲ ਆਰਥਿਕ ਜੰਗ ‘ਚ ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਚੀਨ ਨਾਲ ਲੱਗਦੀਆਂ ਸਰਹੱਦਾਂ ‘ਤੇ ਹੋਏ ਵਿਵਾਦਾਂ ਦੇ ਬਾਵਜੂਦ ਭਾਰਤ ਨੇ ਸੰਜਮ ਰੱਖਿਆ ਹੈ ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਆਪਣੇ ਗੁਆਂਢੀ ਮੁਲਕ ਚੀਨ ਦੀ ਮਹੱਤਤਾ ਨੂੰ ਸਮਝਦਾ ਹੈ ਅੱਤਵਾਦ ਨੂੰ ਛੱਡ ਕੇ ਭਾਰਤ ਦਾ ਪਾਕਿਸਤਾਨ ਨਾਲ ਕੋਈ ਵਿਰੋਧ ਹੀ ਨਹੀਂ ਹੈ

ਜਿੱਥੋਂ ਤੱਕ ਕਸ਼ਮੀਰ ਮਸਲੇ ਦਾ ਸਬੰਧ ਹੈ ਸ਼ਿਮਲਾ ਸਮਝੌਤਾ ਤੇ ਲਾਹੌਰ ਐਲਾਨਨਾਮਾ ਇਸ ਗੱਲ ਦੇ ਗਵਾਹ ਹਨ ਕਿ ਪਾਕਿਸਤਾਨ ਵੀ ਇਸ ਮਸਲੇ ਨੂੰ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੀ ਮੰਨਦਾ ਹੈ ਇਨ੍ਹਾਂ ਸਮਝੌਤਿਆਂ ਦੇ ਬਾਵਜੂਦ ਚੀਨ ਕਸ਼ਮੀਰ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮਸਲੇ ਨੂੰ ਸੁਲਝਾਉਣ ਦੀ ਬਜਾਇ ਉਲਝਾਉਣਾ ਹੈ ਜੇਕਰ ਚੀਨ ਨੂੰ ਭਾਰਤ ਪਾਕਿ ਸਬੰਧਾਂ ‘ਚ ਅਮਨ-ਸ਼ਾਂਤੀ ਦਾ ਹੀ ਫਿਕਰ ਹੈ ਤਾਂ ਵੀ ਭਾਰਤ ਦਾ ਪੱਲੜਾ ਭਾਰੀ ਹੈ ਭਾਰਤ ਸਰਕਾਰ ਵੱਲੋਂ ਕਸ਼ਮੀਰ ਸਮੇਤ ਹਰ ਮਸਲੇ ‘ਤੇ ਗੱਲਬਾਤ ਲਈ ਪਹਿਲੀ ਸ਼ਰਤ ਹੀ ਅੱਤਵਾਦ ਬੰਦ ਹੋਣ ਦੀ ਰੱਖੀ ਗਈ ਹੈ

ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ

ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ ਨਹੀਂ ਅੱਤਵਾਦੀ ਹਿੰਸਾ ਦੇ ਚੱਲਦਿਆਂ ਗੱਲਬਾਤ ਸ਼ੁਰੂ ਕਰਨ ਦਾ ਸਿੱਧਾ ਜਿਹਾ ਮਤਲਬ ਅੱਤਵਾਦ ਅੱਗੇ ਝੁਕਣਾ ਹੈ ਜੋ ਵਿਸ਼ਵ ਰਾਜਨੀਤੀ ਦੇ ਸਿਧਾਂਤਾਂ ਦੇ ਹੀ ਉਲਟ ਹੈ ਦਰਅਸਲ ਚੀਨ ਦਾ ਰਵੱਈਆ ਅਮਨ ਦੀ ਫ਼ਿਕਰਮੰਦੀ ਵਾਲਾ ਘੱਟ ਤੇ ਤਣਾਅ ਵਧਾਉਣ ਵਾਲਾ ਜ਼ਿਆਦਾ ਹੈ ਬਿਨਾਂ ਸ਼ੱਕ ਚੀਨ ਦਾ ਕਸ਼ਮੀਰ ਮਾਮਲੇ ‘ਚ ਫਰੇਬੀ ਰਾਗ ਉਸ (ਚੀਨ) ਲਈ ਫਾਇਦੇਮੰਦ ਹੋ ਸਕਦਾ ਹੈ ਪਰ ਜੰਗ ਉਸ ਵਪਾਰ ਤੇ ਆਰਥਿਕਤਾ ਦੇ ਵਿਰੁੱਧ ਹੈ ਜਿਸ ਵਾਸਤੇ ਚੀਨ ਅਮਰੀਕਾ ਵਰਗੇ ਦੇਸ਼ਾਂ ਨਾਲ ਜੂਝ ਰਿਹਾ ਹੈ

ਚੀਨ ਨੇ ਨਾ ਸਿਰਫ਼ ਕਸ਼ਮੀਰ ਮਾਮਲੇ ਸਗੋਂ ਅੱਤਵਾਦ ਦੇ ਮਾਮਲੇ ‘ਚ ਵੀ ਪਾਕਿਸਤਾਨ ਦਾ ਬਚਾਅ ਕੀਤਾ ਹੈ ਪਰ ਹਾਲਾਤ ਇਹ ਹਨ ਕਿ ਕਿਸੇ ਵੀ ਕੌਮਾਂਤਰੀ ਮੰਚ ‘ਤੇ ਅੱਤਵਾਦ ਦੀ ਹਮਾਇਤ ਜਾਂ ਬਚਾਅ ਕਰਨਾ ਸੌਖਾ ਨਹੀਂ ਰਹਿ ਗਿਆ ਪਾਕਿਸਤਾਨ ਤੋਂ ਬਾਅਦ ਚੀਨ ਦੀ ਵੀ ਕਿਰਕਰੀ ਸ਼ੁਰੂ ਹੋ ਗਈ ਹੈ ਚੀਨ ਦੋਗਲੀ ਨੀਤੀ ‘ਤੇ ਚੱਲਣ ਦੀ ਬਜਾਇ ਸਪੱਸ਼ਟ ਤੇ ਠੋਸ ਦ੍ਰਿਸ਼ਣੀਕੋਣ ਅਪਣਾਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।