Los Angeles Wildfires: ਹਾਲੀਵੁੱਡ ਹਿਲਜ਼ ’ਚ ਭਿਆਨਕ ਅੱਗ ਕਾਰਨ ਲਾਸ ਏਂਜਲਸ ’ਚ ਅਫਰਾ-ਤਫਰੀ, 28 ਹਜ਼ਾਰ ਘਰਾਂ ਨੂੰ ਨੁਕਸਾਨ

Sach Kahoon Punjabi Desk Picture
Published On

3 ਲੱਖ ਲੋਕ ਹੋਏ ਹਨ ਪ੍ਰਭਾਵਿਤ | Los Angeles Wildfires ਲਾਸ ਏਂਜਲਸ (ਏਜੰਸੀ)। Los Angeles Wildfires: ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਸ਼ਹਿਰ ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਲੱਗੀ ਅੱਗ ਨਾਲ ਹੁਣ ਤੱਕ 4,856 ਹੈਕਟੇਅਰ ਖੇਤਰ ਪ੍ਰਭਾਵਿਤ ਹੋਇਆ ਹੈ। ਅੱਗ ’ਚ ਲਗਭਗ 1,100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ […]

3 ਲੱਖ ਲੋਕ ਹੋਏ ਹਨ ਪ੍ਰਭਾਵਿਤ | Los Angeles Wildfires

ਲਾਸ ਏਂਜਲਸ (ਏਜੰਸੀ)। Los Angeles Wildfires: ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਸ਼ਹਿਰ ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਲੱਗੀ ਅੱਗ ਨਾਲ ਹੁਣ ਤੱਕ 4,856 ਹੈਕਟੇਅਰ ਖੇਤਰ ਪ੍ਰਭਾਵਿਤ ਹੋਇਆ ਹੈ। ਅੱਗ ’ਚ ਲਗਭਗ 1,100 ਇਮਾਰਤਾਂ ਪੂਰੀ ਤਰ੍ਹਾਂ ਸੜ ਗਈਆਂ ਤੇ 28,000 ਘਰ ਨੁਕਸਾਨੇ ਗਏ। ਹੁਣ ਜੰਗਲ ’ਚ ਫੈਲੀ ਅੱਗ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 50 ਹਜ਼ਾਰ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : ICC Test Rankings 2025: ਆਈਸੀਸੀ ਟੈਸਟ ਰੈਂਕਿੰਗ ’ਚ ਰਿਸ਼ਭ ਪੰਤ ਚਮਕੇ, ਗੇਂਦਬਾਜ਼ਾਂ ’ਚ ਹੁਣ ਇਹ ਗੇਂਦਬਾਜ਼ ਪਹੁੰਚਿਆ ਸਿ…

ਲਾਸ ਏਂਜਲਸ ਸ਼ਹਿਰ ਦੇ ਪਾਸ਼ ਪੈਲੀਸੇਡਸ ਇਲਾਕੇ ’ਚ ਅੱਗ ਲੱਗਣ ਨਾਲ ਕਈ ਹਾਲੀਵੁੱਡ ਸਿਤਾਰਿਆਂ ਦੇ ਬੰਗਲੇ ਤਬਾਹ ਹੋ ਗਏ ਹਨ। ਮਾਰਕ ਹੈਮਿਲ, ਪੈਰਿਸ ਹਿਲਟਨ, ਜੈਮੀ ਲੀ ਕਰਟਿਸ, ਮੈਂਡੀ ਮੂਰ, ਮਾਰੀਆ ਸ਼੍ਰੀਵਰ, ਐਸ਼ਟਨ ਕੁਚਰ, ਜੇਮਜ਼ ਵੁੱਡਸ ਤੇ ਲੀਟਨ ਮੀਸਟਰ ਸਮੇਤ ਕਈ ਹਾਲੀਵੁੱਡ ਸਿਤਾਰਿਆਂ ਦੇ ਘਰਾਂ ਨੂੰ ਅੱਗ ਲੱਗ ਗਈ ਹੈ। ਕਈ ਮਸ਼ਹੂਰ ਹਸਤੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ। ਅੱਗ ਲੱਗਣ ਕਾਰਨ, ਲਾਸ ਏਂਜਲਸ ਦੇ ਬ੍ਰੈਟਨਵੁੱਡ ਇਲਾਕੇ ’ਚ ਸਥਿਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲਾਸ ਏਂਜਲਸ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਕਾਉਂਟੀ ਹੈ। ਇੱਥੇ 1 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਇੱਥੋਂ ਦੇ ਫਿਲਮ ਉਦਯੋਗ ਦਾ ਨਾਮ ਮਸ਼ਹੂਰ ਹਾਲੀਵੁੱਡ ਦੇ ਨਾਂਅ ’ਤੇ ਰੱਖਿਆ ਗਿਆ ਹੈ। Los Angeles Wildfires

ਸੁੱਕੇ ਚੀੜ ਦੇ ਦਰੱਖਤਾਂ ’ਚ ਲੱਗੀ ਅੱਗ ਸ਼ਹਿਰ ਤੱਕ ਫੈਲੀ | Los Angeles Wildfires

ਕੈਲੀਫੋਰਨੀਆ ਦਾ ਲਾਸ ਏਂਜਲਸ ਸ਼ਹਿਰ ਪਹਾੜਾਂ ਦੇ ਵਿਚਕਾਰ ਸਥਿਤ ਹੈ। ਇੱਥੇ ਪਾਈਨ ਦੇ ਜੰਗਲ ਹਨ। ਇਹ ਅੱਗ ਮੰਗਲਵਾਰ ਨੂੰ ਸੁੱਕੇ ਚੀੜ ਦੇ ਦਰੱਖਤਾਂ ਦੇ ਸੜਨ ਕਾਰਨ ਲੱਗੀ ਸੀ। ਅਗਲੇ ਕੁਝ ਘੰਟਿਆਂ ’ਚ ਅੱਗ ਨੇ ਲਾਸ ਏਂਜਲਸ ਦੇ ਇੱਕ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸ਼ਹਿਰ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਇੱਥੇ ਏਕਿਊਆਈ 350 ਨੂੰ ਪਾਰ ਕਰ ਗਿਆ ਹੈ।

About The Author

Related Posts