ਬ੍ਰਾਜੀਲ ਦੇ ਅਮੇਜਨ ਜਹਾਜ ਹਾਦਸੇ ’ਚ 14 ਦੀ ਮੌਤ

Brazil

ਸਾਓ ਪੌਲੋ (ਏਜੰਸੀ)। ਪੁਲਿਸ ਨੇ ਦੱਸਿਆ ਕਿ ਉੱਤਰੀ ਬ੍ਰਾਜੀਲ ਦੇ ਅਮੇਜਨਸ ਰਾਜ ਦੇ ਅੰਦਰੂਨੀ ਸ਼ਹਿਰ ਬਾਰਸੀਲੋਸ ਵਿੱਚ ਸ਼ਨਿੱਚਰਵਾਰ ਨੂੰ ਇੱਕ ਛੋਟਾ ਜਹਾਜ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮੇਜਨਸ ਦੇ ਗਵਰਨਰ ਵਿਲਸਨ ਲੀਮਾ ਨੇ ਇੱਕ ਨਿਊਜ ਕਾਨਫਰੰਸ ’ਚ ਕਿਹਾ, ‘‘ਉਹ ਸਾਰੇ ਸੈਲਾਨੀ ਸਨ ਜੋ ਮੱਛੀ ਫੜਨ ਦੀ ਯਾਤਰਾ ’ਤੇ ਜਾ ਰਹੇ ਸਨ। ‘‘ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਸਾਰੇ ਸੈਲਾਨੀ ਬ੍ਰਾਜੀਲ ਦੇ ਸਨ। ਦੱਸਿਆ ਗਿਆ ਹੈ ਕਿ ਪਾਇਲਟ ਨੂੰ ਬਾਰਸੀਲੋਸ ਦੇ ਫਿਸ਼ਿੰਗ ਰਿਜੋਰਟ ’ਤੇ ਲੈਂਡਿੰਗ ਲਈ ਰਨਵੇ ਲੱਭਣ ’ਚ ਮੁਸ਼ਕਲ ਆਈ ਸੀ। (Brazil)

ਇਹ ਵੀ ਪੜ੍ਹੋ : ਖੇਤੀ ਮੇਲਿਆਂ ਦਾ ਅਸਲ ਮਕਸਦ

ਕ੍ਰੈਸ਼ ਹੋਏ ਜਹਾਜ ਐਂਬੇਅਰ ਈਐੱਮਬੀ 110 ਬੈਂਡਇਰੇਂਟ ਦੀ ਮਾਲਕੀ ਵਾਲੀ ਕੰਪਨੀ ਮਨੌਸ ਏਅਰੋਟੈਕਸੀ ਏਅਰਲਾਇੰਸ ਨੇ ਇੱਕ ਸੋਸ਼ਲ ਮੀਡੀਆ ਬਿਆਨ ’ਚ ਹਾਦਸੇ ਦੀ ਪੁਸ਼ਟੀ ਕੀਤੀ ਹੈ। ਬਾਰਸੀਲੋਸ ਦੇ ਮੇਅਰ ਐਂਡਸਨ ਮੇਂਡੇਸ ਦੇ ਅਨੁਸਾਰ, ਨਾਗਰਿਕ ਸੁਰੱਖਿਆ ਟੀਮਾਂ ਨੂੰ 12 ਯਾਤਰੀਆਂ, ਪਾਇਲਟ ਅਤੇ ਸਹਿ-ਪਾਇਲਟ ਸਮੇਤ 14 ਲਾਸ਼ਾਂ ਮਿਲੀਆਂ।