Baba Farid Blood Donation Camp: ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ’ਚ 615 ਯੂਨਿਟ ਖੂਨ ਇਕੱਤਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Baba Farid Blood Donation Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਅਤੇ ਵੇਰਕਾ, ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ 615 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਮਨੁੱਖਤਾ ਦੀ ਸੇਵਾ ਦੇ ਉੱਚੇ ਮਾਪਦੰਡ ਸਥਾਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਖੂਨ ਦੀ ਇੱਕ ਬੂੰਦ ਵੀ ਕਿਸੇ ਲੋੜਵੰਦ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸਾਧਨ ਬਣ ਸਕਦੀ ਹੈ।
ਸ. ਖੁੱਡੀਆਂ ਨੇ ਖੂਨਦਾਨੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਆਪਣਾ ਖੂਨ ਦਾਨ ਕਰਕੇ ਮਨੁੱਖਤਾ ਦੀ ਭਲਾਈ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਸਮਾਜਿਕ ਸੰਸਥਾਵਾਂ ਅਤੇ ਪ੍ਰਬੰਧਕਾਂ ਨੂੰ ਅਜਿਹੇ ਲੋਕ-ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੁਸਾਇਟੀ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ‘ਹੈਰੀ’ ਢਿੱਲੋਂ ਨੇ ਕੈਂਪ ਦੀ ਸਫਲਤਾ ਲਈ ਸਮੂਹ ਮਹਿਮਾਨਾਂ, ਖੂਨਦਾਨੀਆਂ, ਸਹਿਯੋਗੀ ਸੰਸਥਾਵਾਂ, ਬਲੱਡ ਬੈਂਕ ਟੀਮਾਂ, ਪ੍ਰੈੱਸ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪਾਂ ਨੂੰ ਕੈਨਰਾ ਬੈਂਕ ਫ਼ਰੀਦਕੋਟ, ਰੋਟਰੀ ਕਲੱਬ, ਰੈੱਡ ਕਰਾਸ ਫ਼ਰੀਦਕੋਟ, ਖੁਰਮੀ ਜਵੈੱਲਰ, ਮਾਸੂਮ ਪਰਵਾਜ਼, ਸੀਰ ਸੋਸਾਇਟੀ, ਜਲ ਜੀਵਨ ਬਚਾਓ ਮੋਰਚਾ, ਗਿਆਨ ਹੌਂਡਾ, ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਵਿਵੇਕ ਆਸ਼ਰਮ ਜੈਤੋ, ਅਨੰਤ ਕੁਟੀਆ ਅਤੇ ਕਿਸਾਨ ਜਥੇਬੰਦੀਆਂ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਗਿਆ।
ਇਹ ਵੀ ਪੜ੍ਹੋ: Farmers Paddy Update: ਡੀਸੀ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ
ਕੈਂਪ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਪੀ.ਏ. ਦਲੇਰ ਸਿੰਘ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਗਗਨਦੀਪ ਸਿੰਘ ਧਾਲੀਵਾਲ, ਗੁਰਤੇਜ ਸਿੰਘ ਖੋਸਾ, ਨਵਦੀਪ ਬੱਬੂ ਬਰਾੜ, ਕੈਪਟਨ ਧਰਮ ਸਿੰਘ ਗਿੱਲ, ਹਰਵਿੰਦਰ ਸਿੰਘ ਖਾਲਸਾ, ਪ੍ਰਤਾਪ ਸਿੰਘ ਨੰਗਲ, ਗੁਰਬਿੰਦਰ ਸਿੰਘ ਸਿੱਖਾਂਵਾਲਾ, ਗੁਰਮੇਲ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਵੜਿੰਗ, ਅਮਜਦ ਖਾਨ, ਗੁਰਸੇਵਕ ਸਿੰਘ ਮਾਨੀਵਾਲਾ, ਗੁਰਸੇਵਕ ਸਿੰਘ ਭਾਣਾ ਟੀਮ, ਦਿਲਾਵਰ ਹੁਸੈਨ, ਅਲੇਕਸ ਦੱਸੂਜਾ, ਪ੍ਰਦੀਪ ਕੁਮਾਰ, ਜਗਦੇਵ ਸਿੰਘ ਫੌਜੀ, ਬਾਬਾ ਜੀ ਪੰਜਗਰਾਈਂ, ਮਨਪ੍ਰੀਤ ਸਿੰਘ, ਡਾ. ਰਸ਼ਪਾਲ ਸਿੰਘ ਸੰਧੂ, ਗੁਰਪ੍ਰੀਤ ਮੌੜ, ਸੰਦੀਪ ਧਨੋਲਾ, ਮੰਜੂ ਸੁਖੀਜਾ, ਹਰਮਨ ਹੱਲਣ, ਰਾਜਿੰਦਰ ਦਾਸ ਰਿੰਕੂ, ਡਾ. ਜਗੀਰ ਸਿੰਘ, ਡੀ.ਐੱਸ.ਪੀ. ਤਰਲੋਚਨ ਸਿੰਘ, ਅਮਨਦੀਪ ਬਾਬਾ, ਅਮਨ ਵੜਿੰਗ, ਬੰਟੀ ਰੋਮਾਣਾ, ਗੌਰਵ ਕੱਕੜ, ਡਾ. ਵਿਸ਼ਵਦੀਪ ਗੋਇਲ, ਰੁਪਿੰਦਰਜੀਤ ਗੋਲਡੀ, ਰਾਜ ਗਿੱਲ ਭਾਣਾ, ਕੀਰਤ ਮਾਨ, ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਨ ਦੂਆ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਧਰਮਪਾਲ, ਦਵਿੰਦਰ ਸਿੰਘ, ਮਿੰਟੂ ਦੀਪ ਸਿੰਘ ਵਾਲਾ, ਅਮਰ ਸਿੰਘ, ਕੁਲਵੰਤ ਸਿੰਘ, ਬੀਰਇੰਦਰ ਸਿੰਘ, ਸਵਰਨ ਸਿੰਘ ਬਾਠ, ਸ਼ੰਕਰ ਸ਼ਰਮਾ, ਕੇਵਲ ਕਟਾਰੀਆ, ਕੇਵਲ ਗਿੱਲ, ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ, ਖੂਨਦਾਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਸ਼ਰਨਜੀਤ ਸਿੰਘ ਸਰਾਂ ਨੇ ਦੱਸਿਆ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ, ਪੱਤਰਕਾਰਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਅੰਤ ਵਿੱਚ ਪ੍ਰਧਾਨ ਗੁਰਜੀਤ ਸਿੰਘ ‘ਹੈਰੀ’ ਢਿੱਲੋਂ ਨੇ ਸਮੂਹ ਰਾਜਨੀਤਿਕ, ਸਮਾਜਿਕ ਸੰਸਥਾਵਾਂ, ਬਲੱਡ ਬੈਂਕ ਟੀਮਾਂ, ਖੂਨਦਾਨੀਆਂ, ਸਹਿਯੋਗੀਆਂ, ਕੈਨਰਾ ਬੈਂਕ ਫ਼ਰੀਦਕੋਟ, ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਖੁਰਮੀ ਜਵੈੱਲਰ, ਮਾਸੂਮ ਪਰਵਾਜ਼, ਜਲ ਜੀਵਨ ਮੋਰਚਾ, ਗਿਆਨ ਹੌਂਡਾ ਫ਼ਰੀਦਕੋਟ, ਰੋਟਰੀ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ, ਸ਼ੇਖ ਫਰੀਦ ਸਾਹਿਤਿਕ ਕਲੱਬ ਅਤੇ ਸਮੂਹ ਮੀਡੀਆ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਭਵਿੱਖ ਵਿੱਚ ਵੀ ਮਨੁੱਖਤਾ ਦੀ ਸੇਵਾ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।