ਦਿੱਲੀ ਚੋਣਾਂ : ਸਰਵੇਖਣਾਂ ‘ਚ ਆਪ ਨੂੰ ਭਾਰੀ ਬਹੁਮਤ

Delhi Elections: Majority, APP

ਦਿੱਲੀ ਚੋਣਾਂ : ਸਰਵੇਖਣਾਂ ‘ਚ ਆਪ ਨੂੰ ਭਾਰੀ ਬਹੁਮਤ
ਭਾਜਪਾ ਦੂਜੇ ਤੇ ਕਾਂਗਰਸ ਤੀਜੇ ਨੰਬਰ ‘ਤੇ

ਨਵੀਂ ਦਿੱਲੀ, ਏਜੰਸੀ। ਰਾਜਧਾਨੀ ‘ਚ ਅੱਜ ਵਿਧਾਨ ਸਭਾ ਚੋਣਾਂ ਲਈ ਸ਼ਾਮ 5 ਵਜੇ ਤੱਕ ਕਰੀਬ 58 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ। ਵੱਖ-ਵੱਖ ਟੀਵੀ ਚੈੱਨਲਾਂ ਵੱਲੋਂ ਕਰਵਾਏ ਗਏ ਚੋਣ ਸਰਵੇਖਣਾਂ ‘ਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਸਰਵੇਖਣਾਂ ‘ਚ ਭਾਜਪਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਇੱਕ-ਦੋ ਸੀਟਾਂ ਨਾਲ ਤੀਜੇ ਨੰਬਰ ‘ਤੇ ਹੈ। ਅੱਜ ਵੋਟਰਾਂ ਨੇ ਵੋਟ ਲਈ ਕੁਝ ਜ਼ਿਆਦਾ ਉਤਸ਼ਾਹ ਨਹੀਂ ਵਿਖਾਇਆ। ਸ਼ਾਮ ਚਾਰ ਵਜੇ ਤੱਕ 50 ਫੀਸਦੀ ਤੋਂ ਵੀ ਘੱਟ ਵੋਟਾਂ ਪਈਆਂ। Delhi Elections

ਰਾਸ਼ਟਰਪਤੀ ਰਾਮਨਾਥ ਕੋਵਿੰਦ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਆਗੂ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ, ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਤੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ, ਸਾਂਸਦ ਮਿਨਾਕਸ਼ੀ ਲੇਖੀ ਤੇ ਹੋਰਨਾਂ ਨੇ ਆਪਣੇ-ਆਪਣੇ ਇਲਾਕਿਆਂ ‘ਚ ਵੋਟਿੰਗ ਕੀਤੀ। ਇਨ੍ਹਾਂ ਵੋਟਿੰਗ ਕੇਂਦਰ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ।

ਵਿਧਾਨ ਸਭਾ ਚੋਣਾਂ  2015

  • ਕੁੱਲ 70 ਸੀਟਾਂ
  • ਆਮ ਆਦਮੀ ਪਾਰਟੀ 67 ਸੀਟਾਂ
  • ਭਾਜਪਾ ਤਿੰਨ ਸੀਟਾਂ
  • ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।