GT vs RCB: ਜੇਸਨ ਹੋਲਡਰ ਦੇ ਕੈਚ ਨਾਲ ਮੈਦਾਨ ’ਤੇ ਗਰਮਾਇਆ ਮਾਹੌਲ, ਰਜਤ ਪਾਟੀਦਾਰ ਨੂੰ ਆਉਣ ਦਿੱਤੇ ਜਾਣ ’ਤੇ ਭੜਕੇ ਕੋਹਲੀ

ਵਿਰਾਟ ਕੋਹਲੀ ਤੇ ਕੋਚ ਦਾ ਫੁੱਟਿਆ ਗੁੱਸਾ

Khushdeep Singh Picture
Published On

GT vs RCB: ਸਪੋਰਟਸ ਡੈਸਕ। ਆਈਪੀਐਲ 2026 ਦੇ ਮੈਚ ਦੌਰਾਨ ਗੁਜਰਾਤ ਟਾਈਟਨਜ ਤੇ ਰਾਇਲ ਚੈਲੇਂਜਰਜ ਬੰਗਲੌਰ (ਆਰਸੀਬੀ) ਵਿਚਕਾਰ ਰਜਤ ਪਾਟੀਦਾਰ ਦੇ ਆਊਟ ਹੋਣ ’ਤੇ ਬਹਿਸ ਸ਼ੁਰੂ ਹੋ ਗਈ। ਆਓ ਜਾਣਦੇ ਹਾਂ ਪੂਰਾ ਮਾਮਲਾ...

ਕੀ ਹੈ ਪੁਰਾ ਮਾਮਲਾ? | GT vs RCB

ਮੈਚ ਦੇ ਅੱਠਵੇਂ ਓਵਰ ’ਚ, ਰਜਤ ਪਾਟੀਦਾਰ ਨੇ ਅਰਸ਼ਦ ਖਾਨ ਦੇ ਇੱਕ ਸ਼ਾਟ ਖੇਡਿਆ, ਜੋ ਕਿ ਡੀਪ ਫਾਈਨ ਲੈੱਗ ਵੱਲ ਗਿਆ। ਗੇਂਦ ਹਵਾ ’ਚ ਸੀ ਜਦੋਂ ਜੇਸਨ ਹੋਲਡਰ, ਡੀਪ ਬੈਕਵਰਡ ਸਕੁਏਅਰ ਲੈੱਗ ਤੋਂ ਦੌੜਦੇ ਹੋਏ, ਇੱਕ ਸਾਨਦਾਰ ਕੈਚ ਲੈ ਕੇ, ਕਾਗਿਸੋ ਰਬਾਡਾ ਨਾਲ ਟੱਕਰ ਤੋਂ ਥੋੜ੍ਹਾ ਜਿਹਾ ਬਚ ਗਏ। ਮੈਦਾਨੀ ਅੰਪਾਇਰਾਂ ਨੇ ਕੈਚ ਨੂੰ ਸਾਫ ਸਮਝਿਆ ਤੇ ਪਾਟੀਦਾਰ ਨੂੰ ਆਊਟ ਦੇ ਦਿੱਤਾ। ਹਾਲਾਂਕਿ, ਇਸ ਫੈਸਲੇ ਨਾਲ ਆਰਸੀਬੀ ਕੈਂਪ ’ਚ ਗੁੱਸਾ ਫੈਲ ਗਿਆ। ਆਰਸੀਬੀ ਸਟਾਰ ਬੱਲੇਬਾਜ ਵਿਰਾਟ ਕੋਹਲੀ ਸਪੱਸ਼ਟ ਤੌਰ ’ਤੇ ਪਰੇਸ਼ਾਨ ਸਨ। ਸੀਮਾ ਰੇਖਾ ਦੇ ਨੇੜੇ ਇੱਕ ਅਧਿਕਾਰੀ ਨਾਲ ਗੱਲ ਕਰਦੇ ਹੋਏ, ਵਿਰਾਟ ਨੇ ਸੰਕੇਤ ਦਿੱਤਾ ਕਿ ਕੈਚ ਦੌਰਾਨ ਹੋਲਡਰ ਪੂਰੀ ਤਰ੍ਹਾਂ ਕੰਟਰੋਲ ’ਚ ਨਹੀਂ ਸੀ, ਕਿਉਂਕਿ ਉਸ ਦਾ ਇੱਕ ਹੱਥ ਜਮੀਨ ਨੂੰ ਛੂਹ ਰਿਹਾ ਸੀ।

Read Also : Iran US Israel War: ਈਰਾਨ ’ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰ ਸਕਦਾ ਹੈ ਅਮਰੀਕਾ, ਟਰੰਪ ਨੇ ਫੌਜ ਨੂੰ ਪਲਾਨ ਦੱਸਿਆ

ਕੋਹਲੀ ਤੇ ਕੋਚ ਦਾ ਫੁੱਟਿਆ ਗੁੱਸਾ | GT vs RCB

ਆਰਸੀਬੀ ਦੇ ਮੁੱਖ ਕੋਚ ਐਂਡੀ ਫਲਾਵਰ ਤੇ ਕੋਹਲੀ ਦੇ ਇਤਰਾਜਾਂ ਬਾਵਜੂਦ, ਅੰਪਾਇਰਾਂ ਨੇ ਆਪਣਾ ਫੈਸਲਾ ਨਹੀਂ ਬਦਲਿਆ। ਇਸ ਤਰ੍ਹਾਂ, ਪਾਟੀਦਾਰ ਦੀ 15 ਗੇਂਦਾਂ ’ਤੇ 19 ਦੌੜਾਂ ਦੀ ਪਾਰੀ ਖਤਮ ਹੋ ਗਈ। ਇਸ ਘਟਨਾ ਨੇ ਸੋਸ਼ਲ ਮੀਡੀਆ ’ਤੇ ਬਹਿਸ ਛੇੜ ਦਿੱਤੀ। ਕੁਝ ਪ੍ਰਸ਼ੰਸਕਾਂ ਦਾ ਮੰਨਣਾ ਸੀ ਕਿ ਕੈਚ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ, ਜਦੋਂ ਕਿ ਕੁਝ ਨੇ ਕਿਹਾ ਕਿ ਹੋਲਡਰ ਨੇ ਗੇਂਦ ’ਤੇ ਪੂਰਾ ਕੰਟਰੋਲ ਬਣਾਈ ਰੱਖਿਆ।

GT vs RCB
GT vs RCB: ਜੇਸਨ ਹੋਲਡਰ ਦੇ ਕੈਚ ਨਾਲ ਮੈਦਾਨ ’ਤੇ ਗਰਮਾਇਆ ਮਾਹੌਲ, ਰਜਤ ਪਾਟੀਦਾਰ ਨੂੰ ਆਉਣ ਦਿੱਤੇ ਜਾਣ ’ਤੇ ਭੜਕੇ ਕੋਹਲੀ

About The Author

Related Posts