ਸੰਤੋਖ ਦਾ ਧਨ

Saint Dr. MSG
Saint Dr. MSG

ਸੰਤੋਖ ਦਾ ਧਨ

ਭਾਵੇਂ ਜੀਵ ਹਾਥੀ, ਘੋੜੇ ਅਤੇ ਹੀਰੇ-ਮੋਤੀਆਂ ਦੀਆਂ ਖਾਨਾਂ ਦਾ ਮਾਲਿਕ ਹੋਵੇ, ਤਾਂ ਵੀ ਇਸ ਨੂੰ ਸੰਤੋਖ ਨਹੀਂ ਆਉਂਦਾ ਅਤੇ ਨਾ ਹੀ ਇਸ ਦੀ ਤ੍ਰਿਸ਼ਨਾ ਮਿਟਦੀ ਹੈ, ਸਗੋਂ ਹੋਰ ਜ਼ਿਆਦਾ ਧਨ ਜੋੜਨ ਦੀ ਇੱਛਾ ਸ਼ਕਤੀ ਵਧਦੀ ਜਾਂਦੀ ਹੈ ਪਰੰਤੂ ਜਦੋਂ ਸੰਤੋਸ਼ ਧਨ ਆ ਜਾਂਦਾ ਹੈ ਤਾਂ ਇਹ ਸਭ ਧਨ-ਪਦਾਰਥ ਮਿੱਟੀ ਤੋਂ ਜ਼ਿਆਦਾ ਕੀਮਤ ਨਹੀਂ ਰੱਖਦੇ ਸੰਤੋਸ਼ ਰੂਪੀ ਧਨ, ਗਿਆਨ ਦੇ ਬਿਨਾ ਨਹੀਂ ਆ ਸਕਦਾ ਅਤੇ ਗਿਆਨ ‘ਗੁਰੂ’ ਦੇ ਬਿਨਾ ਪ੍ਰਾਪਤ ਨਹੀਂ ਹੁੰਦਾ ਇਸ ਲਈ ਲੋਭ ਅਤੇ ਤ੍ਰਿਸ਼ਨਾ ਤੋਂ ਬਚਣ ਲਈ ਗੁਰੂ ਦੀ ਸ਼ਰਨ ਹੀ ਇੱਕ ਸੱਚਾ ਸਹਾਰਾ ਹੈ ਇੱਕ ਲੋਭੀ ਪੁਰਸ਼ ਜਿਸ ਕੋਲ ਬਹੁਤ ਜ਼ਿਆਦਾ ਧਨ ਸੀ, ਪਰੰਤੂ ਫਿਰ ਵੀ ਉਹ ਹੋਰ ਜ਼ਿਆਦਾ ਧਨ ਇਕੱਠਾ ਕਰਨ ਦੀ ਲਾਲਸਾ ਰੱਖਦਾ ਸੀ ਜਦੋਂ ਉਸ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਆਪਣਾ ਸਾਰਾ ਧਨ ਗਰੀਬਾਂ ‘ਚ ਵੰਡ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.