ਮਹਿਲਾ ਹਾੱਕੀ ਟੀਮ 20 ਸਾਲ ਬਾਅਦ ਫਾਈਨਲ ‘ਚ

ਫਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਜਾਪਾਨ ਨਾਲ | Women’s Hockey Team

ਜਕਾਰਤਾ, (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ ‘ਚ ਚੀਨ ਨੂੰ 1-0 ਨਾਲ ਹਰਾ ਕੇ 20 ਸਾਲ ਦੇ ਲੰਮੇ ਅਰਸੇ ਬਾਅਦ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦੋਵਾਂ ਟੀਮਾਂ ਦੇ ਗਹਿਗੱਚ ਮੁਕਾਬਲੇ ‘ਚ ਪਹਿਲੇ ਤਿੰਨ ਕੁਆਅਰਟਰਾਂ ‘ਚ ਕੋਈ ਵੀ ਟੀਮ ਗੋਲ ਕਰਨ ‘ਚ ਕਾਮਯਾਬ ਨਾ ਹੋ ਸਕੀ ਅਤੇ ਭਾਰਤੀ ਟੀਮ ਲਈ ਮੈਚ ਦਾ ਇੱਕੋ ਇੱਕ ਮਹੱਤਵਪੂਰਨ ਗੋਲ ਗੁਰਜੀਤ ਕੌਰ ਨੇ 52ਵੇਂ ਮਿਟ ‘ਚ ਕੀਤਾ ਚੌਥੇ ਕੁਆਰਟਰ ‘ਚ ਗੁਰਜੀਤ ਨੇ ਪੈਨਲਟੀ ਕਾਰਨਰ ‘ਤੇ ਮੈਚ ਦਾ ਇੱਕੋ ਇੱਕ ਗੋਲ ਕਰਕੇ ਭਾਰਤ ਨੂੰ 20 ਸਾਲ ਦੇ ਲੰਮੇ ਅਰਸੇ ਬਾਅਦ ਫਾਈਨਲ ਜਿੱਤ ਕੇ ਸਿੱਧਾ ਓਲੰਪਿਕ ‘ਚ ਪ੍ਰਵੇਸ਼ ਕਰਨਾ ਦਾ ਮੌਕਾ ਦੇ ਦਿੱਤਾ।

ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ

ਭਾਰਤ ਨੂੰ ਇਸ ਮਿੰਟ ‘ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪੰਜਵਾਂ ਅਤੇ ਛੇਵਾਂ ਪੈਨਲਟੀ ਕਾਰਨਰ ਬੇਕਾਰ ਗਿਆ ਪਰ ਸੱਤਵੇਂ ਪੈਨਲਟੀ ਕਾਰਨਰ ‘ਤੇ ਗੁਰਜੀਤ ਨੇ ਜੋ ਸ਼ਾੱਟ ਲਾਇਆ ਉਹ ਗੋਲ ਦੇ ਉੱਪਰੀ ਹਿੱਸੇ ‘ਚ ਸਮਾ ਗਿਆ ਭਾਰਤ ਦਾ ਗੋਲ ਹੁੰਦੇ ਹੀ ਚੀਨੀ ਖਿਡਾਰੀਆਂ ਨੇ ਵਿਰੋਧ ਦਰਜ ਕਰਾਉਂਦੇ ਹੋਏ ਰੈਫਰਲ ਮੰਗ ਲਿਆ ਪਰ ਟੀਵੀ ਅੰਪਾਇਰ ਨੇ ਰਿਪਲੇਅ ਦੇਖਣ ਤੋਂ ਬਾਅਦ ਗੋਲ ਨੂੰ ਬਰਕਰਾਰ ਰੱਖਿਆ ਭਾਰਤ ਨੇ ਬਾਕੀ ਅੱਠ ਮਿੰਟ ‘ਚ ਆਪਣਾ ਵਾਧਾ ਕਾਇਮ ਰੱਖਦੇ ਹੋਏ ਫਾਈਨਲ ‘ਚ ਜਗ੍ਹਾ ਬਣਾ ਲਈ ਸੋਨ ਅਤੇ ਓਲੰਪਿਕ ਟਿਕਟ ਤੋਂ ਇੱਕ ਕਦਮ ਦੂਰ ਖੜੀ ਭਾਰਤੀ ਟੀਮ ਨੂੰ ਫਾਈਨਲ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ‘ਤੇ ਚਿੰਤਨ ਕਰ ਲੈਣਾ ਹੋਵੇਗਾ ਭਾਰਤ ਨੇ ਪੈਨਲਟੀ ਕਾਰਨਰ ‘ਚ ਸਿਰਫ਼ ਇੱਕ ਦਾ ਫਾਇਦਾ ਲਿਆ ਅਤੇ ਗੋਲ ਕਰਨ ਦੇ ਚਾਰ ਸ਼ਾਨਦਾਰ ਮੌਕੇ ਗੁਆਏ।

ਭਾਰਤ ਨੇ ਆਖ਼ਰੀ ਵਾਰ 1982 ਦੀਆਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ

ਭਾਰਤ ਦਾ ਸੋਨ ਤਗਮੇ ਲਈ ਸ਼ੁੱਕਰਵਾਰ ਨੂੰ ਜਾਪਾਨ ਨਾਲ ਮੁਕਾਬਲਾ ਹੋਵੇਗਾ ਜਿਸਨੇ ਇੱਕ ਹੋਰ ਸੈਮੀਫਾਈਨਲ ‘ਚ ਪਿਛਲੀ ਚੈਂਪੀਅਨ ਕੋਰੀਆ ਨੂੰ 2-0 ਨਾਲ ਹਰਾਇਆ ਜਾਪਾਨ ਨੇ ਜਿਸ ਤਰ੍ਹਾਂ ਦੂਸਰੇ ਸੈਮੀਫਾਈਨਲ ‘ਚ ਕੋਰੀਆ ਨੂੰ 2-0 ਨਾਲ ਹਰਾਇਆ ਹੈ ਉਹ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। (Women’s Hockey Team)