ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

Ram Rahim

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ (Ram Rahim) ਸਿੰਘ ਜੀ ਇੰਸਾਂ 40 ਦਿਨ ਦੀ ਰੂਹਾਨੀ ਯਾਤਰਾ ’ਤੇ ਬੁਰਨਾਵਾ ਆਸ਼ਰਮ ਪਧਾਰੇ ਸਨ ਤਾਂ ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਿਸ ਦੌਰਾਨ ਫਰਮਾਇਆ ਕਿ ਕਿਸਾਨ ਦੀ ਫ਼ਸਲ ਬਰਬਾਦ ਹੋ ਗਈ, ਬੜਾਂ ਦਰਦ ਹੈ, ਛੇ ਮਹੀਨੇ ਮਿਹਨਤ ਕਰਦਾ ਹੈ, ਕਿਉਂਕਿ ਅਸੀਂ ਵੀ ਕਿਸਾਨ ਦੇ ਘਰ ਪੈਦਾ ਹੋਏ ਹਾਂ।

ਬੜਾ ਦਰਦ ਹੁੰਦਾ ਹੈ ਜਦੋਂ ਪੱਕੀ-ਪਕਾਈ ਫ਼ਸਲ ਬਰਬਾਦ ਹੋ ਜਾਂਦੀ ਹੈ। ਇੱਕ ਵਾਰ ਅਜਿਹਾ ਹੀ ਹੋਇਆ ਸੀ ਕਿ ਸੰਨ 1983-84 ਦੀ ਗੱਲ ਹੋਵੇਗੀ, ਬਰਸਾਤ ਆ ਗਈ। ਕਣਕ ਦੀਆਂ ਮੰਡਲੀਆਂ ਬੋਲਦੇ ਹਨ, ਢੇਰੀਆਂ ਬੋਲਦੇ ਹਨ, ਕੱਟ ਕੇ ਜਗ੍ਹਾ-ਜਗ੍ਹਾ ਲਾ ਦਿੰਦੇ ਹਨ। ਹੁਣ ਉਹ ਖੇਤ ’ਚ ਲਿਆ ਕੇ ਰੱਖੀਆਂ। ਮੀਂੲ ਆ ਗਿਆ, ਅਗਲੇ ਦਿਨ ਧੁੱਪ ਆਦਿ ਨਿੱਕਲੀ, ਉਸ ਨੂੰ ਖਿਲਾਰ ਦਿੱਤਾ। ਦੋ ਦਿਨ ਧੁੱਪ ਪਈ ਤੇ ਉਹ ਸੁੱਕਣ ਲੱਗੀ, ਤੀਜੇ ਦਿਨ ਫਿਰ ਮੀਂਹ ਆ ਗਿਆ।

ਤਾਂ ਕਣਕ ਬਿਲਕੁਲ ਕਾਲੀ ਪੈ ਗਈ ਅਤੇ ਬਦਬੂ ਆਉਣ ਲੱਗੀ। ਬਹੁਤ ਮੁਸ਼ਕਿਲ ਨਾਲ ਥੋੜ੍ਹੀ ਜਿਹੀ ਕਣਕ ਘਰ ਲਈ ਬਚੀ। ਤਾਂ ਐਨਾ ਖਰਚਾ ਕੀਤਾ ਹੁੰਦਾ ਹੈ, ਕਿਵੇਂ ਕੰਟਰੋਲ ਕਰੀਏ? ਪਰ ਇਸ ਦਾ ਮਤਲਬ ਇਹ ਨਹੀਂ ਕਿ ਆਤਮ ਹੱਤਿਆ ਕਰ ਲਓ। ਖਾਣ ਨੂੰ ਤਾਂ ਮਿਲ ਗਿਆ, ਜਿਉਣ ਲਈ ਤਾਂ ਹੈ। ਚਲੋ ਕਰਜ਼ਾ ਚੁੱਕ ਲਿਆ ਉਸ ਦਾ ਦਰਦ ਹੈ। ਪਰ ਮਰਨ ਨਾਲ ਕੀ ਕਰਜ਼ਾ ਉੱਤਰ ਜਾਵੇਗਾ? ਕੀ ਘਰ ਲੀ ਜੋ ਸਮੱਸਿਆ ਖੜ੍ਹੀ ਹੋ ਗਈ ਉਹ ਹੱਲ ਹੋ ਜਾਵੇਗੀ? ਜੀ ਨਹੀਂ, ਹੇ ਕਿਸਾਨ ਭਾਈਓ! ਅਜਿਹਾ ਕਰਨ ਨਾਲ ਤੁਸੀਂ ਹੀ ਨਹੀਂ, ਤੁਸੀਂ ਸਾਰੇ ਪਰਿਵਾਰ ਨੂੰ ਦੁਖੀ ਕਰ ਗਏ।

Saint Dr MSG

ਕਿਸੇ ਗੱਲ ਨੂੰ ਅੰਦਰ ਹੀ ਅੰਦਰ ਨਾ ਰੱਖੋ। ਤੁਸੀਂ ਘਰ ਪਰਿਵਾਰ ’ਚ ਬੈਠ ਕੇ ਦੁੱਖ ਸਾਂਝਾ ਕਰੋ ਕਿ ਭਾਈ ਆਪਾਂ ਐਨਾ ਕਰਜ਼ਾ ਲੈ ਚੁੱਕੇ ਹਨ, ਫਸਲ ਆਪਣੀ ਬਰਬਾਦ ਹੋ ਗਈ, ਹੁਣ ਆਪਾਂ ਨੇ ਹੱਥ ਬੰਨ੍ਹ ਕੇ ਖਰਚਾ ਕਰਨਾ ਹੈ, ਮਤਲਬ ਘੱਟ ਤੋਂ ਘੱਟ ਖਰਚਾ। ਜ਼ਿੰਦਗੀ ਬਿਤਾਉਣੀ ਹੈ, ਐਸੋ ਆਰਾਮ ਨੂੰ ਤਿਲਾਂਜਲੀ ਦੇ ਦਿਓ, ਛੱਡ ਦਿਓ। ਤਾਂ ਸਾਰੇ ਪਰਿਵਾਰ ’ਚ ਜਦੋਂ ਤੁਸੀਂ ਗੱਲ ਕਰੋਗੇ ਤਾਂ ਅੱਧਾ ਬੋਝ ਤਾਂ ਉਂਝ ਹੀ ਉੱਤਰ ਜਾਵੇਗਾ। ਕਿਉਂਕਿ ਇੱਕ ਇਕੱਲਾ ਆਦਮੀ ਜਦੋਂ ਦਿਮਾਗ ’ਚ ਰੱਖਦਾ ਹੈ ਤਾਂ ਦਿਮਾਗ ’ਚ ਟੈਨਸ਼ਨ ਪੈਦਾ ਹੋ ਜਾਂਦੀ ਹੈ, ਉਸ ਨਾਲ ਆਤਮ ਹੱਤਿਆ ਦੇ ਚਾਂਸ ਜ਼ਿਆਦਾ ਹੋ ਜਾਂਦੇ ਹਨ। ਅਤੇ ਜਦੋਂ ਉਹ ਹੀ ਗੱਲ ਪੂਰੀ ਫੈਮਿਲੀ ’ਚ ਅਤੇ ਸਾਂਝੇ ਪਰਿਵਾਰ ’ਚ ਹੋਵੇ ਤਾਂ ਕਹਿਣਾ ਹੀ ਕੀ ਭਾਵ ਬਹੁਤ ਚੰਗਾ ਹੈ। (Ram Rahim)

Saint Dr MSG

ਫਿਰ ਤਾਂ ਸਾਰੇ ਪਰਿਵਾਰ ਵਾਲੇ ਮਿਲ ਕੇ ਲੱਗ ਜਾਣਗੇ ਕਿ ਹਾਂ, ਸਾਡੇ ’ਤੇ ਕਰਜਾ ਹੈ ਅਤੇ ਅਸੀਂ ਮਿਹਨਤ ਕਰਨੀ ਹੈ, ਯਕੀਨ ਮੰਨੋ ਰਸਤੇ ਜ਼ਰੂਰ ਮਿਲ ਜਾਂਦੇ ਹਨ, ਹੁਣ ਐਨੇ ਦਿਮਾਗ ਇਕੱਠੇ ਸੋਚਦੇ ਹਨ। ਪਰ ਆਤਮ ਹੱਤਿਆ ਨਾ ਕਰੋ। ਹੇ ਕਿਸਾਨ ਭਾਈਓ! ਠੀਕ ਹੈ ਕੁਦਰਤ ਦੇ ਕਾਦਿਰ ਨੇ ਕਹਿਰ ਵਰ੍ਹਾ ਦਿੱਤਾ, ਮੰਨਿਆ ਤੁਸੀਂ ਬਰਬਾਦ ਹੋ ਗਏ, ਪਰ ਬਰਬਾਦ ਹੋ ਗਿਆ… ਬਰਬਾਦ ਹੋ ਗਿਆ ਗਾਉਣ ਨਾਲ ਕੀ ਆਬਾਦ ਹੋ ਜਾਓਗੇ? ਫਿਰ ਤੋਂ ਮਿਹਨਤ ਲਈ ਤਿਆਰ ਹੋ ਜਾਓ, ਤੁਸੀਂ ਕਰਮਠ ਹੋ, ਤੁਸੀਂ ਹਿੰਮਤ ਵਾਲੇ ਹੋ, ਤੁਸੀਂ ਯੋਧੇ ਹੋ, ਸ਼ੂਰਵੀਰ ਹੋ। ਫਿਰ ਤੋਂ ਲੱਗ ਜਾਓ ਜ਼ਮੀਨ ਦੇ ਨਾਲ ਮਿਹਨਤ ਕਰਨ ਅਤੇ ਹੋ ਸਕਦਾ ਹੈ ਅਗਲੇ ਛੇ ਮਹੀਨਿਆਂ ’ਚ ਤੁਹਾਡਾ ਕਰਜ਼ਾ ਵੀ ਉੱਤਰ ਜਾਵੇ ਅਤੇ ਫਾਇਦਾ ਵੀ ਹੋ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ