ਖ਼ਬਰ ਕੰਮ ਦੀ: ਕੀ-ਬੋਰਡ ’ਤੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ?

ਖ਼ਬਰ ਕੰਮ ਦੀ: ਕੀ-ਬੋਰਡ ’ਤੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ?

ਕੀ-ਬੋਰਡ ’ਤੇ ਏ ਤੋਂ ਜੈੱਡ ਤੱਕ ਦੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ। ਕੀ-ਬੋਰਡ ’ਤੇ ਏ ਤੋਂ ਜੈੱਡ ਬਟਨਾਂ ਨੂੰ ਖਿਸਕਾਉਣ ਦਾ ਮੁੱਖ ਕਾਰਨ ਟਾਈਪਰਾਈਟਰ ਨਾਲ ਸਬੰਧਤ ਹੈ। ਭਾਵ ਕਿ ਕਵਿਰਟੀ (ਕਿਊਡਬਲਯੂਆਈਆਰਟੀਵਾਈ) ਫਾਰਮੈਟ ਕੰਪਿਊਟਰ ਜਾਂ ਕੀ-ਬੋਰਡ ਦੇ ਆਉਣ ਤੋਂ ਪਹਿਲਾਂ ਹੀ ਚੱਲ ਰਿਹਾ ਸੀ। 1868 ਵਿੱਚ ਟਾਈਪਰਾਈਟਰ ਦੀ ਖੋਜ ਕਰਨ ਵਾਲੇ ਕਿ੍ਰਸਟੋਫਰ ਲੈਥਮ ਸੋਲਸ ਨੇ ਸਭ ਤੋਂ ਪਹਿਲਾਂ ਏਬੀਸੀਡੀ ਫਾਰਮੈਟ ਵਿੱਚ ਕੀ-ਬੋਰਡ ਬਣਾਇਆ ਸੀ। ਪਰ ਉਸ ਨੇ ਦੇਖਿਆ ਕਿ ਜਿਸ ਗਤੀ ਅਤੇ ਸੁਚਾਰੂ ਟਾਈਪਿੰਗ ਦੀ ਉਸ ਨੇ ਉਮੀਦ ਕੀਤੀ ਸੀ ਉਹ ਨਹੀਂ ਹੋ ਰਹੀ ਸੀ।

ਇਸ ਦੇ ਨਾਲ ਹੀ ਕੀਜ਼ (ਕੇਈਵਾਈਸੀ) ਨੂੰ ਲੈ ਕੇ ਕਈ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਸਨ। ਏਬੀਸੀਡੀ ਵਾਲੇ ਸਿੱਧੇ ਕੀ-ਬੋਰਡ ਕਾਰਨ ਟਾਈਪਰਾਈਟਰ ’ਤੇ ਲਿਖਣਾ ਔਖਾ ਹੋ ਰਿਹਾ ਸੀ। ਮੁੱਖ ਕਾਰਨ ਇਹ ਸੀ ਕਿ ਇਸ ਦੇ ਬਟਨ ਇੱਕ-ਦੂਜੇ ਦੇ ਇੰਨੇ ਨੇੜੇ ਸਨ ਕਿ ਟਾਈਪ ਕਰਨਾ ਮੁਸ਼ਕਲ ਸੀ। ਇਸ ਤੋਂ ਇਲਾਵਾ, ਅੰਗਰੇਜ਼ੀ ਵਿਚ ਕੁਝ ਅੱਖਰ ਅਜਿਹੇ ਹਨ ਜੋ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਕੁਝ ਸ਼ਬਦਾਂ ਦੀ ਬਹੁਤ ਘੱਟ ਲੋੜ ਹੁੰਦੀ ਹੈ, ਜਿਵੇਂ ਕਿ ਐਕਸ, ਜੈੱਡ ਆਦਿ। ਇਸ ਸਥਿਤੀ ਵਿੱਚ, ਵਧੇਰੇ ਵਾਰ ਵਰਤੇ ਜਾਣ ਵਾਲੇ ਅੱਖਰਾਂ ਲਈ, ਉਂਗਲੀ ਨੂੰ ਕੀ-ਬੋਰਡ ਉੱਤੇ ਲਿਜਾਣਾ ਪੈਂਦਾ ਸੀ ਅਤੇ ਟਾਈਪਿੰਗ ਹੌਲੀ ਹੋ ਜਾਂਦੀ ਸੀ।

ਇਸ ਲਈ, ਕਈ ਅਸਫਲ ਪ੍ਰਯੋਗਾਂ ਤੋਂ ਬਾਅਦ, 1870 ਦੇ ਦਹਾਕੇ ਵਿਚ ਕਵਿਰਟੀ (ਕਿਊਡਬਲਯੂਈਆਰਟੀਵਾਈ) ਫਾਰਮੈਟ ਨਾਲ ਆਇਆ, ਜਿਸ ਨੇ ਲੋੜੀਂਦੇ ਅੱਖਰਾਂ ਨੂੰ ਉਂਗਲਾਂ ਦੀ ਪਹੁੰਚ ਦੇ ਅੰਦਰ ਰੱਖਿਆ। ਲੋਕਾਂ ਨੇ ਕਵਿਰਟੀ ਮਾਡਲ (ਕਿੳਯੂਡਬਲਯੂਈਆਰਟੀਵਾਈ) ਨੂੰ ਸਭ ਤੋਂ ਵੱਧ ਪਸੰਦ ਕੀਤਾ ਇਸ ਲਈ ਇਹ ਪ੍ਰਸਿੱਧ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ