ਨਗਰ ਕੀਰਤਨ ਦੌਰਾਨ ਹੋਏ ਧਮਾਕੇ ਕਾਰਨ 2 ਦੀ ਮੌਤ

2 Killed, Explosion, Nagar Kirtan

ਨਗਰ ਕੀਰਤਨ ਦੌਰਾਨ ਹੋਏ ਧਮਾਕੇ ਕਾਰਨ 2 ਦੀ ਮੌਤ

15 ਦੇ ਕਰੀਬ ਵਿਅਕਤੀ ਹੋਏ ਜ਼ਖਮੀ

ਅੰਮ੍ਰਿਤਸਰ, ਰਾਜਨ ਮਾਨ। ਤਰਨ ਤਾਰਨ ਵਿਖੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਕੱਢੇ ਜਾ ਰਹੇ ਨਗਰਕੀਰਤਨ ਦੌਰਾਨ ਚਲਾਏ ਜਾ ਰਹੇ ਪਟਾਕਿਆਂ ਦਾ ਵੱਡਾ ਧਮਾਕਾ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋਣ ਅਤੇ 15 ਦੇ ਕਰੀਬ ਜਖਮੀ ਹੋਣ ਦਾ ਸਮਾਚਾਰ ਹੈ।  ਜਾਣਕਾਰੀ ਅਨੁਸਾਰ ਨਗਰ ਕੀਰਤਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਪਹੂਵਿੰਡ ਤੋਂ ਚੱਲਿਆ ਸੀ ਤੇ ਗੁਰਦੁਆਰਾ ਟਾਹਲਾ ਸਾਹਿਬ ਜਾਣਾ ਸੀ ਅਤੇ ਜਦੋਂ ਪਿੰਡ ਪਲਾਸੌਰ ਨੇੜੇ ਪਹੁੰਚਿਆ ਤਾਂ ਇਕ ਆਤਿਸ਼ਬਾਜੀ ਇਕ ਟਰਾਲੀ ਵਿਚ ਆ ਡਿੱਗੀ ਜਿਸ ਵਿੱਚ ਸਾਰੀ ਆਤਿਸ਼ਬਾਜੀ ਰੱਖੀ ਹੋਈ ਸੀ। ਇਸ ਕਾਰਨ ਵੱਡਾ ਧਮਾਕਾ ਹੋ ਗਿਆ ਅਤੇ ਜਾਪ ਕਰ ਰਹੀਆਂ ਸੰਗਤਾਂ ਵਿੱਚ ਚੀਕ ਚਹਾਟ ਮੱਚ ਗਈ। Nagar Kirtan

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਆਤਿਸ਼ਬਾਜ਼ੀ ਪਟਾਕਿਆਂ ਦੀ ਟਰਾਲੀ ‘ਚ ਜਾ ਡਿੱਗੀ ਅਤੇ ਜਿਸ ਨਾਲ ਵੱਡਾ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਸਾਰੇ ਪਾਸੇ ਹਾਹਾਕਾਰ ਮੱਚ ਗਈ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਭੱਜ ਉਠੇ। ਧਮਾਕਾ ਇੰਨਾ ਜਬਰਦਸਤ ਸੀ ਕਿ ਲੋਕਾਂ ਦੇ ਸਰੀਰ ਦੇ ਚੀਥੜੇ ਉੱਡ ਗਏ । ਮਿਰਤਕਾਂ ਵਿਚ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਹੂਵਿੰਡ ਸ਼ਾਮਿਲ ਹਨ। ਜਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੀ ਖਬਰ ਮਿਲਦਿਆਂ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।