ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ

Aam Aadmi Party

‘ਆਪ’ ਨੇ ਦਿੱਲੀ ’ਚ ਚਾਰ ਆਗੂਆਂ ਨੂੰ ਦਿੱਤੀਆਂ ਲੋਕ ਸਭਾ ਦੀਆਂ ਟਿਕਟਾਂ

  • ਕਾਂਗਰਸ ਦੇ ਪੁਰਾਣੇ ਚਿਹਰੇ ’ਤੇ ਵੀ ਬਾਜ਼ੀ

(ਏਜੰਸੀ) ਨਵੀਂ ਦਿੱਲੀ। ਦਿੱਲੀ ਵਿੱਚ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਤਿੰਨ ਵਿਧਾਇਕਾਂ ਅਤੇ ਇੱਕ ਪੁਰਾਣੇ ਸੰਸਦ ਮੈਂਬਰ ’ਤੇ ਬਾਜ਼ੀ ਲਾਈ ਹੈ। ਪਾਰਟੀ ਨੇ ਕੁਲਦੀਪ ਕੁਮਾਰ, ਸੋਮਨਾਥ ਭਾਰਤੀ, ਸਹਿਰਾਮ ਭਲਵਾਨ ਅਤੇ ਮਹਾਬਲ ਮਿਸ਼ਰਾ ਨੂੰ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ। Aam Aadmi Party

ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਦਿੱਲੀ ਤੋਂ ਚਾਰ ਅਤੇ ਹਰਿਆਣਾ ਤੋਂ ਇੱਕ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਪੀਏਸੀ ਦੀ ਮੀਟਿੰਗ ਤੋਂ ਬਾਅਦ ‘ਆਪ’ ਆਗੂਆਂ ਗੋਪਾਲ ਰਾਏ, ਸੰਦੀਪ ਪਾਠਕ ਅਤੇ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਗੋਪਾਲ ਰਾਏ ਨੇ ਦੱਸਿਆ ਕਿ ਪਾਰਟੀ ਨੇ ਪੂਰਬੀ ਲੋਕ ਸਭਾ ਸੀਟ ਤੋਂ ਕੋਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ, ਜੋ ਕਿ ਰਿਜ਼ਰਵ ਸ਼੍ਰੇਣੀ ਤੋਂ ਆਉਂਦੇ ਹਨ, ਨੂੰ ਉਮੀਦਵਾਰ ਬਣਾਇਆ ਹੈ। ਮਾਲਵੀਆ ਨਗਰ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਸੋਮਨਾਥ ਭਾਰਤੀ ਨੂੰ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਹਿਰਾਮ ਭਲਵਾਨ ਨੂੰ ਦੱਖਣੀ ਦਿੱਲੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪੱਛਮੀ ਦਿੱਲੀ ਸੀਟ ਤੋਂ ਸਾਬਕਾ ਸਾਂਸਦ ਮਹਾਬਲ ਮਿਸ਼ਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮਹਾਬਲ ਮਿਸ਼ਰਾ ਨੂੰ ਪੂਰਵਾਂਚਲ ਦਾ ਵੱਡਾ ਆਗੂ ਮੰਨਿਆ ਜਾਂਦਾ ਹੈ ਅਤੇ ਉਹ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। Aam Aadmi Party

ਇਹ ਵੀ ਪੜ੍ਹੋ: ਕੁਲਦੀਪ ਧਾਲੀਵਾਲ ਨੇ ਪੰਜਾਬੀ ਐੱਨਆਰਆਈਜ਼ ਦੀਆਂ ਸੁਣੀਆਂ ਸ਼ਿਕਾਇਤਾਂ

ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਦਿੱਲੀ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਅਤੇ ਕਾਂਗਰਸ ਵੱਲੋਂ ਅਜੇ ਤੱਕ ਕਿਸੇ ਉਮੀਦਵਾਰ ਦਾ ਨਾਂਅ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਮੁਤਾਬਕ ਭਾਜਪਾ ਕੁਝ ਪੁਰਾਣੇ ਸੰਸਦ ਮੈਂਬਰਾਂ ਨੂੰ ਦੂਜਾ ਮੌਕਾ ਦੇਣ ਜਾ ਰਹੀ ਹੈ। ਮਨੋਜ ਤਿਵਾੜੀ, ਰਮੇਸ਼ ਬਿਧੂੜੀ ਅਤੇ ਪਰਵੇਸ਼ ਵਰਮਾ ਦੀਆਂ ਟਿਕਟਾਂ ਪੱਕੀਆਂ ਮੰਨੀਆਂ ਜਾ ਰਹੀਆਂ ਹਨ, ਪਰ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਪਾਰਟੀ ਚਾਂਦਨੀ ਚੌਂਕ ਤੋਂ ਮੌਜੂਦਾ ਸੰਸਦ ਮੈਂਬਰ ਹਰਸ਼ਵਰਧਨ ਦੀ ਥਾਂ ’ਤੇ ਨਵਾਂ ਉਮੀਦਵਾਰ ਖੜ੍ਹਾ ਕਰ ਸਕਦੀ ਹੈ।