Punjab
US Open 2026: ਯੂਐਸ ਓਪਨ, ਆਰਿਆਨਾ ਸਬਾਲੇਂਕਾ ਨੇ ਜਿੱਤਿਆ ਮੁਕਾਬਲਾ, ਤੀਜੇ ਦੌਰ ’ਚ ਪਹੁੰਚੀ
ਸਬਾਲੇਂਕਾ ਨੇ ਪੋਲੀਨਾ ਯਾਤਸੇਂਕੋ ਨੂੰ ਹਰਾ ਕੇ ਤੀਜੇ ਦੌਰ ’ਚ ਬਣਾਈ ਜਗ੍ਹਾ
ਨਿਊਯਾਰਕ (ਸੱਚ ਕਹੂੰ ਨਿਊਜ਼/ਹਿੰ.ਸ.)। ਬੇਲਾਰੂਸ ਦੀ ਚੋਟੀ ਦੀ ਦਰਜਾ ਪ੍ਰਾਪਤ ਆਰੀਆਨਾ ਸਬਾਲੇਂਕਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਯੂਐਸ ਓਪਨ 2026 ਦੇ ਤੀਜੇ ਦੌਰ ’ਚ ਜਗ੍ਹਾ ਬਣਾਈ। ਸਬਾਲੇਂਕਾ ਨੇ ਬੁੱਧਵਾਰ ਰਾਤ ਨੂੰ ਪੋਲੀਨਾ ਯਾਤਸੇਂਕੋ ਨੂੰ ਸਿਰਫ਼ 53 ਮਿੰਟਾਂ ਵਿੱਚ 6-1, 6-1 ਨਾਲ ਹਰਾ ਕੇ ਲਗਾਤਾਰ ਤੀਜਾ ਯੂਐਸ ਓਪਨ ਖਿਤਾਬ ਜਿੱਤਣ ਦੇ ਆਪਣੇ ਦਾਅਵੇ ਨੂੰ ਮਜ਼ਬੂਤ ਕੀਤਾ। ਸਬਾਲੇਂਕਾ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘਣ ਤੋਂ ਬਾਅਦ ਟੂਰਨਾਮੈਂਟ ’ਚ ਆਈ ਸਨ ਤੇ ਉਨ੍ਹਾਂ ਦੀ ਸਿਖਰਲੀ ਰੈਂਕਿੰਗ ਵੀ ਖ਼ਤਰੇ ਵਿੱਚ ਸੀ, ਪਰ ਬੁੱਧਵਾਰ ਨੂੰ, ਉਨ੍ਹਾਂ ਦੀ ਖੇਡ ’ਚ ਅਜਿਹੀ ਕੋਈ ਸਮੱਸਿਆ ਦਿਖਾਈ ਨਹੀਂ ਦਿੱਤੀ। ਉਨ੍ਹਾਂ ਨੇ ਹਮਲਾਵਰ ਤੇ ਸ਼ਕਤੀਸ਼ਾਲੀ ਸ਼ਾਟਾਂ ਨਾਲ ਸ਼ੁਰੂ ਤੋਂ ਅੰਤ ਤੱਕ ਮੈਚ ’ਤੇ ਕਾਬੂ ਬਣਾਈ ਰੱਖਿਆ। ਸਬਾਲੇਂਕਾ ਨੇ ਮੈਚ ਤੋਂ ਬਾਅਦ ਕਿਹਾ, ‘ਮੈਂ ਅੱਜ ਜੋ ਖੇਡ ਦਿਖਾਇਆ ਉਸ ਤੋਂ ਖੁਸ਼ ਹਾਂ।
ਮੈਂ ਆਪਣੇ ਫੋਕਸ ਤੇ ਇਸ ਮੈਚ ਨੂੰ ਜਿੱਤਣ ਤੇ ਅੱਗੇ ਵਧਣ ਨਾਲ ਵੀ ਖੁਸ਼ ਹਾਂ।’ ਪਹਿਲੇ ਸੈੱਟ ’ਚ, ਸਬਾਲੇਂਕਾ ਨੇ ਪਹਿਲੀ ਸਰਵਿਸ ’ਤੇ 16 ’ਚੋਂ 15 ਅੰਕ ਜਿੱਤੇ। ਉਨ੍ਹਾਂ ਨੇ ਦੂਜੇ ਸੈੱਟ ’ਚ ਆਪਣਾ ਦਬਦਬਾ ਜਾਰੀ ਰੱਖਿਆ, ਪੂਰੇ ਮੈਚ ਦੌਰਾਨ ਆਪਣੀ ਪਹਿਲੀ ਸਰਵਿਸ ’ਤੇ 28 ਵਿੱਚੋਂ 21 ਅੰਕ ਜਿੱਤੇ। ਉਨ੍ਹਾਂ ਦੀ ਵਿਰੋਧੀ, ਯਾਤਸੇਂਕੋ, ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਖੇਡ ਰਹੀ ਸੀ। ਸਬਾਲੇਂਕਾ 2012 ਤੇ 2014 ਦੇ ਵਿਚਕਾਰ ਸੇਰੇਨਾ ਵਿਲੀਅਮਜ਼ ਤੋਂ ਬਾਅਦ ਫਲਸ਼ਿੰਗ ਮੀਡੋਜ਼ ’ਤੇ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹਨ। ਹਾਲਾਂਕਿ, ਖਿਤਾਬ ਜਿੱਤਣ ਬਾਵਜੂਦ, ਉਨ੍ਹਾਂ ਨੂੰ ਆਪਣੀ ਚੋਟੀ ਦੀ ਰੈਂਕਿੰਗ ਬਣਾਈ ਰੱਖਣ ਲਈ ਹੋਰ ਨਤੀਜਿਆਂ ’ਤੇ ਨਿਰਭਰ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸੀਜ਼ਨ ਦੇ ਵਿਚਕਾਰ ਮੈਨੂੰ ਥੋੜ੍ਹੀ ਸਮੱਸਿਆ ਆਈ ਸੀ। ਮੈਂ ਇਹ ਨਹੀਂ ਦੱਸਣ ਜਾ ਰਹੀ ਕਿ ਕਿਉਂ, ਪਰ ਮੈਂ ਆਪਣੇ ਮੌਜੂਦਾ ਪੱਧਰ ਤੋਂ ਖੁਸ਼ ਹਾਂ। ਮਾਨਸਿਕ ਤੌਰ ’ਤੇ, ਮੈਂ ਸੀਜ਼ਨ ਦੇ ਵਿਚਕਾਰ ਨਾਲੋਂ ਬਹੁਤ ਮਜ਼ਬੂਤ ਹਾਂ, ਤੇ ਸਰੀਰਕ ਤੌਰ ’ਤੇ, ਮੈਂ ਵੀ ਬਿਹਤਰ ਮਹਿਸੂਸ ਕਰ ਰਹੀ ਹਾਂ।’ US Open 2026
ਇਹ ਵੀ ਪੜ੍ਹੋ : Pathankot News: ਪਠਾਨਕੋਟ ਸਬ ਜ਼ੇਲ੍ਹ ’ਚ ਪੁਲਿਸ ਦਾ ਅਚਾਨਕ ਕੋਰਡਨ ਐਂਡ ਸਰਚ ਆਪ੍ਰੇਸ਼ਨ
ਮੀਂਹ ਨੇ ਸ਼ਡਿਊਲ ’ਚ ਪਾਇਆ ਵਿਘਨ | US Open 2026
ਨਿਊਯਾਰਕ ’ਚ ਇੱਕ ਵਾਰ ਫਿਰ ਮੀਂਹ ਨੇ ਖੇਡ ਸ਼ਡਿਊਲ ’ਚ ਵਿਘਨ ਪਾਇਆ। ਬਾਹਰੀ ਕੋਰਟਾਂ ’ਤੇ ਮੈਚ ਅਸਥਾਈ ਤੌਰ ’ਤੇ ਰੋਕ ਦਿੱਤੇ ਗਏ, ਜਦੋਂ ਕਿ ਆਰਥਰ ਐਸ਼ ਸਟੇਡੀਅਮ ਤੇ ਲੂਈਸ ਆਰਮਸਟ੍ਰਾਂਗ ਸਟੇਡੀਅਮ ਦੇ ਛੱਤ ਵਾਲੇ ਕੋਰਟਾਂ ’ਤੇ ਮੈਚ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਅਸਟਰੇਲੀਆ ਦੇ ਛੇਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੌਰ ਦਾ ਮੈਚ ਵੀ ਮੀਂਹ ਕਾਰਨ ਦੋ ਵਾਰ ਬਦਲਿਆ ਗਿਆ। ਉਨ੍ਹਾਂ ਨੇ ਅੰਤ ’ਚ ਕੋਰਟ 11 ’ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਇਟਲੀ ਦੇ ਐਂਡਰੀਆ ਗੁਰੇਰੀ ਨੂੰ 6-2, 6-2, 6-4 ਨਾਲ ਹਰਾਇਆ। ਸਪੇਨ ਦੀ ਪੌਲਾ ਬਾਡੋਸਾ ਨੇ ਵੀ ਮੰਗਲਵਾਰ ਨੂੰ ਅਧੂਰਾ ਰਹਿ ਗਿਆ ਮੈਚ ਪੂਰਾ ਕੀਤਾ, ਡਾਰੀਆ ਕਾਸਾਟਕੀਨਾ ਨੂੰ 6-1, 6-4 ਨਾਲ ਹਰਾਇਆ। ਹੁਣ ਉਹ ਦੂਜੇ ਦੌਰ ’ਚ ਚੌਥੀ ਦਰਜਾ ਪ੍ਰਾਪਤ ਕੋਕੋ ਗੌਫ ਦਾ ਸਾਹਮਣਾ ਕਰੇਗੀ।
ਇਸ ਦੌਰਾਨ, ਸਪੇਨ ਦੀ 19 ਸਾਲਾ ਰਾਫੇਲ ਜੋਦਾਰ ਚੀਨ ਦੀ ਬੂ ਯੁਆਨਚੋਕੇਟ ਤੋਂ 6-2, 6-1, 6-1 ਨਾਲ ਬਾਹਰ ਹੋ ਗਈ। ਪੁਰਸ਼ ਸਿੰਗਲਜ਼ ਦਾ ਪਹਿਲਾ ਦੌਰ ਵੀ ਬੁੱਧਵਾਰ ਦੇਰ ਰਾਤ ਸਮਾਪਤ ਹੋਇਆ। ਅਮਰੀਕੀ ਐਲੇਕਸ ਮਾਈਕਲਸਨ ਨੇ 16ਵੀਂ ਦਰਜਾ ਪ੍ਰਾਪਤ ਬ੍ਰੈਂਡਨ ਨਾਕਾਸ਼ਿਮਾ ਨੂੰ 6-3, 6-4, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਮਹਿਲਾ ਵਰਗ ’ਚ, ਸੱਤਵੀਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨੇ ਕੇਟੀ ਬੋਲਟਰ ਨੂੰ 6-1, 6-0 ਨਾਲ ਹਰਾ ਕੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। 11ਵੀਂ ਦਰਜਾ ਪ੍ਰਾਪਤ ਮਾਰਟਾ ਕੋਸਟਯੁਕ ਨੇ 2017 ਯੂਐਸ ਓਪਨ ਚੈਂਪੀਅਨ ਸਲੋਏਨ ਸਟੀਫਨਸ ਨੂੰ 6-1, 7-5 ਨਾਲ ਹਰਾਇਆ। 31ਵੀਂ ਦਰਜਾ ਪ੍ਰਾਪਤ ਲੇਲਾਹ ਫਰਨਾਂਡੇਜ਼ ਵੀ ਅਗਲੇ ਦੌਰ ’ਚ ਪ੍ਰਵੇਸ਼ ਕੀਤੀ, ਜਿੱਥੇ ਉਨ੍ਹਾਂ ਦਾ ਸਾਹਮਣਾ ਜੈਸਿਕਾ ਪੇਗੁਲਾ ਨਾਲ ਹੋਵੇਗਾ।