ਭਾਰਤ ਅਤੇ ਚੀਨ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਜਾਰੀ

India-China Sachkahoon

ਭਾਰਤ ਅਤੇ ਚੀਨ ਵਿਚਾਲੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਜਾਰੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਭਾਰਤ ਅਤੇ ਚੀਨ ਦਰਮਿਆਨ ਸੀਨੀਅਰ ਸੁਪਰੀਮ ਮਿਲਟਰੀ ਕਮਾਂਡਰ ਪੱਧਰ (ਐਸਐਚਐਮਸੀਐਲ) ਵਾਰਤਾ ਦਾ 14ਵਾਂ ਦੌਰ ਚੀਨ ਦੇ ਚੁਸ਼ੁਲ-ਮੋਲਡੋ ਵਿੱਚ ਬੁੱਧਵਾਰ ਨੂੰ ਸ਼ੁਰੂ ਹੋਇਆ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਪੱਖ ਦੀ ਨੁਮਾਇੰਦਗੀ ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਦੇ ਨਵੇਂ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਕਰ ਰਹੇ ਹਨ, ਜਦਕਿ ਚੀਨੀ ਪੱਖ ਦੀ ਨੁਮਾਇੰਦਗੀ ਦੱਖਦੀ ਸ਼ਿਨਜਿਆਂਗ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਮੇਜਰ ਜਨਰਲ ਯਾਂਗ ਲਿਨ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਲੈਂਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਲੈਫਟੀਨੈਂਟ ਜਨਰਲ ਪੀਜੀਕੇ ਮੈਨਲ ਤੋਂ ਏਲੀਟ ਕੋਰ ਦੀ ਕਮਾਲ ਸੰਭਾਲ ਲਈ ਹੈ। ਕਾਰਗਿੱਲ ਯੁੱਧ ਤੋਂ ਬਾਅਦ 01 ਸਤੰਬਰ 1999 ਨੂੰ ਗਠਿਤ ਕੀਤੀ ਗਈ 14 ਕੋਰ ਨੇ ਸ਼ਿਆਚਿਨ ਗਲੇਸ਼ੀਅਰ ਸਮੇਤ ਦੁਨੀਆ ਦੇ ਕੁੱਝ ਸਭ ਤੋਂ ਉੱਚੇ ਯੁੱਧ ਖੇਤਰਾ ’ਤੇ ਸਖ਼ਤ ਨਿਗਰਾਨੀ ਰੱਖਦੇ ਹੋਏ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ (ਐਲਓਸੀ) ਅਤੇ ਚੀਨ ਦੇ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਦੋਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।

ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ

ਸੂਤਰਾਂ ਮੁਤਾਬਕ ਭਾਰਤ ਹਮੇਸ਼ਾ ਤੋਂ ਹੀ ਟਕਰਾਅ ਵਾਲੇ ਖੇਤਰਾਂ ਵਿੱਚ ਸੰਤੁਲਨ ਬਣਾਈ ਰੱਖਣ ਲਈ ਉਸਾਰੂ ਗੱਲਬਾਤ ਦੀ ਉਮੀਦ ਕਰਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਆ ’ਤੇ ਚਰਚਾ ਕੀਤੀ ਜਾਵੇਗੀ। ਜਿੱਥੇ ਚੀਨੀ ਪੱਖ ਨੇ ਹੁਣ ਤੱਕ ਗੱਲਬਾਤ ਵਿੱਚ ਪਿੱਛੇ ਹਟਣ ਤੋਂ ਇਨਕਾਰ ਕੀਤਾ ਹੈ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਚੀਨ ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ 15 ਥਾਵਾਂ ਦੇ ਨਾਂ ‘ਮਾਨਕੀਕਰਨ’ ਕਰਨ ਦਾ ਐਲਾਨ ਕੀਤਾ ਹੈ। ਭਾਰਤ ਨੇ ਨਾਮ ਬਦਲਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, ‘ਇਸ ਸਮੇਂ ਚੀਨ-ਭਾਰਤ ਸਰਹੱਦ ’ਤੇ ਸਥਿਤੀ ਸਥਿਰ ਹੈ। ਦੋਵੇਂ ਦੇਸ਼ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਗੱਲਬਾਤ ਅਤੇ ਸੰਚਾਰ ਨੂੰ ਕਾਇਮ ਰੱਖਦੇ ਹਨ। ਸਾਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਮਿਲ ਕੇ ਗੱਲਬਾਤ ਰਾਹੀਂ ਹੱਲ ਕੱਢਦਗੇ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਚੁਸ਼ੁਲ-ਮੋਲਡੇ ਸਰਹੱਦ ਉੱਤੇ ਕੋਰ ਕਮਾਂਡਰ ਪੱਧਰ ਦੀ ਆਖ਼ਰੀ ਮੀਟਿੰਗ ਬਿਨਾਂ ਕਿਸੇ ਪ੍ਰਗਤੀ ਦੇ ਖਤਮ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ