Nagoya Asian Games Flood: ਏਸ਼ੀਆਈ ਖੇਡਾਂ ਤੋਂ 10 ਦਿਨ ਪਹਿਲਾਂ ਜਪਾਨ ’ਚ ਹੜ੍ਹ, 400 ਖਿਡਾਰੀਆਂ ਤੇ ਸਟਾਫ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ

ਮੇਅਰ ਬੋਲੇ, ਸਮਾਗਮ ’ਤੇ ਨਹੀਂ ਪਵੇਗਾ ਕੋਈ ਅਸਰ

Khushdeep Singh Picture
Published On

ਨਾਗੋਆ (ਏਜੰਸੀ)। ਏਸ਼ੀਆਈ ਖੇਡਾਂ ਦੀ ਸ਼ੁਰੂਆਤ ਤੋਂ 10 ਦਿਨ ਪਹਿਲਾਂ ਜਾਪਾਨ ਦੇ ਨਾਗੋਆ ’ਚ ਹੜ੍ਹ ਆ ਗਿਆ। ਸਥਿਤੀ ਵਿਗੜ ਗਈ, ਜਿਸ ਕਾਰਨ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਵਾਲੇ 400 ਐਥਲੀਟਾਂ ਤੇ ਸਹਾਇਕ ਸਟਾਫ ਨੂੰ ਖਾਲੀ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਹੜ੍ਹਾਂ ਨੇ ਨਾਗੋਆ ’ਚ ਗਲੀਆਂ ਤੇ ਘਰ ਡੁੱਬ ਗਏ। ਮੇਅਰ ਇਚੀਰੋ ਹੀਰੋਸਾਵਾ ਨੇ ਦਾਅਵਾ ਕੀਤਾ ਕਿ ਏਸ਼ੀਆਈ ਖੇਡਾਂ ਲਈ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਤੇ ਟੂਰਨਾਮੈਂਟ ਨਿਰਧਾਰਤ ਸਮੇਂ ਅਨੁਸਾਰ ਹੀ ਹੋਵੇਗਾ। ਏਸ਼ੀਆਈ ਖੇਡਾਂ ਦਾ ਉਦਘਾਟਨ ਸਮਾਰੋਹ 19 ਸਤੰਬਰ ਨੂੰ ਨਾਗੋਆ ’ਚ ਹੋਣਾ ਹੈ।

3,500 ਲੋਕਾਂ ਨੇ ਐਮਰਜੈਂਸੀ ਸ਼ੈਲਟਰਾਂ ’ਚ ਸ਼ਰਨ ਲਈ | Nagoya Asian Games Flood

ਬੱਸ ਤੇ ਮੈਟਰੋ ਸੇਵਾਵਾਂ ਅਸਥਾਈ ਤੌਰ ’ਤੇ ਪ੍ਰਭਾਵਿਤ ਹੋਈਆਂ। ਲਗਭਗ 3,500 ਲੋਕਾਂ ਨੇ ਐਮਰਜੈਂਸੀ ਸ਼ੈਲਟਰਾਂ ’ਚ ਸ਼ਰਨ ਲਈ। ਏਸ਼ੀਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਨਾਗੋਆ ਤੇ ਇਚੀ ’ਚ ਹੋਣੀਆਂ ਹਨ।

ਇਹ ਵੀ ਪੜ੍ਹੋ : Amritsar Police: ਅੰਮ੍ਰਿਤਸਰ 'ਚ ਦੋ ਪਿਸਤੌਲਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਰਿਪੋਰਟਾਂ : ਕੁਝ ਥਾਵਾਂ ’ਤੇ ਛੱਤਾਂ ਤੋਂ ਪਾਣੀ ਲੀਕ ਹੋ ਰਿਹਾ

ਜਾਪਾਨੀ ਮੀਡੀਆ ਨੇ ਸ਼ਹਿਰ ’ਚ ਹੜ੍ਹ ਵਾਲੀਆਂ ਗਲੀਆਂ ਤੇ ਮੈਟਰੋ ਸਟੇਸ਼ਨਾਂ ਦੀਆਂ ਤਸਵੀਰਾਂ ਦਿਖਾਈਆਂ। ਏਪੀ ਨਿਊਜ਼ ਏਜੰਸੀ ਅਨੁਸਾਰ, ਕੁਝ ਥਾਵਾਂ ’ਤੇ ਛੱਤਾਂ ਤੋਂ ਪਾਣੀ ਲੀਕ ਹੋਣ ਦੀਆਂ ਘਟਨਾਵਾਂ ਵੀ ਵਾਪਰੀਆਂ। ਹਾਲਾਂਕਿ, ਮੇਅਰ ਹੀਰੋਸਾਵਾ ਨੇ ਕਿਹਾ ਕਿ ਦਰਜਨਾਂ ਏਸ਼ੀਆਈ ਖੇਡਾਂ ਦੇ ਸਥਾਨਾਂ ਨੂੰ ਗੰਭੀਰ ਨੁਕਸਾਨ ਨਹੀਂ ਹੋਇਆ ਹੈ। Nagoya Asian Games Flood

ਭਾਰਤੀ ਪੁਰਸ਼ ਕ੍ਰਿਕੇਟ ਟੀਮ 19 ਸਤੰਬਰ ਨੂੰ ਹੋਵੇਗੀ ਰਵਾਨਾ

ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ੀਆਈ ਖੇਡਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ ਵਿੱਚ ਨੌਜਵਾਨ ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਹਨ। ਭਾਰਤੀ ਟੀਮ 19 ਸਤੰਬਰ ਨੂੰ ਸਾਨੋ ਲਈ ਰਵਾਨਾ ਹੋਵੇਗੀ। ਟੀਮ ਅਗਲੇ ਦਿਨ ਅਭਿਆਸ ਸੈਸ਼ਨਾਂ ’ਚ ਹਿੱਸਾ ਲਵੇਗੀ।

About The Author

Related Posts