Brij Bhushan Singh: ਬ੍ਰਿਜਭੂਸ਼ਣ ਸਿੰਘ ਦੀ ਬਰੀ ਵਿਰੁੱਧ ਅਪੀਲ ਕਰਨਗੀਆਂ ਮਹਿਲਾ ਪਹਿਲਵਾਨ

ਵਿਨੇਸ਼ ਨੇ ਕਿਹਾ, ਸਾਡੀ ਲੜਾਈ ਜਾਰੀ ਰਹੇਗੀ

Khushdeep Singh Picture
Published On

Brij Bhushan Singh: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਬਰੀ ਕਰਨ ਦੇ ਦਿੱਲੀ ਦੀ ਅਦਾਲਤ ਦੇ ਫੈਸਲੇ ਵਿਰੁੱਧ ਮਹਿਲਾ ਪਹਿਲਵਾਨ ਜਲਦੀ ਹੀ ਅਪੀਲ ਦਾਇਰ ਕਰਨਗੀਆਂ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਬ੍ਰਿਜਭੂਸ਼ਣ ਸਿੰਘ ਤੇ ਸਹਿ-ਦੋਸ਼ੀ, ਸਾਬਕਾ ਡਬਲਯੂਐੱਫਆਈ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਮਾਮਲੇ ’ਚ ਬਰੀ ਕਰ ਦਿੱਤਾ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਦੇ ਫੈਸਲੇ ਤੋਂ ਬਾਅਦ, ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਦਸ ’ਤੇ ਆਪਣੀ ਪ੍ਰਤੀਕਿਰਿਆ ’ਚ ਕਿਹਾ, ‘ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਜਲਦੀ ਤੋਂ ਜਲਦੀ ਅਪੀਲ ਦਾਇਰ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : Punjab Bomb Threat: 15 ਅਗਸਤ ਤੋਂ ਪਹਿਲਾਂ ਪੰਜਾਬ ਨੂੰ ਬੰਬ ਧਮਾਕਿਆਂ ਨਾਲ ਦਹਿਲਾਉਣ ਦੀ ਈ-ਮੇਲ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਅਸੀਂ ਉਮੀਦ ਨਹੀਂ ਹਾਰੀ ਹੈ ਤੇ ਮਹਿਲਾ ਪਹਿਲਵਾਨ ਆਪਣੀ ਲੜਾਈ ਜਾਰੀ ਰੱਖਣਗੀਆਂ।’ ਵਿਨੇਸ਼ ਨੇ ਦੋਸ਼ ਲਾਇਆ ਕਿ ਸ਼ੁਰੂ ਤੋਂ ਹੀ ਬ੍ਰਿਜਭੂਸ਼ਣ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਨੇ ਲਿਖਿਆ, ‘ਸਾਨੂੰ ਬਹੁਤ ਦੁੱਖ ਹੈ ਕਿ ਅਦਾਲਤ ਨੇ ਬ੍ਰਿਜਭੂਸ਼ਣ ਸਿੰਘ ਨੂੰ ਮਹਿਲਾ ਪਹਿਲਵਾਨਾਂ ਦੁਆਰਾ ਲਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ’ਚ ਦੋਸ਼ੀ ਨਹੀਂ ਪਾਇਆ। ਸ਼ੁਰੂ ਤੋਂ ਹੀ, ਪੂਰਾ ਪ੍ਰਸ਼ਾਸਨ, ਸਰਕਾਰ ਤੇ ਸਿਸਟਮ ਬ੍ਰਿਜਭੂਸ਼ਣ ਨੂੰ ਬਚਾਉਣ ’ਚ ਲੱਗਿਆ ਰਿਹਾ।’ ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸੜਕਾਂ ’ਤੇ ਉਤਰਨ ਤੇ ਬਹੁਤ ਹਿੰਮਤ ਦੀ ਲੋੜ ਪਈ। ਬ੍ਰਿਜਭੂਸ਼ਣ ਨੇ ਆਪਣੇ ਪ੍ਰਭਾਵ ਤੇ ਰਾਜਨੀਤਿਕ ਸ਼ਕਤੀ ਦੀ ਵਰਤੋਂ ਕਰਕੇ ਕਈ ਲੜਕੀਆਂ ਨੂੰ ਨਾਂਅ ਵਾਪਸ ਲੈਣ ਲਈ ਡਰਾਇਆ-ਧਮਕਾਇਆ। ਇਸ ਦੇ ਬਾਵਜੂਦ, ਕਈ ਮਹਿਲਾ ਪਹਿਲਵਾਨ ਆਪਣੇ ਫੈਸਲੇ ’ਤੇ ਅੜੀਆਂ ਰਹੀਆਂ। ਫੋਗਾਟ ਨੇ ਸਪੱਸ਼ਟ ਕੀਤਾ ਕਿ ਅਦਾਲਤ ਦੇ ਫੈਸਲੇ ਦੇ ਬਾਵਜੂਦ, ਮਹਿਲਾ ਪਹਿਲਵਾਨ ਨਿਆਂ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੀਆਂ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹਾਈ ਕੋਰਟ ’ਚ ਫੈਸਲੇ ਨੂੰ ਚੁਣੌਤੀ ਦੇਣਗੀਆਂ। Brij Bhushan Singh

About The Author

Related Posts