ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ

ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ

ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦੇ ਵਿਰੋਧ ’ਚ ਸਾੜ-ਫੂਕ ਤੇ ਭੰਨ੍ਹ-ਤੋੜ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਨੌਜਵਾਨ ਵਰਗ ਵੱਲੋਂ ਚੁੱਕੇ ਜਾ ਰਹੇ ਕਦਮ ਚਿੰਤਾਜਨਕ ਹਨ ਬਿਨਾਂ ਸ਼ੱਕ ਨੌਜਵਾਨਾਂ ਦਾ ਪੱਖ ਸਹੀ ਹੋਵੇ ਪਰ ਹਿੰਸਾ ਨੂੰ ਮਸਲੇ ਦਾ ਹੱਲ ਨਹੀਂ ਮੰਨਿਆ ਜਾ ਸਕਦਾ ਸੰਵਿਧਾਨ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਸ਼ਾਂਤਮਈ ਅਜ਼ਾਦੀ ਦਿੱਤੀ ਹੈ ਮਜ਼ਬੂਤ ਵਿਚਾਰ ਵੱਡੀ ਸ਼ਕਤੀ ਹੁੰਦੇ ਹਨ

ਮਜ਼ਬੂਤ ਵਿਚਾਰ ਵਿਰੋਧੀ ਪਾਰਟੀਆਂ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਅਨੇਕਾਂ ਮਿਸਾਲਾਂ ਹਨ ਜਦੋਂ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੇ ਬਿਨਾਂ ਹਿੰਸਕ ਰਸਤਾ ਅਪਣਾਏ ਆਪਣੀਆਂ ਮੰਗਾਂ ਮਨਵਾਈਆਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਸਤੇ ’ਤੇ ਚੱਲਦਿਆਂ ਦੇਸ਼ ਨੂੰ ਅਜ਼ਾਦੀ ਦਿਵਾਈ ਅੰਨਾ ਹਜ਼ਾਰੇ ਦਾ ਅੰਦੋਲਨ ਵੱਡਾ ਸੰਦੇਸ਼ ਦੇ ਗਿਆ ਪਿਛਲੇ ਸਾਲ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਰਿਹਾ ਨੌਜਵਾਨ ਦੇਸ਼ ਦੀ ਤਾਕਤ ਹਨ ਤੇ ਇਸ ਤਾਕਤ ਨੂੰ ਦੇਸ਼ ਦੀ ਬਿਹਤਰੀ ਲਈ ਵਰਤਣ ਦੀ ਜ਼ਰੂਰਤ ਹੈ ਜਿੱਥੋਂ ਤੱਕ ਵਿਰੋਧ ਕਰਨ ਵਾਲਿਆਂ ਦੇ ਸੰਗਠਨ ਦਾ ਸਬੰਧ ਹੈ

ਅਜੇ ਤੱਕ ਕਿਸੇ ਸੰਗਠਨ ਦਾ ਨਾਂਅ ਅੱਗੇ ਨਹੀਂ ਆ ਰਿਹਾ ਅਸਲ ’ਚ ਗੱਲਬਾਤ ਹੀ ਮਸਲੇ ਦਾ ਹੱਲ ਹੈ ਵਿਰੋਧੀ ਪਾਰਟੀਆਂ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਬਜਾਇ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਨ; ਜਿੱਥੋਂ ਤੱਕ ਕੇਂਦਰ ਸਰਕਾਰ ਦੇ ਫੈਸਲੇ ਦਾ ਸਬੰਧ ਹੈ ਸਰਕਾਰ ਨੇ ਇਸ ਵਿੱਚ ਤਬਦੀਲੀ ਕੀਤੀ ਹੈ ਤੇ ਇਸ ਮਾਮਲੇ ਨੂੰ ਨੌਜਵਾਨਾਂ ਤੇ ਦੇਸ਼ ਹਿੱਤ ’ਚ ਵਿਚਾਰ ਕੇ ਮਸਲੇ ਦਾ ਹੱਲ ਕੱਢਿਆ ਜਾਵੇ ਬਿਨਾਂ ਸ਼ੱਕ ਦੇਸ਼ ਦੀ ਸੁਰੱਖਿਆ ਵੱਡਾ ਮਸਲਾ ਹੈ ਇਸ ਦੇ ਨਾਲ ਹੀ ਰੁਜ਼ਗਾਰ, ਸਮਾਜ ਤੇ ਆਰਥਿਕਤਾ ਨਾਲ ਵੀ ਇਸ ਦੇ ਸਰੋਕਾਰ ਜੁੜੇ ਹੋਏ ਹਨ ਸਮੇਂ ਦੀ ਤਬਦੀਲੀ ਨਾਲ ਸਿਸਟਮ ’ਚ ਤਬਦੀਲੀ ਵੀ ਸੰਭਵ ਹੈ ਪਰ ਇਹ ਸਾਰਾ ਕੁਝ ਹਾਲਾਤਾਂ ਨੂੰ ਮੁਖਾਤਿਬ ਹੁੰਦਾ ਹੈ

ਫ਼ਿਰ ਵੀ ਨੌਜਵਾਨਾਂ ਲਈ ਇਹ ਜ਼ਰੂਰੀ ਹੈ ਕਿ ਉਹ ਸਰਕਾਰ ਦੇ ਫੈਸਲੇ ’ਤੇ ਹਿੰਸਕ ਪ੍ਰਤੀਕਿਰਿਆ ਦੇਣ ਤੋਂ ਗੁਰੇਜ਼ ਕਰਨ ਦੇਸ਼ ਦੀ ਸਰਕਾਰੀ ਜਾਇਦਾਦ ਉਹਨਾਂ ਦੀ ਆਪਣੀ ਜਾਇਦਾਦ ਹੈ ਅਤੇ ਇਸ ਜਾਇਦਾਦ ਦਾ ਨੁਕਸਾਨ ਉਹਨਾਂ ਦਾ ਵੀ ਨੁਕਸਾਨ ਹੈ ਨੁਕਸਾਨ ਦੀ ਪੂੂਰਤੀ ਦਾ ਬੋਝ ਸਾਰਾ ਮੁਲਕ ’ਤੇ ਹੀ ਪੈਂਦਾ ਹੈ ਚੰਗਾ ਹੋਵੇ ਨੌਜਵਾਨ ਕਿਸੇ ਸੰਗਠਨ ਜਾਂ ਮੰਚ ਦੇ ਤੌਰ ’ਤੇ ਆਪਣੀ ਅਵਾਜ ਨੂੰ ਤਰਕ, ਸਹਿਜ਼ ਤੇ ਅਮਨ-ਅਮਾਨ ਨਾਲ ਰੱਖਣ; ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਗੱਲਬਾਤ ਰਾਹੀਂ ਕਿਸੇ ਸਿੱਟੇ ’ਤੇ ਪੁੱਜਣਾ ਚਾਹੀਦਾ ਹੈ ਸਰਕਾਰ ਵੀ ਨੌਜਵਾਨਾਂ ਦਾ ਵਿਸ਼ਵਾਸ ਜਿੱਤਣ ਲਈ ਰਸਤੇ ਤਲਾਸ਼ੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ