ਆਰੀਅਨ ਨੂੰ ਨਸ਼ਾ ਰਹਿਤ ਕਰਨ ਬਾਰੇ ਕੌਣ ਸੋਚੇਗਾ ?

ਆਰੀਅਨ ਨੂੰ ਨਸ਼ਾ ਰਹਿਤ ਕਰਨ ਬਾਰੇ ਕੌਣ ਸੋਚੇਗਾ ?

ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਡਰੱਗ ਮਾਮਲੇ ’ਚ ਜੇਲ੍ਹ ਕੱਟ ਰਿਹਾ ਹੈ ਹੀਰੋ ਦਾ ਮੁੰਡਾ ਮੀਡੀਆ ਅਤੇ ਸਮਾਜ ’ਚ ਖਲਨਾਇਕ ਬਣਿਆ ਹੋਇਆ ਹੈ ਉਸ ਦਾ ਅਪਰਾਧ ਚਰਚਾ ਦਾ ਵਿਸ਼ਾ ਹੈ ਆਰੀਅਨ ਤਾਂ ਇੱਕ ਚਿਹਰਾ ਹੈ ਉਸ ਨੌਜਵਾਨ ਵਰਗ ਦਾ ਜੋ ਨਸ਼ਿਆਂ ਦੇ ਜਾਲ ’ਚ ਬੁਰੀ ਤਰ੍ਹਾਂ ਫ਼ਸਿਆ ਹੋਇਆ ਸਿਆਸਤ ਤੇ ਮੀਡੀਆ ਨੇ ਇਸ ਗੱਲ ਵੱਲ ਬਿਲਕੁਲ ਗੌਰ ਨਹੀਂ ਕੀਤੀ ਕਿ ਨੌਜਵਾਨ ਪੀੜ੍ਹੀ ਨਸ਼ਿਆਂ ’ਚ ਕਿਉਂ ਫਸੀ ਹੋਈ ਹੈ ਨਸ਼ਿਆਂ ਦਾ ਜਾਲ ਕਿਵੇਂ ਖ਼ਤਮ ਹੋਵੇਗਾ, ਇਸ ਬਾਰੇ ਚਿੰਤਾ ਕਰਨੀ ਤਾਂ ਦੂਰ ਦੀ ਗੱਲ ਹੈ ਆਰੀਅਨ ਬਾਲੀਵੁੱਡ ਅਦਾਕਾਰ ਦਾ ਮੁੰਡਾ ਹੈ ਤੇ ਬਾਲੀਵੁੱਡ ਡਰੱਗ ਦੇ ਨਾਂਅ ’ਤੇ ਪਹਿਲਾਂ ਹੀ ਬਦਨਾਮ ਹੋ ਰਿਹਾ ਹੈ ਇਹੀ ਕੁਝ ਆਰੀਅਨ ਨੂੰ ਵਿਰਾਸਤ ’ਚ ਮਿਲਿਆ ਹੈ ਆਰੀਅਨ ਨੂੰ ਅਜਿਹੀ ਵਿਰਾਸਤ ਦੇਣ ਵਾਲਿਆਂ ’ਤੇ ਉਂਗਲ ਵੀ ਉੱਠਣੀ ਚਾਹੀਦੀ ਹੈ

ਆਰੀਅਨ ਤਾਂ ਸਮਾਜ ਦੀ ਕਮਜ਼ੋਰੀ ਭੁਗਤ ਰਿਹਾ ਹੈ ਬਾਲੀਵੁੱਡ ਦੇ ਕਈ ਅਦਾਕਾਰ ਸ਼ਾਹਰੁਖ ਖਾਨ ਦਾ ਸਾਥ ਤਾਂ ਦੇ ਰਹੇ ਹਨ ਪਰ ਇੱਕ ਵੀ ਅਦਾਕਾਰ ਇਹ ਨਹੀਂ ਕਹਿ ਰਿਹਾ ਕਿ ਬਾਲੀਵੁੱਡ ਕਲਾਕਾਰਾਂ ਦੀ ਔਲਾਦ ਨੂੰ ਡਰੱਗ ਤੋਂ ਬਚਾਉਣ ਲਈ ਕਿਹੜੇ ਕਦਮ ਚੁੱਕੇ ਜਾਣ ਆਰੀਅਨ ਨੌਜਵਾਨ ਹੈ ਤੇ ਉਸ ਨੂੰ ਬਾਕੀ ਜ਼ਿੰਦਗੀ ਵਧੀਆ ਢੰਗ ਨਾਲ ਗੁਜਾਰਨ ਦੇ ਲਾਇਕ ਬਣਾਉਣ ਦੀ ਲੋੜ ਹੈ ਦੇਸ਼ ਦੇ ਕੇਂਦਰੀ ਸਿਹਤ ਮੰਤਰੀ ਤੋਂ ਲੈ ਕੇ ਮਹਾਂਰਾਸ਼ਟਰ ਦੇ ਸਿਹਤ ਮੰਤਰੀ ਤੱਕ ਕਿਸੇ ਦਾ ਵੀ ਬਿਆਨ ਸਾਹਮਣੇ ਨਹੀਂ ਆਇਆ ਕਿ ਨਵੀਂ ਪੀੜ੍ਹੀ ਨੂੰ ਬਚਾਉੁਣ ਲਈ ਕੀ ਕੀਤਾ ਜਾਵੇ ਅਸਲ ’ਚ ਨਸ਼ਾ ਕਰਨ ਵਾਲਾ ਨਸ਼ਾ ਪੀੜਤ ਵੀ ਹੈ

ਅਸਲ ਦੋਸ਼ੀ ਤਾਂ ਉਹ ਲੋਕ ਹਨ ਜੋ ਦੇਸ਼-ਵਿਦੇਸ਼ ’ਚੋਂ ਡਰੱਗ ਤਿਆਰ ਕਰਵਾ ਕੇ ਅਰਬਾਂ ਰੁਪਏ ਦੀ ਕਾਲੀ ਕਮਾਈ ਕਰ ਰਹੇ ਹਨ ਕਾਨੂੰਨੀ ਕਾਰਵਾਈ ਜ਼ਰੂਰੀ ਹੈ ਪਰ ਆਰੀਅਨ ਦੀ ਗ੍ਰਿਫ਼ਤਾਰੀ ਹੀ ਡਰੱਗ ਦਾ ਹੱਲ ਨਹੀਂ ਸਗੋਂ ਇਸ ਪੀੜ੍ਹੀ ਨੂੰ ਨਸ਼ੇ ਤੋਂ ਰਹਿਤ ਕਰਨ ਲਈ ਸਰਕਾਰਾਂ ਤੇ ਸਮਾਜ ਦੀ ਵੀ ਜਿੰਮੇਵਾਰੀ ਹੈ ਸ਼ਾਹਰੁਖ ਸਮੇਤ ਬਾਲੀਵੁੱਡ ਦੇ ਹੋਰ ਅਨੇਕ ਅਦਾਕਾਰਾਂ ਨੇ ਆਪਣੀ ਔਲਾਦ ਪ੍ਰਤੀ ਜਿੰਮੇਵਾਰੀ ਨੂੰ ਨਜ਼ਰਅੰਦਾਜ਼ ਕੀਤਾ ਹੈ,

ਕੀ ਇਹ ਲੋਕ ਬੱਚਿਆਂ ਪ੍ਰਤੀ ਅਣਗਹਿਲੀ ਵਰਤਣ ਦੀ ਗਲਤੀ ਸਵੀਕਾਰ ਕਰਨਗੇ? ਆਰੀਅਨ ਨੂੰ ਇਸ ਬੁਰੇ ਰਾਹ ਜਾਣ ਤੋਂ ਨਾ ਰੋਕ ਸਕਣ ਵਾਲੇ ਮਾਪੇ ਤੇ ਸਮਾਜ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਮੀਡੀਆ ਸੰਸਥਾਵਾਂ ਦਾ ਵੀ ਫਰਜ਼ ਹੈ ਕਿ ਉਹ ਬਚਪਨ ਨੂੰ ਸਿਰਫ਼ ਕੋਰਟ-ਕਚਹਿਰੀ ’ਚ ਪੇਸ਼ ਕਰਨ ਦੀ ਕਵਰੇਜ਼ ਕਰਨ ਦੇ ਨਾਲ ਸਾਡੇ ਸਿਆਸੀ ਸਿਸਟਮ ਤੇ ਸਮਾਜਿਕ ਸੰਸਥਾਵਾਂ ਦੀ ਨਾਕਾਮੀ ਵੀ ਸਾਹਮਣੇ ਲਿਆਉਣ ਜਿਨ੍ਹਾਂ ਨੇ ਬਚਪਨ ਨੂੰ ਇਕੱਲਾ, ਅਵਾਰਾ ਤੇ ਲਾਪਰਵਾਹ ਬਣਾ ਦਿੱਤਾ ਹੈ ਆਰੀਅਨ ਦਾ ਮਾਮਲਾ ਸਿਰਫ਼ ਅਪਰਾਧਿਕ ਮਾਮਲਾ ਨਹੀਂ ਸਗੋਂ ਇਸ ਨੇ ਸਰਕਾਰਾਂ ਅਤੇ ਸਮਾਜ ਦੇ ਭਟਕ ਜਾਣ ਨੂੰ ਵੀ ਬੇਪਰਦ ਕੀਤਾ ਹੈ ਜੇਕਰ ਅਜੇ ਵੀ ਨਾ ਸੰਭਲੇ ਤਾਂ ਦੇਸ਼ ਦੀ ਨੌਜਵਾਨ ਪੀੜ੍ਹੀ ਵੱਡੇ ਖ਼ਤਰੇ ਦਾ ਸਾਹਮਣਾ ਕਰ ਸਕਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ