ਅਨੰਤਨਾਗ ‘ਚ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

Anantnag, Two, Militant, Piles, Encounter
File photo

ਲੁਕਣ ਵਾਲੀ ਜਗ੍ਹਾ ਨੂੰ ਵੀ ਧਮਾਕੇ ਨਾਲ ਉਡਾਇਆ | Terrorist

ਸ੍ਰੀਨਗਰ, (ਏਜੰਸੀ)। ਦੱਖਣ ਕਸ਼ਮੀਰ ਦੇ ਅਨੰਤਨਾਗ ‘ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ‘ਚ ਦੋ ਅੱਤਵਾਦੀ (Terrorist) ਢੇਰ ਹੋ ਗਏ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਮੁਨਵਰਦ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਗੁਪਤਾ ਸੂਚਨਾ ‘ਤੇ ਰਾਸ਼ਟਰੀ ਰਾਈਫਲ (ਆਰਆਰ), ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਦਲ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਸਵੇਰੇ ਸਾਂਝੇ ਤੌਰ ‘ਤੇ ਇੱਕ ਖੋਜ ਅਭਿਆਨ ਸ਼ੁਰੂ ਕੀਤਾ। (Terrorist)

ਸੁਰੱਖਿਆ ਬਲਾਂ ਦੇ ਜਵਾਨ ਜਦੋਂ ਅੱਤਵਾਦੀਆਂ ਦੀ ਮੌਜ਼ੂਦਗੀ ਵਾਲੇ ਖੇਤਰ ਵੱਲ ਵਧ ਰਹੇ ਸਨ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਅਤੇ ਜਿਸ ਘਰ ‘ਚ ਅੱਤਵਾਦੀ ਲੁਕੇ ਹੋਏ ਸਨ ਉਸ ਨੂੰ ਸੁਰੱਖਿਆ ਬਲਾਂ ਨੇ ਧਮਾਕੇ ਨਾਲ ਉਡਾ ਦਿੱਤਾ। ਸੂਤਰਾਂ ਨੇ ਦੱਸਿਆ ਕਿ ਫਿਲਹਾਲ ਮਕਾਨ ਦੇ ਆਸਪਾਸ ਕੋਈ ਗੋਲੀਬਾਰੀ ਨਹੀਂ ਹੋ ਰਹੀ ਹੈ ਅਤੇ ਮਲਬੇ ਨਾਲ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਅੱਤਵਾਦੀ ਹਿਜਬੁਲ ਮੁਜਾਹਿਦੀਨ ਦੇ ਸੀਨੀਅਰ ਕਮਾਂਡਰ ਸਨ। ਉਹਨਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਦੇ ਆਸਪਾਸ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। (Terrorist)