ਵਿਰਾਟ ਧੌਣ ‘ਚ ਸੱਟ, ਨਹੀਂ ਖੇਡਣਗੇ ਸਰੇ ਲਈ ਕਾਉਂਟੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ (Virat Kohli) ਕੋਹਲੀ ਧੌਣ ਦੀ ਸੱਟ ਕਾਰਨ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕਾਉਂਟੀ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਏ ਹਨ ਅਤੇ ਹੁਣ ਸਰੇ ਲਈ ਨਹੀਂ ਖੇਡਣਗੇ.ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਬੋਰਡ ਨੇ ਦੱਸਿਆ ਕਿ ਵਿਰਾਟ ਨੂੰ ਗਲੁਰੂ ਦੇ ਐਮ.ਚਿਨਾਸਵਾਮੀ ਸਟੇਡੀਅਮ ‘ਚ 17 ਮਈ ਨੂੰ ਹੋਏ ਰਾਇਲ ਚੈਲੰਜ਼ਰਸ ਬੰਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਦਰਮਿਆਨ ਮੈਚ ‘ਚ ਧੌਣ ‘ਚ ਸੱਟ ਲੱਗ ਗਈ ਸੀ ਅਤੇ ਉਹ ਅਗਲੇ ਮਹੀਨੇ ਜੂਨ ‘ਚ ਹੋਣ ਵਾਲੀ ਇੰਗਲਿਸ਼ ਕਾਉਂਟੀ ਟੀਮ ਸਰੇ ਲਈ ਨਹੀਂ ਖੇਡ ਸਕਣਗੇ। (Virat Kohli)

ਬੀ.ਸੀ.ਸੀ.ਆਈ. ਦੀ ਮੈਡਿਕਲ ਟੀਮ ਨੇ ਵਿਰਾਟ ਦੀ ਸੱਟ ਦੀ ਜਾਂਚ ਅਤੇ ਸਕੈਨ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਪਤਾਨ ਵਿਰਾਟ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਦੇ ਨਿਰੀਖਣ ‘ਚ ਰਿਹੈਬਲਿਟੇਸ਼ਨ ‘ਚੋਂ ਲੰਘਣਗੇ ਉਸ ਤੋਂ ਬਾਅਦ ਆਪਣਾ ਅਭਿਆਸ ਸ਼ੁਰੂ ਕਰਣਗੇ ਅਤੇ 15 ਜੂਨ ਤੋਂ ਬੰਗਲੁਰੂ ਦੇ ਐਨਸੀਏ ‘ਚ ਫਿਟਨੈੱਸ ਟੈਸਟ ਦੇਣਗੇ। ਹਾਲਾਂਕਿ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਵਿਰਾਟ ਆਇਰਲੈਂਡ ਅਤੇ ਇੰਗਲੈਂਡ ਦੇ ਅਹਿਮ ਦੌਰਿਆਂ ਤੋਂ ਪਹਿਲਾਂ ਭਾਰਤੀ ਟੀਮ ‘ਚ ਫਿੱਟ ਹੋ ਕੇ ਵਾਪਸੀ ਕਰ ਲੈਣਗੇ।