ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੀ ਕੋਠੀ ਪਹੁੰਚੀ ਵਿਜੀਲੈਂਸ ਦੀ ਟੀਮ

Satkar Kaur

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਸਬੰਧੀ ਪਹਿਲਾਂ ਵੀ ਵਿਜੀਲੈਂਸ ਸਤਿਕਾਰ ਕੌਰ ਤੋਂ ਕਰ ਚੁੱਕੀ ਪੁੱਛਗਿੱਛ

(ਸਤਪਾਲ ਥਿੰਦ) ਫਿਰੋਜ਼ਪੁਰ। ਵਿਜੀਲੈਂਸ ਦੀ ਟੀਮ ਅੱਜ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਕਾਂਗਰਸੀ ਸਤਿਕਾਰ ਕੌਰ ਗਹਿਰੀ (Satkar Kaur) ਦੀ ਫਿਰੋਜ਼ਪੁਰ ਕਿ੍ਰਸ਼ਨਾ ਇਨਕਲੇਵ ਸਥਿਤ ਕੋਠੀ ਵਿੱਚ ਅੱਜ ਪਹੁੰਚੀ ਜਿੱਥੇ ਵਿਜੀਲੈਂਸ ਟੀਮ ਵੱਲੋਂ ਕਈ ਘੰਟੇ ਜਾਂਚ ਕੀਤੀ। ਦੱਸ ਦਈਏ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ’ਚ ਇਸ ਤੋਂ ਪਹਿਲਾਂ ਮਾਰਚ ਮਹੀਨੇ ’ਚ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵੱਲੋਂ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਤਲਬ ਕੀਤਾ ਗਿਆ ਸੀ, ਜਿਸ ਦੌਰਾਨ ਵਿਧਾਇਕਾ ਸਤਿਕਾਰ ਕੌਰ ਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਦਫਤਰ ਪਹੁੰਚ ਕੇ ਪੜਤਾਲ ਵਿੱਚ ਸ਼ਾਮਲ ਹੋਏ ਸਨ।

ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ’ਚ ਗਹਿਰੀ ਪਰਿਵਾਰ ਕਈ ਵਾਰ ਰੇਤੇ ਦੇ ਮਾਮਲਿਆਂ ਕਾਰਨ ਵਿਵਾਦਾਂ ’ਚ ਰਹਿ ਚੁੱਕਾ ਸੀ ਅਤੇ ਚਰਚਾ ਇਹ ਵੀ ਸੀ ਕਿ ਇਨ੍ਹਾਂ ਵਿਵਾਦਾਂ ਕਰਕੇ ਹੀ ਸਤਿਕਾਰ ਕੌਰ ਨੂੰ ਦੁਬਾਰਾ ਕਾਂਗਰਸ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ