ਮਿਤਾਲੀ ਦਾ ਬਤੌਰ ਕਪਤਾਨ ਵਿਸ਼ਵ ਰਿਕਾਰਡ

ਗਾਲੇ, 12 ਸਤੰਬਰ

 

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸਭ ਤੋਂ ਜ਼ਿਆਦਾ ਇੱਕ ਰੋਜ਼ਾ ਮੈਚਾਂ ‘ਚ ਕਪਤਾਨੀ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ ਹੈ ਮਿਤਾਲੀ ਨੇ 118 ਇੱਕ ਰੋਜ਼ਾ ਮੈਚਾਂ ‘ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ
ਮਿਤਾਲੀ ਨੇ ਮੰਗਲਵਾਰ ਨੂੰ ਆਈਸੀਸੀ ਮਹਿਲਾ ਚੈਂਪੀਅਨਸ਼ਿਪ ‘ਚ ਸ਼੍ਰੀਲੰਕਾ ਵਿਰੁੱਧ ਖੇਡੇ ਗਏ ਮੈਚ ‘ਚ ਭਾਰਤ ਦੀ ਕਪਤਾਨੀ ਕਰਨ ਦੇ ਨਾਲ ਇਹ ਰਿਕਾਰਡ ਆਪਣੇ ਨਾਂਅ ਕੀਤਾ ਮਿਤਾਲੀ ਨੇ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਐਡਵਰਡ ਦੇ 117 ਇੱਕ ਰੋਜ਼ਾ ‘ਚ ਕਪਤਾਨੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ

 

ਰਿਕਾਰਡ ਬਣਾਉਣ ਦੇ ਨਾਲ ਜਿੱਤਿਆ ਮੈਚ

 

ਮਿਤਾਲੀ ਦੀ ਕਪਤਾਨੀ ‘ਚ ਭਾਰਤ ਨੇ 72 ਮੈਚ ਜਿੱਤੇ ਅਤੇ 43 ਹਾਰੇ 2002 ‘ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 35 ਸਾਲਾ ਮਿਤਾਲੀ ਹੁਣ ਤੱਕ 10 ਟੈਸਟ, 195 ਇੱਕ ਰੋਜ਼ਾ ਅਤੇ 77 ਟੀ20 ਮੈਚ ਖੇਡ ਚੁੱਕੀ ਹੈ ਸ਼੍ਰੀਲੰਕਾ ਵਿਰੁੱਧ ਮੰਗਲਵਾਰ ਨੂੰ ਭਾਰਤ ਨੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਟਾਸ ਜਿੱਤਣ ਤੋਂ ਬਾਅਦ ਸ਼੍ਰੀਲੰਕਾ ਪਹਿਲਾਂ ਬੱਲੇਬਾਜੀ ਕਰਦਿਆਂ 35.1 ਓਵਰਾਂ ‘ਚ 98 ਦੌੜਾਂ ‘ਤੇ ਆਲਆਊਟ ਹੋ ਗਈ ਜਵਾਬ ‘ਚ ਸਮਰਿਤੀ ਮੰਧਾਨਾ ਦੀ 11 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ ਨਾਬਾਦ 73 ਦੋੜਾਂ ਦੀ ਮੱਦਦ ਨਾਲ ਭਾਰਤ ਨੇ 19.5 ਓਵਰਾਂ ‘ਚ 1 ਵਿਕਟਾਂ ਗੁਆ ਕੇ 100 ਦੌੜਾਂ ਬਣਾ ਲਈਆਂ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।