Ayodhya News: ਰਾਮ ਮੰਦਰ ਦੇ ਪਹਿਲੇ ਸੀਈਓ ਬਣੇ ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ

ਆਪ੍ਰੇਸ਼ਨ ਸੰਧੂਰ ’ਚ ਪੱਛਮੀ ਕਮਾਂਡ ਦੀ ਕੀਤੀ ਸੀ ਅਗਵਾਈ

Khushdeep Singh Picture
Published On

ਅਯੁੱਧਿਆ (ਏਜੰਸੀ)। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਅਯੁੱਧਿਆ ਰਾਮ ਮੰਦਰ ਦਾ ਪਹਿਲਾ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਨਿਯੁਕਤ ਕੀਤਾ ਹੈ। ਬੁੱਧਵਾਰ ਨੂੰ ਹੋਈ ਟਰੱਸਟ ਦੀ ਮੀਟਿੰਗ ’ਚ ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ। ਦੇਵਰੀਆ ਦੇ ਨਿਵਾਸੀ ਜਤਿੰਦਰ ਮਿਸ਼ਰਾ ਨੇ ਆਪ੍ਰੇਸ਼ਨ ਸੰਧੂਰ ’ਚ ਪੱਛਮੀ ਹਵਾਈ ਕਮਾਂਡ ਦੀ ਅਗਵਾਈ ਕੀਤੀ। ਉਨ੍ਹਾਂ ਨੇ ਇਸ ਮਿਸ਼ਨ ’ਚ ਮੁੱਖ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ‘ਸਰਬੋਤਮ ਯੁੱਧ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਦਿੱਲੀ ਦੇ ਮਹੇਸ਼ ਭਾਗਚੰਦਕਾ, ਅਯੁੱਧਿਆ ਦੇ ਵਕੀਲ ਮਦਨ ਮੋਹਨ ਪਾਂਡੇ ਅਤੇ ਆਰਐਸਐਸ ਨਾਲ ਜੁੜੇ ਸ਼ਿਕੋਹਾਬਾਦ ਦੇ ਨਿਰਮਲਾ ਯਾਦਵ ਨੂੰ ਮੀਟਿੰਗ ’ਚ ਟਰੱਸਟੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ, ਨਿਰਮਲਾ ਯਾਦਵ ਟਰੱਸਟ ਦੀ ਪਹਿਲੀ ਮਹਿਲਾ ਮੈਂਬਰ ਬਣ ਗਈ। 7 ਜੂਨ ਨੂੰ, ਮੰਦਰ ਵਿੱਚ ਚੜ੍ਹਾਵੇ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੇ ਸਬੰਧ ’ਚ ਅੱਠ ਮੁਲਜ਼ਮ ਜ਼ੇਲ੍ਹ ’ਚ ਹਨ। 2 ਜੁਲਾਈ ਨੂੰ, ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਨੇ ਇਸੇ ਮਾਮਲੇ ਦੇ ਸਬੰਧ ’ਚ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫ਼ਿਆਂ ਤੋਂ ਬਾਅਦ, ਸੇਵਾਮੁਕਤ ਆਈਐਫਐਸ ਅਧਿਕਾਰੀ ਕ੍ਰਿਸ਼ਨਾ ਮੋਹਨ ਨੂੰ ਕਾਰਜਕਾਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। Ram Mandir CEO

About The Author

Related Posts