ਪਿੰਡ ਮਹਾਂਬੱਧਰ-ਭਾਗਸਰ ਰੋਡ ‘ਤੇ 18 ਏਕੜ ਕਣਕ ਅੱਗ ਦੀ ਭੇਂਟ ਚੜੀ 

Wheat, Mahab Bhedhar, Bhagasar Road

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) | ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਮਹਾਂਬੱਧਰ- ਭਾਗਸਰ ਰੋਡ ਤੇ ਕਰੀਬ 18 ਕਿਲੇ ਕਣਕ ਕੰਬਾਇਨ ਵੱਲੋਂ ਕਣਕ ਕੱਟੇ ਜਾਣ ਦੌਰਾਨ ਬੈਰਿੰਗ ਟੁੱਟਣ ਕਾਰਣ ਲੱਗੀ ਅੱਗ ਦੀ ਭੇਂਟ ਚੜ੍ਹ ਗਈ। ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਗੁਰਮੇਲ ਸਿੰਘ ਪੁੱਤਰ ਸੁਰਜੀਤ ਸਿੰਘ ਸਿੰਘ ਦੀ 8 ਕਿੱਲੇ, ਪਿੰਦਰ ਸਿੰਘ ਪੁੱਤਰ ਰਾਜ ਬਲਵੰਤ ਸਿੰਘ ਦੀ 10 ਕਿੱਲ ਕਣਕ ਰਾਖ ਹੋ ਗਈ। ਅੱਗ  ਲੱਗਣ ਤੋਂ ਬਾਅਦ ਪਿੰਡ ਮਹਾਂਬੱਧਰ- ਭਾਗਸਰ ਦੇ ਕਿਸਾਨਾਂ ਨੇ ਆਪਣੇ ਆਪਣੇ ਟਰੈਕਟਰਾਂ ਨਾਲ ਆਸੇ ਪਾਸੇ ਦੀ ਜਮੀਨ ਵਾਹ ਕੇ ਅੱਗ ਨੂੰ ਹੋਰ ਵਧੇਰੇ ਫੈਲਣ ਤੋਂ ਰੋਕ ਲਿਆ। ਜਿਸ ਸਦਕਾ ਆਸੇ ਪਾਸੇ ਖੜੀ ਲਗਭਗ 200 ਏਕੜ ਕਣਕ ਦੇ ਸੜ ਜਾਣ ਤੋਂ ਬਚਾਅ ਹੋ ਗਿਆ। ਕਣਕ ਤੋਂ ਇਲਾਵਾ ਗਰੀਬ ਸਿੰਘ ਥਾਂਦੇਵਾਲੇ ਦਾ 25 ਏਕੜ ਨਾੜ ਵੀ ਸੜ ਗਿਆ, ਇਸ ਤੋਂ ਇਲਾਵਾ 10 ਏਕੜ ਨਾੜ ਹੋਰ ਕਿਸਾਨਾਂ ਦਾ ਵੀ ਸੜ ਗਿਆ। ਇਹ ਜਾਣਕਾਰੀ ਜਗਜੀਤ ਸਿੰਘ, ਅਨੋਖ ਅਨੋਖ ਸਿੰਘ, ਪਰਮਜੀਤ ਸਿੰਘ ਸਰਪੰਚ ਅਤੇ ਸ਼ਿਵਰਾਜ ਸਿੰਘ ਆਦਿ ਨੇ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਬੰਧ ਹੋਰ ਚੁਸਤ ਦੁਸਤ ਕਰਨ ਦੀ ਵੱਢੀ ਜਰੂਰਤ ਹੈ। ਫਾਇਰ ਬਰਗੇਡ ਦੀ ਅੱਗ ਬੁਝਾਉਣ ਵਾਸਤੇ ਪਹੁੰਚੀ ਛੋਟੀ ਗੱਡੀ ਪਾਸ ਪਾਈਪ ਬਹੁਤ ਹੀ ਘੱਟ ਲੰਬਾਈ ਵਾਲੀ ਹੋਣ ਕਾਰਨ ਕੋਈ ਫਾਇਦਾ ਨਹੀ ਹੋ ਸਕਿਆ। ਇਸ ਦੇ ਉਲਟ ਸਥਾਨਕ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਬਣਾਈ ਜਗਾਡ ਰੂਪੀ ਅੱਗ ਬੁਝਾਊ ਗੱਡੀ ਜੋ ਕਿ ਪ੍ਰੈਸ਼ਰ ਨਾਲ ਪਾਣੀ ਸੁਟਦੀ ਸੀ ਜਿਆਦਾ ਕਾਮਯਾਬੀ ਨਾਲ ਅੱਗ ਤੇ ਕਾਬੂ ਪਾਉਣ ਵਿੱਚ ਸਫਲ ਰਹੀ।  ਜਦ ਤੱਕ ਫ਼ਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਉਦੋਂ ਤੱਕ ਕਣਕ ਦੀ ਖੜੀ ਫ਼ਸਲ ਰਾਖ ਦੇ ਰੂਪ ਵਿੱਚ ਬਦਲ ਚੁੱਕੀ ਸੀ। ਜਿਸ ਦਾ ਕਿਸਾਨਾਂ ਵਿੱਚ ਭਰਪੂਰ ਰੋਸ ਪਾਇਆ ਜਾ ਰਿਹਾ ਹੈ। ਇਸ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਰੇਕ ਸੀਜਨ ਦੌਰਾਨ ਇਸ ਖੇਤਰ ਦੀ ਫ਼ਸਲ ਅਕਸਰ ਹੀ ਅੱਗ ਦੀ ਭੇਂਟ ਚੜ ਜਾਂਦੀ ਹੈ ਪਰ ਫਿਰ ਵੀ ਪ੍ਰਸਾਸ਼ਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਇਸ ਸਮੇਂ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਹਰਚਰਨ ਸਿੰਘ ਬਰਾੜ ਮੌਕੇ ਪੁਜੇ ਉਨਾਂ ਪ੍ਰਸਾਸ਼ਨ ਨੂੰ ਇਸ ਸਬੰਧੀ ਤੁਰੰਤ ਬਣਦੀ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਪੀੜਤ ਕਿਸਾਨਾਂ ਨੂੰ ਬਣਦਾ ਯੋਗ ਮੁਆਵਜਾ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।